ਨਸ਼ਾ ਤਸਕਰੀ ਮਾਮਲਾ:ਸਿੱਟ ਵੱਲੋਂ ਬਿਕਰਮ ਮਜੀਠੀਆ ਮੁੜ ਤਲਬ

Date:

spot_img

ਪਟਿਆਲਾ, 9 ਜੂਨ: ਬਹੁ ਚਰਚਿਤ ਨਸ਼ਾ ਤਸਕਰੀ ਦੇ ਮਾਮਲੇ ਵਿਚ ਵਿਸੇਸ ਜਾਂਚ ਟੀਮ ਨੇ ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਮੁੜ ਤਲਬ ਕਰ ਲਿਆ ਹੈ। ਸਾਬਕਾ ਮੰਤਰੀ ਨੂੰ ਭੇਜੇ ਸੰਮਨਾਂ ਵਿਚ ਸਿੱਟ ਨੇ 18 ਜੂਨ ਨੂੰ ਪਟਿਆਲਾ ਦੀ ਪੁਲਿਸ ਲਾਈਨ ਵਿਚ ਪੇਸ਼ ਹੋਣ ਲਈ ਕਿਹਾ ਹੈ। ਸਿੱਟ ਦੀ ਅਗਵਾਈ ਡੀਆਈਜੀ ਹਰਚਰਨ ਸਿੰਘ ਭੁੱਲਰ ਕਰ ਰਹੇ ਹਨ। ਇਸਤੋਂ ਪਹਿਲਾਂ ਤਿੰਨ-ਚਾਰ ਵਾਰ ਬਿਕਰਮ ਸਿੰਘ ਮਜੀਠੀਆ ਨੂੰ ਵਿਸੇਸ ਜਾਂਚ ਟੀਮ ਵੱਲੋਂ ਸੱਦਿਆ ਜਾ ਚੂੱਕਿਆ ਹੈ ਤੇ ਉਨ੍ਹਾਂ ਦੇ ਨਜਦੀਕੀਆਂ ਕੋਲੋਂ ਵੀ ਪੁਛਗਿਛ ਕੀਤੀ ਗਈ ਸੀ।

ਕਾਂਗਰਸ ਹਾਈ ਕਮਾਂਡ ਵੱਲੋਂ ਹੁਣ ਨਵਜੋਤ ਸਿੱਧੂ ਦੇ ਖੰਭ ਕੁਤਰਨ ਦੀ ਤਿਆਰੀ!

ਦਸਣਾ ਬਣਦਾ ਹੈ ਕਿ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਹੇਠ ਕਾਂਗਰਸ ਸਰਕਾਰ ਦੌਰਾਨ 20 ਦਸੰਬਰ 2021 ਨੂੰ ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਵਿਰੁਧ ਪਰਚਾ ਦਰਜ਼ ਕੀਤਾ ਗਿਆ ਸੀ ਤੇ ਇਸ ਮਾਮਲੇ ਵਿਚ ਉਹ ਕਰੀਬ ਪੰਜ ਮਹੀਨੇ ਪਟਿਆਲਾ ਜੇਲ੍ਹ ਵਿਚ ਵੀ ਬੰਦ ਰਹੇ ਹਨ ਤੇ 10 ਅਗੱਸਤ 2022 ਨੂੰ ਜਮਾਨਤ ਮਿਲੀ ਸੀ। ਇਹ ਮਾਮਲਾ ਅਕਾਲੀ ਸਰਕਾਰ ਦੌਰਾਨ ਹੀ ਚਰਚਾ ਵਿਚ ਆਇਆ ਸੀ ਜਦ ਚਰਚਿਤ ਨਸ਼ਾ ਤਸਕਰ ਜਗਦੀਸ਼ ਭੋਲਾ ਨੇ ਪਹਿਲੀ ਵਾਰ ਤਤਕਾਲੀ ਪ੍ਰਕਾਸ਼ ਸਿੰਘ ਬਾਦਲ ਦੀ ਵਜ਼ਾਰਤ ਵਿਚ ਮਾਲ ਵਿਭਾਗ ਦੇ ਵਜ਼ੀਰ ਬਿਕਰਮ ਸਿੰਘ ਮਜੀਠੀਆ ਦਾ ਨਾਂ ਲਿਆ ਸੀ।

 

 

spot_img
spot_img

Share post:

Popular

More like this
Related

ਨਰਾਤਿਆਂ ’ਚ ਨਾ ਕਰਿਓ ਇਹ ਗਲਤੀ! ਨਹੀਂ ਤਾਂ..?

ਨਿਊਜ਼ ਡੈਸਕ: 11 ਅਕਤੂਬਰ ਤੋਂ ਸ਼ੁਰੂ ਹੋ ਰਹੇ ਨੇ...

CM Nayab Singh Saini के सिंगापुर दौरे का तीसरा दिन

👉सिंगापुर कंपनियों के साथ राउंड टेबल कॉन्फ्रेंस, सेमीकंडक्टर से...