ਨਵੀਂ ਦਿੱਲੀ, 9 ਜੂਨ: ਐਤਵਾਰ ਸ਼ਾਮ ਤੀਜੀ ਵਾਰ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕ ਰਹੇ ਨਰਿੰਦਰ ਮੋਦੀ ਦੀ ਸਰਕਾਰ ਵਿਚ ਭਾਜਪਾ ਦੇ ਕੌਮੀ ਪ੍ਰਧਾਨ ਜੇ.ਪੀ.ਨੱਢਾ ਵੀ ਮੰਤਰੀ ਬਣਨ ਜਾ ਰਹੇ ਹਨ। ਚਰਚਾ ਹੈ ਕਿ ਨੱਢਾ ਨੂੰ ਵਜ਼ਾਰਤ ਵਿਚ ਸ਼ਾਮਲ ਕਰਨ ਤੋਂ ਬਾਅਦ ਭਾਜਪਾ ਕਿਸੇ ਹੋਰ ਆਗੂ ਨੂੰ ਕੌਮੀ ਪ੍ਰਧਾਨ ਦੀ ਜਿੰਮੇਵਾਰੀ ਸੌਪਣ ਜਾ ਰਹੀ ਹੈ। ਉਂਝ ਵੀ ਉਨ੍ਹਾਂ ਦਾ ਕਾਰਜਕਾਲ ਵੀ ਸਮਾਪਤ ਹੋਣ ਜਾ ਰਿਹਾ। ਭਾਜਪਾ ਪ੍ਰਧਾਨ ਸ਼੍ਰੀ ਨੱਢਾ ਹਿਮਾਚਲ ਪ੍ਰਦੇਸ਼ ਨਾਲ ਸਬੰਧਤ ਹਨ
ਸਾਬਕਾ ਮੁੱਖ ਮੰਤਰੀ ਸਹਿਤ ਮੋਦੀ ਸਰਕਾਰ’ਚ ਹਰਿਆਣਾ ਦੇ ਵਿਚੋਂ ਤਿੰਨ ਬਣਨਗੇ ਮੰਤਰੀ
ਪ੍ਰੰਤੂ ਮੌਜੂਦਾ ਸਮੇਂ ਭਾਜਪਾ ਨੇ ਉਨ੍ਹਾਂ ਨੂੰ ਗੁਜਰਾਤ ਤੋਂ ਰਾਜ ਸਭਾ ਦਾ ਮੈਂਬਰ ਬਣਾਇਆ ਹੋਇਆ ਹੈ। ਹਾਲਾਂਕਿ ਹਿਮਾਚਲ ਪ੍ਰਦੇਸ਼ ਦੀਆਂ 4 ਦੀਆਂ 4 ਸੀਟਾਂ ਭਾਜਪਾ ਨੇ ਹੀ ਜਿੱਤੀਆਂ ਹਨ ਪ੍ਰੰਤੂ ਉਨ੍ਹਾਂ ਵਿਚੋਂ ਕਿਸੇ ਨੂੰ ਮੰਤਰੀ ਮੰਡਲ ਵਿਚ ਸ਼ਾਮਲ ਨਹੀਂ ਕੀਤਾ ਜਾ ਰਿਹਾ। ਹਾਲਾਂਕਿ ਪਿਛਲੀ ਸਰਕਾਰ ਵਿਚ ਅਨੁਰਾਗ ਠਾਕੁਰ ਮੰਤਰੀ ਸਨ। ਉਨ੍ਹਾਂ ਤੋਂ ਇਲਾਵਾ ਫ਼ਿਲਮੀ ਹੈਰੋਇਨ ਕੰਗਨਾ ਰਣੌਤ ਵੀ ਮੰਡੀ ਹਲਕੇਤੋਂ ਚੋਣ ਜਿੱਤੀ ਹੈ।