ਨਵੀਂ ਦਿੱਲੀ, 7 ਜੂਨ: ਭਾਰਤੀ ਮੂਲ ਦੀ ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼ ਨੇ ਇਕ ਵਾਰ ਫਿਰ ਤੋਂ ਇਤਿਹਾਸ ਰੱਚ ਦਿੱਤਾ ਹੈ। ਉਹ ਬੋਇੰਗ ਪੁਲਾੜ ਕ੍ਰਾਫ਼ਟ ਵਿਚ ਤੀਜੀ ਵਾਰ ਪੁਲਾੜ ਯਾਤਰਾ ਕਰਨ ਪਹੁੰਚੇ ਹਨ। ਸੁਨੀਤਾ ਵਿਲੀਅਮਜ਼ ਨੇ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਪਹੁੰਚਦੇ ਹੀ ਖੁਬ ਡਾਂਸ ਕੀਤਾ ਤੇ ਉਸਨੇ ਬਾਕੀ ਸਾਰੇ ਪੁਲਾੜ ਯਾਤਰੀਆਂ ਨੂੰ ਗਲੇ ਵੀ ਲਗਾਇਆ। ਭਾਰਤੀ ਮੂਲ ਦੇ ਪੁਲਾੜ ਯਾਤਰੀਆਂ ਸੁਨੀਤਾ ਵਿਲੀਅਮਜ਼ ਅਤੇ ਬੁਚ ਵਿਲਮੋਰ ਦਾ ਪੁਲਾੜ ਯਾਨ ਲਾਂਚ ਕੀਤੇ ਜਾਣ ਦੇ 26 ਘੰਟੇ ਬਾਅਦ ਵੀਰਵਾਰ ਰਾਤ 11:03 ਵਜੇ ਪੁਲਾੜ ਸਟੇਸ਼ਨ ਪਹੁੰਚਿਆ। ਇਹ ਵੀਰਵਾਰ ਨੂੰ ਰਾਤ 9:45 ਵਜੇ ਆਉਣਾ ਸੀ, ਪਰ ਰਿਐਕਸ਼ਨ ਕੰਟਰੋਲ ਥਰਸਟਰ ਵਿਚ ਸਮੱਸਿਆ ਕਾਰਨ ਇਹ ਪਹਿਲੀ ਕੋਸ਼ਿਸ਼ ਵਿੱਚ ਡੌਕ ਨਹੀਂ ਹੋ ਸਕਿਆ।
ਗਊ ਸੇਵਾ ਕਮਿਸ਼ਨ ਪੰਜਾਬ ਦੇ ਚੇਅਰਮੈਨ ਨੇ ਹਰਰਾਏਪੁਰ ਗਊਸ਼ਾਲਾ ਦਾ ਦੌਰਾ ਕਰਕੇ ਲਿਆ ਜਾਇਜ਼ਾ
ਹਾਲਾਂਕਿ, ਦੂਜੀ ਕੋਸ਼ਿਸ਼ ਵਿਚ ਪੁਲਾੜ ਯਾਨ ਪੁਲਾੜ ਸਟੇਸ਼ਨ ਦੇ ਨਾਲ ਡੌਕ ਕਰਨ ਵਿਚ ਸਫ਼ਲ ਰਿਹਾ। ਜਦੋਂ ਵੀ ਕੋਈ ਪੁਲਾੜ ਯਾਤਰੀ ਪੁਲਾੜ ਸਟੇਸ਼ਨ ‘ਤੇ ਪਹੁੰਚਦੇ ਹਨ ਤਾਂ ਘੰਟੀ ਵੱਜਦੀ ਹੈ। ਦਰਅਸਲ, ਆਈਐਸਐਸ ਦੀ ਇਹ ਪਰੰਪਰਾ ਹੈ ਕਿ ਜਦੋਂ ਵੀ ਕੋਈ ਨਵਾਂ ਪੁਲਾੜ ਯਾਤਰੀ ਉਥੇ ਪਹੁੰਚਦਾ ਹੈ ਤਾਂ ਦੂਜੇ ਪੁਲਾੜ ਯਾਤਰੀ ਘੰਟੀ ਵਜਾ ਕੇ ਉਸ ਦਾ ਸਵਾਗਤ ਕਰਦੇ ਹਨ। ਸੁਨੀਤ ਵਿਲੀਅਮਜ਼ ਨੇ ਆਈਐਸਐਸ ਦੇ ਮੈਂਬਰਾਂ ਨੂੰ ਆਪਣਾ ਦੂਜਾ ਪਰਿਵਾਰ ਦੱਸਿਆ ਹੈ। ਉਸ ਨੇ ਕਿਹਾ ਕਿ ਆਈਐਸਐਸ ਮੇਰੇ ਲਈ ਦੂਜੇ ਘਰ ਵਾਂਗ ਹੈ। ਉਨ੍ਹਾਂ ਸ਼ਾਨਦਾਰ ਸਵਾਗਤ ਲਈ ਸਾਰੇ ਪੁਲਾੜ ਯਾਤਰੀਆਂ ਦਾ ਧੰਨਵਾਦ ਵੀ ਕੀਤਾ।
#WATCH | Sunita Williams dances as her Boeing Starliner capsule docks with Space Station.#NASA #Astronaut #SunitaWilliams #SpaceStation #Space pic.twitter.com/Qwl5ql8bxW
— Daily Excelsior (@DailyExcelsior1) June 7, 2024