ਭਾਜਪਾ ਦੇ ਕੌਮੀ ਪ੍ਰਧਾਨ ਜੇ.ਪੀ.ਨੱਢਾ ਬਣਨਗੇ ਮੋਦੀ ਸਰਕਾਰ ਵਿਚ ਮੰਤਰੀ

Date:

spot_img

ਨਵੀਂ ਦਿੱਲੀ, 9 ਜੂਨ: ਐਤਵਾਰ ਸ਼ਾਮ ਤੀਜੀ ਵਾਰ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕ ਰਹੇ ਨਰਿੰਦਰ ਮੋਦੀ ਦੀ ਸਰਕਾਰ ਵਿਚ ਭਾਜਪਾ ਦੇ ਕੌਮੀ ਪ੍ਰਧਾਨ ਜੇ.ਪੀ.ਨੱਢਾ ਵੀ ਮੰਤਰੀ ਬਣਨ ਜਾ ਰਹੇ ਹਨ। ਚਰਚਾ ਹੈ ਕਿ ਨੱਢਾ ਨੂੰ ਵਜ਼ਾਰਤ ਵਿਚ ਸ਼ਾਮਲ ਕਰਨ ਤੋਂ ਬਾਅਦ ਭਾਜਪਾ ਕਿਸੇ ਹੋਰ ਆਗੂ ਨੂੰ ਕੌਮੀ ਪ੍ਰਧਾਨ ਦੀ ਜਿੰਮੇਵਾਰੀ ਸੌਪਣ ਜਾ ਰਹੀ ਹੈ। ਉਂਝ ਵੀ ਉਨ੍ਹਾਂ ਦਾ ਕਾਰਜਕਾਲ ਵੀ ਸਮਾਪਤ ਹੋਣ ਜਾ ਰਿਹਾ। ਭਾਜਪਾ ਪ੍ਰਧਾਨ ਸ਼੍ਰੀ ਨੱਢਾ ਹਿਮਾਚਲ ਪ੍ਰਦੇਸ਼ ਨਾਲ ਸਬੰਧਤ ਹਨ

ਸਾਬਕਾ ਮੁੱਖ ਮੰਤਰੀ ਸਹਿਤ ਮੋਦੀ ਸਰਕਾਰ’ਚ ਹਰਿਆਣਾ ਦੇ ਵਿਚੋਂ ਤਿੰਨ ਬਣਨਗੇ ਮੰਤਰੀ

ਪ੍ਰੰਤੂ ਮੌਜੂਦਾ ਸਮੇਂ ਭਾਜਪਾ ਨੇ ਉਨ੍ਹਾਂ ਨੂੰ ਗੁਜਰਾਤ ਤੋਂ ਰਾਜ ਸਭਾ ਦਾ ਮੈਂਬਰ ਬਣਾਇਆ ਹੋਇਆ ਹੈ। ਹਾਲਾਂਕਿ ਹਿਮਾਚਲ ਪ੍ਰਦੇਸ਼ ਦੀਆਂ 4 ਦੀਆਂ 4 ਸੀਟਾਂ ਭਾਜਪਾ ਨੇ ਹੀ ਜਿੱਤੀਆਂ ਹਨ ਪ੍ਰੰਤੂ ਉਨ੍ਹਾਂ ਵਿਚੋਂ ਕਿਸੇ ਨੂੰ ਮੰਤਰੀ ਮੰਡਲ ਵਿਚ ਸ਼ਾਮਲ ਨਹੀਂ ਕੀਤਾ ਜਾ ਰਿਹਾ। ਹਾਲਾਂਕਿ ਪਿਛਲੀ ਸਰਕਾਰ ਵਿਚ ਅਨੁਰਾਗ ਠਾਕੁਰ ਮੰਤਰੀ ਸਨ। ਉਨ੍ਹਾਂ ਤੋਂ ਇਲਾਵਾ ਫ਼ਿਲਮੀ ਹੈਰੋਇਨ ਕੰਗਨਾ ਰਣੌਤ ਵੀ ਮੰਡੀ ਹਲਕੇਤੋਂ ਚੋਣ ਜਿੱਤੀ ਹੈ।

 

spot_img
spot_img

Share post:

Popular

More like this
Related

CM Nayab Singh Saini के सिंगापुर दौरे का तीसरा दिन

👉सिंगापुर कंपनियों के साथ राउंड टेबल कॉन्फ्रेंस, सेमीकंडक्टर से...

Guru Kashi University ਵੱਲੋਂ ਵਿਦਿਆਰਥੀਆਂ ਵਿੱਚ “ਉਦੱਮੀ ਹੁਨਰਾਂ ਦੇ ਵਿਕਾਸ ਲਈ” ਵੱਖ-ਵੱਖ ਗਤੀਵਿਧੀਆਂ ਦਾ ਆਯੋਜਨ

Talwandi Sabo News:ਭਾਰਤ ਸਰਕਾਰ ਦੇ ਚਲੰਤ ਪ੍ਰੋਗਰਾਮਾਂ ਤਹਿਤ ਗੁਰੂ...

Vedanta Power ਨੇ ਹੁਣ ਤੱਕ ਦੀ ਸਭ ਤੋਂ ਵੱਧ ਵਿਕਰੀ ਦਰਜ ਕੀਤੀ

👉ਦੂਜੀ ਤਿਮਾਹੀ ਦੀ ਵਿਕਰੀ ਵਿੱਚ ਸਾਲ-ਦਰ-ਸਾਲ 26% ਵਾਧਾ, ਪਹਿਲੀ...

ਬਿਜਲੀ ਮੀਟਰ ’ਤੇ ਇਹ ਨਿਸ਼ਾਨ ਦਿਖੇ ਤਾਂ ਹੋ ਜਾਓ ਸਾਵਧਾਨ!

ਨਿਊਜ਼ ਡੈਸਕ: ਤੁਸੀਂ ਆਪਣੇ ਘਰ ਦੇ ਬਿਜਲੀ ਮੀਟਰ ਵੱਲ...