ਨਵੀਂ ਦਿੱਲੀ,10 ਜੂਨ: ਬੀਤੀ ਸ਼ਾਮ ਦੇਸ਼ ਦੇ ਤੀਜੀ ਵਾਰ ਪ੍ਰਧਾਨ ਮੰਤਰੀ ਦੀ ਸਹੁੰ ਚੁੱਕਣ ਵਾਲੇ ਨਰਿੰਦਰ ਮੋਦੀ ਦੀ ਸਰਕਾਰ ਵਿੱਚ ਅੱਧੀ ਦਰਜਨ ਸਾਬਕਾ ਮੁੱਖ ਮੰਤਰੀਆਂ ਨੇ ਮੰਤਰੀ ਵਜੋਂ ਸਹੁੰ ਚੁੱਕੀ ਹੈ। ਵੱਡੀ ਗੱਲ ਇਹ ਵੀ ਹੈ ਕਿ ਸਾਲ 2014 ਵਿਚ ਪਹਿਲੀ ਵਾਰ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕਣ ਵਾਲੇ ਨਰਿੰਦਰ ਮੋਦੀ ਖੁਦ ਵੀ ਲੰਮਾ ਸਮਾਂ ਗੁਜਰਾਤ ਦੇ ਮੁੱਖ ਮੰਤਰੀ ਰਹਿ ਚੁੱਕੇ ਹਨ।
ਮੋਦੀ ਵਜ਼ਾਰਤ ‘ਚ ਸ਼ਾਮਿਲ ਹੋਏ ਦੋਨਾਂ ਸਿੱਖ ਮੰਤਰੀਆਂ ਨੇ ਅੰਗਰੇਜੀ ‘ਚ ਚੁੱਕੀ ਸਹੁੰ
ਉਂਝ 18 ਵੀਂ ਲੋਕ ਸਭਾ ਲਈ ਦੇਸ ਵਿਚ ਸੱਤ ਪੜਾਵਾਂ ਤਹਿਤ ਹੋਈਆਂ ਚੋਣਾਂ ਵਿੱਚ ਕੁੱਲ 22 ਸਾਬਕਾ ਮੁੱਖ ਮੰਤਰੀਆਂ ਨੇ ਚੋਣ ਲੜੀ ਸੀ। ਇੰਨ੍ਹਾਂ ਵਿਚੋਂ ਸਵਾ ਦਰਜਨ ਦੇ ਕਰੀਬ ਚੋਣ ਜਿੱਤਣ ਵਿੱਚ ਸਫਲ ਰਹੇ ਸਨ। ਜਿੱਤਣ ਵਾਲਿਆਂ ਵਿਚ ਜ਼ਿਆਦਾਤਰ ਭਾਜਪਾ ਦੀ ਟਿਕਟ ‘ਤੇ ਚੋਣ ਲੜੇ ਸਨ। ਹੁਣ ਇੰਨ੍ਹਾਂ ਵਿਚੋਂ ਛੇ ਨੂੰ ਮੋਦੀ ਨੇ ਆਪਣੇ ਮੰਤਰੀ ਮੰਡਲ ਵਿਚ ਸ਼ਾਮਿਲ ਕੀਤਾ ਹੈ।
ਕੰਗਨਾ ਰਣੌਤ ਥੱਪੜ ਮਾਮਲੇ ‘ਚ SIT ਦਾ ਗਠਨ
ਮੰਤਰੀ ਬਣਨ ਵਾਲੇ ਸਾਬਕਾ ਮੁੱਖ ਮੰਤਰੀਆਂ ਵਿੱਚ ਚਾਰ ਭਾਜਪਾ ਅਤੇ ਦੋ ਸਹਿਯੋਗੀ ਪਾਰਟੀਆਂ ਨਾਲ ਸਬੰਧਤ ਹਨ। ਇੰਨ੍ਹਾਂ ਵਿੱਚ ਭਾਜਪਾ ਤੋਂ ਮੱਧ ਪ੍ਰਦੇਸ਼ ਦੇ ਸ਼ਿਵਰਾਜ ਚੌਹਾਨ, ਮੌਜੂਦਾ ਰੱਖਿਆ ਮੰਤਰੀ ਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਰਹਿ ਚੁਕੇ ਰਾਜਨਾਥ ਸਿੰਘ, ਹਰਿਆਣਾ ਦੇ ਮਨੋਹਰ ਲਾਲ ਖੱਟਰ, ਆਸਾਮ ਦੀ ਡਿੱਬਰੂਗੜ ਸੀਟ ਤੋਂ ਜਿੱਤੇ ਸਰਬਾਨੰਦ ਸੋਨੋਵਾਲ, ਕਰਨਾਟਕ ਤੋਂ ਜਨਤਾ ਦਲ ਸੈਕੂਲਰ ਦੇ ਐੱਚਡੀ ਕੁਮਾਰਸਵਾਮੀ ਅਤੇ ਬਿਹਾਰ ਤੋਂ ਹਮ ਪਾਰਟੀ ਨਾਲ ਸਬੰਧਤ ਜੀਤਨ ਰਾਮ ਮਾਂਝੀ ਸ਼ਾਮਲ ਹਨ।