BIG NEWS :ਪੰਜਾਬ ਦੀ ਇੱਕ ਮਹਿਲਾ Ex MLA ਨਸ਼ਾ ਤਸਕਰੀ ਦੇ ਦੋਸ਼ਾਂ ਹੇਠ ਗਿਰਫਤਾਰ

0
29
136 Views

ਐਸ ਏ ਐਸ ਨਗਰ, 23 ਅਕਤੂਬਰ: ਪੰਜਾਬ ਪੁਲਿਸ ਨੇ ਅੱਜ ਦੇਰ ਸ਼ਾਮ ਇੱਕ ਵੱਡੀ ਕਾਰਵਾਈ ਕਰਦਿਆਂ ਫਿਰੋਜ਼ਪੁਰ ਦੀ ਸਾਬਕਾ ਵਿਧਾਇਕ ਸਤਕਾਰ ਕੌਰ ਗਹਿਰੀ ਨੂੰ ਨਸ਼ਾ ਤਸਕਰੀ ਦੇ ਦੋਸ਼ਾਂ ਹੇਠ ਡਰਾਈਵਰ ਸਹਿਤ ਗ੍ਰਿਫਤਾਰ ਕੀਤਾ ਹੈ। ਗਿਰਫਤਾਰ ਕੀਤੀ ਸਾਬਕਾ ਵਿਧਾਇਕ ਦੇ ਕੋਲੋਂ 100 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ ਜੋ ਕਿ ਉਸਨੇ ਅੱਗੇ ਸਪਲਾਈ ਦੇਣ ਲਈ ਲਿਆਂਦੀ ਹੋਈ ਸੀ। ਦੇਰ ਸ਼ਾਮ ਮਾਮਲੇ ਦੀ ਜਾਣਕਾਰੀ ਦਿੰਦਿਆਂ ਪੰਜਾਬ ਪੁਲਿਸ ਦੇ ਆਈਜੀ ਹੈਡਕੁਆਰਟਰ ਡਾ ਸੁਖਚੈਨ ਸਿੰਘ ਗਿੱਲ ਨੇ ਦੱਸਿਆ ਕਿ ਪੁਲਿਸ ਦੇ ਏਐਨਟੀਐਫ ਅਤੇ ਐਸਟੀਐਫ ਦੀਆਂ ਟੀਮਾਂ ਨੂੰ ਕੁਝ ਸਮਾਂ ਪਹਿਲਾਂ ਜਾਣਕਾਰੀ ਮਿਲੀ ਸੀ ਕਿ ਮਹਾਲੀ ਦੇ ਪੌਸ਼ ਏਰੀਆ ਦੇ ਵਿੱਚ ਵੱਡੇ ਪੱਧਰ ‘ਤੇ ਨਸ਼ਾ ਤਸਕਰੀ ਕੀਤੀ ਜਾ ਰਹੀ ਹੈ, ਜਿਸ ਦੇ ਚਲਦੇ ਜਦ ਇਸ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਗਈ ਤਾਂ ਸਾਬਕਾ ਵਿਧਾਇਕ ਫਿਰੋਜ਼ਪੁਰ ਦਿਹਾਤੀ ਦੀ ਸਾਬਕਾ ਵਿਧਾਇਕ ਸਤਿਕਾਰ ਕੌਰ ਗਹਿਰੀ ਦਾ ਨਾਮ ਸਾਹਮਣੇ ਆਇਆ।

ਮਾਸੀ ਦੀ ਕੁੜੀ ਨਾਲ ਵਿਆਹ ਕਰਵਾਉਣ ਲਈ ‘ਕਲਯੁਗੀ’ ਪੁੱਤ ਨੇ ਕੀਤਾ ਮਾਂ ਦਾ ਕ+ਤਲ

ਪੁਲਿਸ ਨੇ ਸਬੂਤ ਜਟਾਉਣ ਦੇ ਲਈ ਦੋ ਨੰਬਰਾਂ ਨੂੰ ਸਰਵੇਲੈਂਸ ‘ਤੇ ਲਾਇਆ ਗਿਆ ਅਤੇ ਇਸ ਦੌਰਾਨ ਇੱਕ ਵਿਅਕਤੀ ਨੇ ਗਾਹਕ ਬਣ ਕੇ ਉਕਤ ਸਾਬਕਾ ਵਿਧਾਇਕ ਨਾਲ ਨਸ਼ੇ ਦੀ ਖੇਪ ਪਹੁੰਚਾਉਣ ਦਾ ਸੌਦਾ ਕੀਤਾ । ਹੁਣ ਇਹ ਵਿਧਾਇਕਾ ਇਸ ਨਸ਼ੇ ਦੀ ਖੇਪ ਨੂੰ ਪਹੁੰਚਾਉਣ ਦੇ ਲਈ ਖਰੜ ਦੇ ਬੂਥ ਵਾਲਾ ਚੌਂਕ ਕੋਲ ਪੁੱਜੀ ਹੋਈ ਸੀ। ਜਿੱਥੇ ਪੁਲਿਸ ਨੇ ਉਸ ਨੂੰ ਕਾਬੂ ਕਰ ਲਿਆ ਹਾਲਾਂਕਿ ਇਸ ਦੌਰਾਨ ਵਿਧਾਇਕਾ ਨੇ ਭੱਜਣ ਦੀ ਕੋਸ਼ਿਸ਼ ਕੀਤੀ ਅਤੇ ਇਸ ਕੋਸ਼ਿਸ਼ ਦੌਰਾਨ ਡਰਾਈਵਰ ਨੇ ਇੱਕ ਪੁਲਿਸ ਅਫਸਰ ਦੇ ਪੈਰ ਉੱਪਰ ਗੱਡੀ ਵੀ ਚੜਾ ਦਿੱਤੀ ਪਰੰਤੂ ਸਖਤ ਨਾਕਾਬੰਦੀ ਦੇ ਚਲਦੇ ਪੁਲਿਸ ਨੇ ਦੋਨਾਂ ਨੂੰ ਗ੍ਰਿਫਤਾਰ ਕਰ ਲਿਆ। ਸਾਬਕਾ ਵਿਧਾਇਕ ਸਤਿਕਾਰ ਕੌਰ ਗਹਿਰੀ ਦੇ ਨਾਲ ਗ੍ਰਫਤਾਰ ਕੀਤੇ ਗਏ ਡਰਾਈਵਰ ਦੀ ਪਹਿਚਾਨ ਬਰਿੰਦਰ ਦੇ ਵਜੋਂ ਹੋਈ ਹੈ।

ਸਾਬਕਾ ਸਰਪੰਚ ਦਾ ਦਿਨ-ਦਿਹਾੜੇ ਗੋ+ਲੀਆਂ ਮਾਰ ਕੇ ਕੀਤਾ ਕਤਲ

ਆਈ ਜੀ ਡਾਕਟਰ ਗਿੱਲ ਨੇ ਅੱਗੇ ਦੱਸਿਆ ਕਿ ਸਾਬਕਾ ਵਿਧਾਇਕ ਦੀ ਗਿਰਫਤਾਰੀ ਤੋਂ ਬਾਅਦ ਉਸਦੇ ਖਰੜ ਸਥਿਤ ਸਨੀ ਇਨਕਲੇਵ ਵਿੱਚ ਘਰ ਦੀ ਤਲਾਸ਼ੀ ਲਈ ਗਈ ਜਿੱਥੇ 1 ਲੱਖ 56,000 ਨਗਦ, ਕਾਫੀ ਸਾਰੇ ਗਹਿਣੇ ਅਤੇ 28 ਗ੍ਰਾਮ ਚਿੱਟਾ ਵੀ ਬਰਾਮਦ ਹੋਇਆ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।ਦੱਸਣਾ ਬਣਦਾ ਹੈ ਕਿ ਕਾਂਗਰਸੀ ਟਿਕਟ ਤੇ ਫਿਰੋਜ਼ਪੁਰ ਦਿਹਾਤੀ ਤੋਂ ਵਿਧਾਇਕ ਰਹੀ ਸਤਿਕਾਰ ਕੌਰ ਗਹਿਰੀ ਕੁਝ ਸਮਾਂ ਪਹਿਲਾਂ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਿਲ ਹੋ ਗਈ ਸੀ।

LEAVE A REPLY

Please enter your comment!
Please enter your name here