Punjabi Khabarsaar
ਪੰਜਾਬ

ਹਿਮਾਚਲ ਤੇ ਗੁਜਰਾਤ ਵਾਂਗ ਪੰਜਾਬ ਲਈ ਵੱਖਰੇ ਕਾਨੂੰਨ ਵਾਸਤੇ ਖਹਿਰਾ ਮੁੜ ਡਟੇ

ਚੰਡੀਗੜ੍ਹ, 8 ਜੂਨ: ਲੋਕ ਸਭਾ ਚੋਣਾਂ ਦੌਰਾਨ ਪ੍ਰਵਾਸੀ ਪੰਜਾਬੀਆਂ ਦਾ ਮੁੱਦਾ ਚੁੱਕ ਕੇ ਵਿਰੋਧੀਆਂ ਦੇ ਨਾਲ-ਨਾਲ ਆਪਣਿਆਂ ਦੇ ਵੀ ਨਿਸ਼ਾਨੇ ‘ਤੇ ਆਏ ਵਿਧਾਇਕ ਸੁਖਪਾਲ ਸਿੰਘ ਖਹਿਰਾ ਪੰਜਾਬ ਲਈ ਹਿਮਾਚਲ ਤੇ ਗੁਜਰਾਤ ਵਾਂਗ ਵੱਖਰਾ ਕਾਨੂੰਨ ਬਣਾਉਣ ਦੀ ਮੰਗ ਨੂੰ ਲੈ ਕੇ ਮੁੜ ਡੱਟ ਗਏ ਹਨ। ਉਨਾਂ ਵੱਲੋਂ ਸੂਬੇ ਦੇ ਵਿੱਚ ਪੰਜਾਬੀਆਂ ਖਾਸਕਰ ਸਿੱਖਾਂ ਦੇ ਘੱਟ ਗਿਣਤੀ ਵਿੱਚ ਰਹਿਣ ਦਾ ਖਦਸ਼ਾ ਪ੍ਰਗਟਾਉਂਦਿਆਂ ਕਿਹਾ ਜਾ ਰਿਹਾ ਹੈ ਕਿ” ਹਿਮਾਚਲ, ਗੁਜਰਾਤ, ਉਤਰਾਖੰਡ ਆਦਿ ਸੂਬਿਆਂ ਵਰਗਾ ਕਾਨੂੰਨ ਪੰਜਾਬ ਵਿੱਚ ਲਾਗੂ ਕੀਤਾ ਜਾਣਾ ਚਾਹੀਦਾ ਹੈ। ” ਸੰਗਰੂਰ ਲੋਕ ਸਭਾ ਹਲਕੇ ਤੋਂ ਕਾਂਗਰਸ ਉਮੀਦਵਾਰ ਵਜੋਂ ਚੋਣ ਲੜ ਚੁੱਕੇ ਖਹਿਰਾ ਨੇ ਮੰਗ ਕੀਤੀ ਕਿ HP Tenancy ਐਕਟ 1972 ਦੀ ਤਰਜ਼ ‘ਤੇ ਹੀ ਪੰਜਾਬ ਵਿੱਚ ਇੱਕ ਕਾਨੂੰਨ ਬਣਾਇਆ ਜਾਣਾ ਚਾਹੀਦਾ ਹੈ ਕਿ ਕੋਈ ਵੀ ਗੈਰ ਪੰਜਾਬੀ ਉਕਤ ਕਾਨੂੰਨ ਦੀਆਂ ਸ਼ਰਤਾਂ ਪੂਰੀਆਂ ਕੀਤੇ ਜਾਣ ਤੋਂ ਬਿਨਾਂ ਸੂਬੇ ਵਿੱਚ ਵਾਹੀਯੋਗ ਜਮੀਨ ਨਾ ਖਰੀਦ ਸਕੇ, ਨਾ ਹੀ ਵੋਟਰ ਬਣ ਸਕੇ ਅਤੇ ਨਾ ਹੀ ਸਰਕਾਰੀ ਨੋਕਰੀ ਹਾਸਿਲ ਕਰ ਸਕੇ।

Big News: ਪੰਜਾਬ ਦੇ ਵਿੱਚੋਂ ਰਵਨੀਤ ਬਿੱਟੂ ਜਾਂ ਤਰਨਜੀਤ ਸੰਧੂ ਬਣਨਗੇ ਮੰਤਰੀ!

ਅਜਿਹਾ ਹੋਣ ਨਾਲ ਨਾ ਸਿਰਫ ਪੰਜਾਬ ਦੀ ਅਬਾਦੀ ਵਿੱਚ ਆ ਰਹੇ ਵੱਡੇ ਬਦਲਾਅ ਨੂੰ ਰੋਕਿਆ ਜਾ ਸਕੇਗਾ ਬਲਕਿ ਇਹ ਵੀ ਯਕੀਨੀ ਬਣਾਇਆ ਜਾ ਸਕੇਗਾ ਕਿ ਕੋਈ ਵੀ ਗੈਰ ਪੰਜਾਬੀ ਸਾਡੇ ਨੋਜਵਾਨਾਂ ਦੀਆਂ ਸਰਕਾਰੀ ਨੋਕਰੀਆਂ ਉੱਪਰ ਕਬਜ਼ਾ ਨਾ ਕਰ ਸਕੇ। ਇਹ ਕਾਨੂੰਨ ਇਸ ਲਈ ਵੀ ਜਰੂਰੀ ਹੈ ਕਿਉਂਕਿ ਪਿਛਲੇ ਕੁਝ ਦਹਾਕਿਆਂ ਦੋਰਾਨ ਪੰਜਾਬ ਦੀ ਕੁੱਲ 3 ਕਰੋੜ ਅਬਾਦੀ ਵਿੱਚੋਂ 75 ਲੱਖ ਦੇ ਕਰੀਬ ਵਸੋਂ ਵਿਸ਼ਵ ਦੇ ਹੋਰਨਾਂ ਮੁਲਕਾਂ ਵਿੱਚ ਪ੍ਰਵਾਸ ਕਰ ਚੁੱਕੀ ਹੈ। ਗੁਜਰਾਤ, ਉਤਰਾਖੰਡ ਆਦਿ ਵਰਗੇ ਸੂਬਿਆਂ ਵਿੱਚ ਲਾਗੂ ਅਜਿਹਾ ਕਾਨੂੰਨ ਜੇਕਰ ਪੰਜਾਬ ਵਿੱਚ ਲਾਗੂ ਨਹੀਂ ਕੀਤਾ ਜਾਂਦਾ ਤਾਂ ਅਗਲੇ ਚੰਦ ਦਹਾਕਿਆਂ ਵਿੱਚ ਪੰਜਾਬੀ ਆਪਣੇ ਹੀ ਸੂਬੇ ਵਿੱਚ ਘੱਟ ਗਿਣਤੀ ਹੋ ਜਾਣਗੇ।ਇਹ ਕਾਨੂੰਨ ਪੰਜਾਬ ਵਿੱਚ ਵੀ ਲਾਗੂ ਕਰਨ ਦੀ ਮੰਗ ਕਰਨ ‘ਤੇ ਵਿਰੋਧੀਆਂ ਵਲੋਂ ਚੁੱਕੇ ਜਾ ਰਹੇ ਸਵਾਲਾਂ ਉਪਰ ਖਹਿਰਾ ਨੇ ਪੁੱਛਿਆ ਹੈ ਕਿ ਉਸਦੇ ਇਸ ਪ੍ਰਸਤਾਵ ਵਿੱਚ ਰਾਸ਼ਟਰ ਵਿਰੋਧੀ ਕੀ ਹੈ?

ਵੱਡਾ ਫੈਸਲਾ:11 ਵਜੇਂ ਤੋਂ 1 ਵਜੇਂ ਤੱਕ SHO ਤੋਂ ਲੈ ਕੇ DGP ਮਿਲਣਗੇ ਜਨਤਾ ਨੂੰ

ਜੇਕਰ ਪੰਜਾਬ ਦੀ ਵਸੋਂ ਬਣਤਰ ਦੀ ਹਿਫਾਜਤ ਲਈ ਮੇਰੀ ਕੀਤੀ ਮੰਗ ਦੇਸ਼ ਵਿਰੋਧੀ ਹੈ ਤਾਂ ਗੁਜਰਾਤ, ਹਿਮਾਚਲ ਆਦਿ ਵੀ ਰਾਸ਼ਟਰ ਵਿਰੋਧੀ ਹਨ। ਖਹਿਰਾ ਨੇ ਇਸ ਮੁੱਦੇ ‘ਤੇ ਟਰੋਲ ਕਰ ਰਹੇ ਵਿਰੋਧੀਆਂ ਨੂੰ ਜਵਾਬ ਦਿੰਦਿਆਂ ਕਿਹਾ, ” ਉਹ ਇਸ ਤਰਕ ਨੂੰ ਅਧਾਰ ਬਣਾਕੇ ਮੇਰਾ ਵਿਰੋਧ ਕਰ ਰਹੇ ਹਨ ਕਿ ਪੰਜਾਬੀ ਵੀ ਤਾਂ USA, ਕਨੇਡਾ ਜਾਂਦੇ ਹਨ ਤਾਂ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਕੀ ਉਹ ਇਹਨਾਂ ਦੇਸ਼ਾਂ ਦੀਆਂ ਸ਼ਰਤਾਂ ਪੂਰੀਆਂ ਕੀਤੇ ਬਿਨਾਂ ਉਥੋਂ ਦੇ ਨਾਗਰਿਕ ਬਣ ਸਕਦੇ ਹਨ?” ਉਨ੍ਹਾਂ ਇਹ ਕਿਹਾ ਕਿ” ਮੈਂ ਇਹ ਵੀ ਦੱਸਣਾ ਚਾਹੁੰਦਾ ਹਾਂ ਕਿ ਪੰਜਾਬੀਆਂ ਦੇ USA, ਕਨੇਡਾ ਜਾਣ ਨਾਲ ਉਥੋਂ ਦੀ ਅਸਲ ਵਸੋਂ ਪਲਾਇਨ ਨਹੀਂ ਕਰ ਗਈ ਜਦਕਿ ਸਾਡੇ ਸੂਬੇ ਦੇ ਪਿੰਡਾਂ ਦੇ ਪਿੰਡ ਖਾਲੀ ਹੋ ਗਏ ਹਨ। ਇਹ ਹੀ ਮੇਰਾ ਸਟੈਂਡ ਹੈ ਕਿ ਜੇਕਰ ਤੁਸੀਂ ਪੰਜਾਬ ਦੇ ਪੱਕੇ ਤੋਰ ‘ਤੇ ਨਾਗਰਿਕ ਬਣਨਾ ਚਾਹੁੰਦੇ ਹੋ ਤਾਂ ਤੁਹਾਨੂੰ ਵੀ ਹਿਮਾਚਲ ਆਦਿ ਸੂਬਿਆਂ ਵਾਂਗ ਸ਼ਰਤਾਂ ਪੂਰੀਆਂ ਕਰਨੀਆਂ ਚਾਹੀਦੀਆਂ ਹਨ। ”

ਨਸ਼ਾ ਤਸਕਰੀ ਮਾਮਲਾ:ਸਿੱਟ ਵੱਲੋਂ ਬਿਕਰਮ ਮਜੀਠੀਆ ਮੁੜ ਤਲਬ

ਸਾਬਕਾ ਵਿਰੋਧੀ ਧਿਰ ਦੇ ਨੇਤਾ ਖਹਿਰਾ ਨੇ ਕਿਹਾ ਕਿ ਇਸ ਦੇ ਉਲਟ ਮੇਰਾ ਸਵਾਲ ਹੈ ਕਿ BJP ਦੀ ਗੁਜਰਾਤ ਸਰਕਾਰ ਨੇ ਕੱਛ ਇਲਾਕੇ ਦੇ ਉਹਨਾਂ ਸਿੱਖਾਂ ਤੋਂ ਜਮੀਨਾਂ ਕਿਉਂ ਖੋਹ ਲਈਆਂ ਹਨ ਜੋ ਕਿ 1960 ਦੇ ਦਹਾਕੇ ਵਿੱਚ ਉਸ ਸਮੇਂ ਦੇ ਪ੍ਰਧਾਨ ਮੰਤਰੀ ਸ਼੍ਰੀ ਲਾਲ ਬਹਾਦੁਰ ਸ਼ਾਸਤਰੀ ਜੀ ਨੇ ਅਲਾਟ ਕੀਤੀਆਂ ਸਨ? ਭੁਲੱਥ ਹਲਕੇ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਉਹ ਜਨਵਰੀ 2023 ਨੂੰ ਸਪੀਕਰ ਪੰਜਾਬ ਵਿਧਾਨ ਸਭਾ ਨੂੰ ਸੋਂਪੇ ਆਪਣੇ ਪ੍ਰਾਈਵੇਟ ਮੈਂਬਰ ਬਿੱਲ ਉੱਪਰ ਪੂਰੀ ਤਰਾਂ ਨਾਲ ਕਾਇਮ ਹਨ।

 

Related posts

ਅਕਾਲੀ ਦਲ ਵੱਲੋਂ ਜਗਮੀੜ ਬਰਾੜ ਨੂੰ ਕਾਰਨ ਦੱਸੋ ਨੋਟਿਸ ਜਾਰੀ

punjabusernewssite

ਪੰਜਾਬ ਕਾਂਗਰਸ ਤੇ ਸਰਕਾਰ ਵਿਚਕਾਰ ਕੋਈ ਮਤਭੇਦ ਨਹੀਂ: ਚੰਨੀ

punjabusernewssite

ਜਾਇਦਾਦਾਂ ਰੈਗੂਲਰ ਕਰਵਾਉਣ ਲਈ ਲੋਕਾਂ ਨੂੰ ਹੁਣ ਆਨਲਾਈਨ ਮਿਲੇਗੀ ਐਨ.ਓ.ਸੀ.

punjabusernewssite