ਮੁਹਾਲੀ, 7 ਜੂਨ: ਬੀਤੇ ਕੱਲ ਮੁਹਾਲੀ ਏਅਰਪੋਰਟ ’ਤੇ ਫ਼ਿਲਮੀ ਅਦਾਕਾਰਾ ਅਤੇ ਹਿਮਾਚਲ ਦੇ ਮੰਡੀ ਹਲਕੇ ਤੋਂ ਚੁਣੀ ਗਈ ਨਵਨਿਯੁਕਤ ਸੰਸਦ ਕੰਗਨਾ ਰਣੌਤ ਦੇ ਮਾਰੇ ਥੱਪੜ ਦੀ ਗੂੰਜ ਦੂਜੇ ਦਿਨ ਵੀ ਪੂਰੇ ਦੇਸ਼-ਵਿਦੇਸ਼ ਵਿਚ ਗੂੰਜਦੀ ਰਹੀ। ਇਸ ਮਾਮਲੇ ਵਿਚ ਜਿੱਥੇ ਮੁਹਾਲੀ ਏਅਰਪੋਰਟ ਥਾਣੇ ਦੀ ਪੁਲਿਸ ਨੇ ਜਾਂਚ ਤੋਂ ਬਾਅਦ ਥੱਪੜ ਮਾਰਨ ਵਾਲੀ ਸੀਆਈਐਸਐਫ਼ ਦੀ ਕਾਂਸਟੇਬਲ ਕੁਲਵਿੰਦਰ ਕੌਰ ਵਿਰੁਧ ਆਈ.ਪੀ.ਸੀ ਦੀ ਧਾਰਾ 323 ਅਤੇ 341 ਤਹਿਤ ਕੇਸ ਦਰਜ਼ ਕਰ ਲਿਆ ਹੈ। ਇਸਤੋਂ ਇਲਾਵਾ ਕੁਲਵਿੰਦਰ ਕੌਰ ਨੂੰ ਪਹਿਲਾਂ ਹੀ ਮੁਅੱਤਲ ਕਰਕੇ ਉਸਦੇ ਵਿਰੁਧ ਕੋਰਟ ਆਫ਼ ਇੰਨਕੁਆਰੀ ਖੋਲੀ ਜਾ ਚੁੱਕੀ ਹੈ।
ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼ ਨੇ ਮੁੜ ਤੋਂ ਰੱਚਿਆ ਇਤਿਹਾਸ
ਪੁਲਿਸ ਦੀ ਇਸ ਕਾਰਵਾਈ ਤੋਂ ਬਾਅਦ ਕਿਸਾਨ ਜਥੇਬੰਦੀਆਂ ਵੀ ਗਤੀਸ਼ੀਲ ਹੋ ਗਈਆਂ ਤੇ ਇੱਕ ਵਫ਼ਦ ਡੀਜੀਪੀ ਪੰਜਾਬ ਨੂੰ ਮਿਲਿਆ। ਇਸ ਦੌਰਾਨ ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਮਹਿਲਾ ਕਰਮਚਾਰੀ ਕੁਲਵਿੰਦਰ ਕੌਰ ਨਾਲ ਕੋਈ ਜਿਆਦਤੀ ਨਾ ਕੀਤੀ ਜਾਵੇ ਕਿਉਂਕਿ ਕੰਗਨਾ ਰਣੌਤ ਦੇ ਵਿਵਾਦ ਪੂਰਨ ਬੋਲ ਕਾਰਨ ਹੀ ਇਹ ਮਾਮਲਾ ਵਿਗੜਿਆ ਹੈ। ਬੀਤੇ ਕੱਲ ਵੀ ਕਿਸਾਨ ਆਗੂਆਂ ਸਵਰਨ ਸਿੰਘ ਪੰਧੇਰ ਤੇ ਲੱਖੋਵਾਲ ਨੇ ਸਪੱਸ਼ਟ ਤੌਰ ‘ਤੇ ਕੁਲਵਿੰਦਰ ਕੌਰ ਦੇ ਹੱਕ ਵਿਚ ਸਟੈਂਡ ਲਿਆ ਸੀ। ਉਧਰ ਕੁਲਵਿੰਦਰ ਕੌਰ ਦੇ ਹੱਕ ਵਿਚ ਕਿਸਾਨ ਜਥੇਬੰਦੀਆਂ ਤੋਂ ਇਲਾਵਾ ਆਮ ਲੋਕ, ਵਪਾਰੀ, ਪ੍ਰਵਾਸੀ ਪੰਜਾਬੀ ਤੇ ਫ਼ਿਲਮੀ ਦੁਨੀਆਂ ਦੇ ਲੋਕ ਵੀ ਆਉਣ ਲੱਗੇ ਹਨ।
Share the post "ਕੰਗਣਾ ਰਣੌਤ ਥੱਪੜ ਮਾਮਲਾ: ਕਾਂਸਟੇਬਲ ਵਿਰੁਧ ਪਰਚਾ ਦਰਜ਼,ਕਿਸਾਨ ਕੁਲਵਿੰਦਰ ਕੌਰ ਦੇ ਹੱਕ ’ਚ ਡਟੇ"