ਬਠਿੰਡਾ, 9 ਜੂਨ: ਸ. ਸੋਭਾ ਸਿੰਘ ਮੈਮੋਰੀਅਲ ਚਿੱਤਰਕਾਰ ਸੋਸਾਇਟੀ (ਰਜਿ.) ਬਠਿੰਡਾ ਵੱਲੋਂ ਸਥਾਨਕ ਟੀਚਰਜ਼ ਹੋਮ ਵਿਖੇ ਵਿਦਿਆਰਥੀਆਂ ਲਈ ਲਗਾਇਆ ਗਿਆ ਸੱਤ ਰੋਜ਼ਾ ਫਰੀ ਆਰਟ ਕੈਂਪ ਅੱਜ ਚਿੱਤਰਕਲਾ ਦੇ ਆਯੋਜਨ ਨਾਲ ਸਮਾਪਤ ਹੋ ਗਿਆ।ਇਹ ਸੱਤ ਰੋਜ਼ਾ ਕਲਾ ਕੈਂਪ ਪਦਮਸ਼੍ਰੀ ਸੁਰਜੀਤ ਪਾਤਰ ਹੋਰਾਂ ਨੂੰ ਸਮਰਪਿਤ ਰਿਹਾ ਅਤੇ ਸੁਸਾਇਟੀ ਵੱਲੋਂ ਇਸ ਵਿੱਚ ਭਾਗ ਲੈਣ ਲਈ ਕੋਈ ਵੀ ਫੀਸ ਨਹੀਂ ਲਈ ਗਈ । ਇਸ ਮੌਕੇ ਕਾਮਨ ਵੈਲਥ ਖੇਡਾਂ ਵਿੱਚ ਸੋਨ ਤਮਗਾ ਜੇਤੂ ਅਤੇ ਏਆਈਜੀ ਬਠਿੰਡਾ ਪੁਲਿਸ ਸ੍ਰੀਮਤੀ ਅਵਨੀਤ ਕੌਰ ਸਿੱਧੂ ਨੇ ਮੁੱਖ ਮਹਿਮਾਨ ਦੇ ਤੌਰ ਤੇ ਸ਼ਿਰਕਤ ਕਰਕੇ ਬੱਚਿਆਂ ਨੂੰ ਆਪਣਾ ਅਸ਼ੀਰਵਾਦ ਦਿੱਤਾ ਅਤੇ ਬੱਚਿਆਂ ਦੇ ਨਾਲ ਵਿਚਾਰ ਸਾਂਝੇ ਕੀਤੇ। ਸ਼੍ਰੀਮਤੀ ਸਿੱਧੂ ਦੇ ਪ੍ਰਦਰਸ਼ਨੀ ਵਿੱਚ ਪਹੁੰਚਣ ਤੇ ਡਾਕਟਰ ਅਮਰੀਕ ਸਿੰਘ ਪ੍ਰਧਾਨ, ਗੁਰਪ੍ਰੀਤ ਸਿੰਘ ਜਨਰਲ ਸਕੱਤਰ, ਸੁਰੇਸ਼ ਮੰਗਲਾ ਵਿੱਤ ਸਕੱਤਰ, ਅਮਰਜੀਤ ਸਿੰਘ ਪੇਂਟਰ ਸਰਪ੍ਰਸਤ ਹਰਦਰਸ਼ਨ ਸੋਹਲ ਸੀਨੀਅਰ ਮੀਤ ਪ੍ਰਧਾਨ ਨੇ ਫੁੱਲਾਂ ਦਾ ਗੁਲਦਸਤਾ ਦੇ ਕੇ ਉਹਨਾਂ ਦਾ ਸਵਾਗਤ ਕੀਤਾ।
ਭਾਜਪਾ ਦੇ ਕੌਮੀ ਪ੍ਰਧਾਨ ਜੇ.ਪੀ.ਨੱਢਾ ਬਣਨਗੇ ਮੋਦੀ ਸਰਕਾਰ ਵਿਚ ਮੰਤਰੀ
ਸਵਾਗਤ ਕਰਨ ਵਾਲਿਆਂ ਵਿੱਚ ਟੀਚਰਸ ਹੋਮ ਬਠਿੰਡਾ ਸੰਸਥਾ ਤੋਂ ਸ੍ਰੀ ਰਘੁਵੀਰ ਚੰਦ ਸ਼ਰਮਾ (ਸੀਨੀਅਰ ਵਾਈਸ ਪ੍ਰਧਾਨ),ਸ੍ਰੀ ਖੁਸ਼ਬੀਰ ਸਿੰਘ (ਸਲਾਹਕਾਰ),ਸ੍ਰੀ ਬੀਰਬਲ ਦਾਸ (ਚੈਅਰਮੈਨ), ਲਛਮਣ ਮਲੂਕਾ (ਸਕੱਤਰ), ਸ੍ਰੀ ਪਰਮਜੀਤ ਰਾਮਾਂ (ਖਜ਼ਾਨਚੀ) ਵੀ ਰਹੇ ।ਇਸ ਉਪਰੰਤ ਅਵਨੀਤ ਸਿੱਧੂ ਨੇ ਪ੍ਰਦਰਸ਼ਨੀ ਦੇਖਦੇ ਹੋਏ ਬੱਚਿਆਂ ਦੀਆਂ ਬਣਾਈਆਂ ਤਸਵੀਰਾਂ ਵਿੱਚ ਭਰਪੂਰ ਦਿਲਚਸਪੀ ਦਿਖਾਈ ਅਤੇ ਉਨਾਂ ਤੋਂ ਤਸਵੀਰਾਂ ਦੇ ਵਿਸ਼ਾ ਵਸਤੂ ਅਤੇ ਤਸਵੀਰ ਬਣਾਉਣ ਦੀ ਤਕਨੀਕ ਬਾਰੇ ਜਾਣਕਾਰੀ ਹਾਸਿਲ ਕੀਤੀ ।ਇਸੇ ਮੌਕੇ ਸੁਸਾਇਟੀ ਦੇ ਨੌਜਵਾਨ ਚਿੱਤਰਕਾਰਾਂ ਰਿਤੇਸ਼, ਅਮਿਤ, ਗੁਰਜੀਤ ਅਤੇ ਭਜਨ ਹੋਰਾਂ ਨੇ ਮੌਕੇ ਤੇ ਹੀ ਅਵਨੀਤ ਸਿੱਧੂ ਹੋਰਾਂ ਦਾ ਚਿੱਤਰ ਬਣਾ ਕੇ ਉਹਨਾਂ ਨੂੰ ਹੈਰਾਨ ਕਰ ਦਿੱਤਾ ।
ਸਾਬਕਾ ਮੁੱਖ ਮੰਤਰੀ ਸਹਿਤ ਮੋਦੀ ਸਰਕਾਰ’ਚ ਹਰਿਆਣਾ ਦੇ ਵਿਚੋਂ ਤਿੰਨ ਬਣਨਗੇ ਮੰਤਰੀ
ਇਸ ਤੋਂ ਪਹਿਲਾਂ ਅੱਜ ਹਰਦਰਸ਼ਨ ਸਿੰਘ ਸੋਹਲ ਵੱਲੋਂ ਸੀਨੀਅਰ ਬੱਚਿਆਂ ਨੂੰ ਆਧੁਨਿਕ ਕਲਾ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਕੁਝ ਚਿੱਤਰ ਬਣਾ ਕੇ ਵਿਖਾਏ ਗਏ। ਉੱਥੇ ਹੀ ਡਾਕਟਰ ਏਕਮਜੋਤ ਸਿੰਘ ਵੱਲੋਂ ਵਿਦਿਆਰਥੀਆਂ ਨੂੰ ਕੈਲੀਗ੍ਰਾਫੀ ਰਾਹੀਂ ਸੁੰਦਰ ਲਿਖਾਈ ਦਾ ਹੁਨਰ ਸਿਖਾਇਆ ਗਿਆ। ਇਸ ਮੌਕੇ ਪ੍ਰਬੰਧਕਾਂ ਅਤੇ ਮਹਿਮਾਨਾਂ ਵਿਚ ਸੋਭਾ ਸਿੰਘ ਮੈਮੋਰੀਅਲ ਚਿੱਤਰਕਾਰ ਸੋਸਾਇਟੀ ਵੱਲੋਂ ਡਾ. ਅਮਰੀਕ ਸਿੰਘ ਪ੍ਰਧਾਨ, ਆਰਟਿਸਟ ਗੁਰਪ੍ਰੀਤ ਸਿੰਘ ਜਨਰਲ, ਅਮਰਜੀਤ ਸਿੰਘ ਪੇਂਟਰ ਸਰਪਰਸਤ, ਸੁਰੇਸ਼ ਮੰਗਲਾ ਵਿੱਤ ਸਕੱਤਰ, ਸੋਹਨ ਸਿੰਘ, ਕੇਵਲ ਕ੍ਰਿਸ਼ਨ, ਮਿਥੁਨ ਮੰਡਲ, ਪ੍ਰੇਮ ਚੰਦ, ਇੰਦਰਜੀਤ ਸਿੰਘ ਨਿੱਕੂ, ਪਰਮਿੰਦਰ ਪੈਰੀ, ਚੇਤਨ ਸ਼ਰਮਾ, ਭਜਨ ਲਾਲ, ਭਾਵਨਾ, ਰਿਤੇਸ਼ ਕੁਮਾਰ, ਵਿਜੇ ਭੁਦੇਵ, ਗੁਰਜੀਤ ਸਿੰਘ, ਰਮਨਦੀਪ ਕੌਰ, ਅਮਿਤ ਕੁਮਾਰ, ਪਰਮਵੀਰ ਸਿੰਘ, ਅਨੁਰਾਗ ਸਿੰਘ ਆਦਿ ਹਾਜ਼ਿਰ ਸਨ।
Share the post "ਬਠਿੰਡਾ ਦੇ ਟੀਚਰਜ਼ ਹੋਮ ’ਚ ਚੱਲ ਰਿਹਾ ਸੱਤ ਰੋਜ਼ਾ ਆਰਟ ਕੈਂਪ ਸਿਖਰਾਂ ਛੂੰਹਦਾ ਹੋਇਆ ਸਮਾਪਤ"