ਮੋਦੀ ਵਜ਼ਾਰਤ ‘ਚ ਸ਼ਾਮਿਲ ਹੋਏ ਦੋਨਾਂ ਸਿੱਖ ਮੰਤਰੀਆਂ ਨੇ ਅੰਗਰੇਜੀ ‘ਚ ਚੁੱਕੀ ਸਹੁੰ

Date:

spot_img

ਨਵੀਂ ਦਿੱਲੀ, 8 ਜੂਨ: ਦੇਸ਼ ਦੇ ਵਿੱਚ ਤੀਜੀ ਵਾਰ ਨਰਿੰਦਰ ਮੋਦੀ ਦੀ ਅਗਵਾਈ ਹੇਠ ਬਣੀ ਐਨਡੀਏ ਗਠਜੋੜ ਦੀ ਸਰਕਾਰ ਵਿੱਚ ਸਿੱਖ ਚਿਹਰਿਆਂ ਵਜੋਂ ਸ਼ਾਮਿਲ ਹੋਏ ਹਰਦੀਪ ਸਿੰਘ ਪੁਰੀ ਅਤੇ ਰਵਨੀਤ ਸਿੰਘ ਬਿੱਟੂ ਵੱਲੋਂ ਅੰਗਰੇਜ਼ੀ ਭਾਸ਼ਾ ਦੇ ਵਿੱਚ ਸਹੁੰ ਚੁੱਕੀ ਗਈ। ਦੇਰ ਸ਼ਾਮ ਰਾਸ਼ਟਰਪਤੀ ਭਵਨ ਦੇ ਵਿੱਚ ਹੋਏ ਪ੍ਰਭਾਵਸ਼ਾਲੀ ਸਹੁੰ ਚੁੱਕ ਸਮਾਗਮ ਦੌਰਾਨ ਦੇਸ਼ ਵਿਦੇਸ਼ ਤੋਂ ਵੱਡੀ ਗਿਣਤੀ ਵਿੱਚ ਨਾਮੀ ਹਸਤੀਆਂ ਵੀ ਪੁੱਜੀਆਂ ਹੋਈਆਂ ਸਨ।

ਨਰਿੰਦਰ ਮੋਦੀ ਨੇ ਤੀਜ਼ੀ ਵਾਰ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕੀ

ਇਸ ਦੌਰਾਨ ਮੋਦੀ ਵਜ਼ਾਰਤ ਵਿੱਚ ਕੁੱਲ 72 ਮੰਤਰੀਆਂ ਨੂੰ ਸ਼ਾਮਲ ਕੀਤਾ ਗਿਆ। ਇੰਨ੍ਹਾਂ ਦੇ ਵਿੱਚੋਂ ਸਿੱਖ ਚਿਹਰਿਆਂ ਵਜੋਂ ਸ਼ਾਮਿਲ ਕੀਤੇ ਹਰਦੀਪ ਸਿੰਘ ਪੁਰੀ ਦੂਜੀ ਵਾਰ ਮੋਦੀ ਕੈਬਨਿਟ ਵਿੱਚ ਸ਼ਾਮਿਲ ਹੋਏ ਹਨ। ਇਸ ਤੋਂ ਇਲਾਵਾ ਪੰਜਾਬ ਦੇ ਵਿੱਚੋਂ ਸਿੱਖ ਚਿਹਰੇ ਵਜੋਂ ਲੁਧਿਆਣਾ ਤੋਂ ਹਾਰਨ ਦੇ ਬਾਵਜੂਦ ਰਵਨੀਤ ਸਿੰਘ ਬਿੱਟੂ ਨੂੰ ਰਾਜ ਮੰਤਰੀ ਦੇ ਤੌਰ ‘ਤੇ ਮੋਦੀ ਕੈਬਨਿਟ ਵਿੱਚ ਸ਼ਾਮਿਲ ਕੀਤਾ ਗਿਆ ਹੈ।

ਕੰਗਨਾ ਰਣੌਤ ਥੱਪੜ ਮਾਮਲੇ ‘ਚ SIT ਦਾ ਗਠਨ

ਇਹਨਾਂ ਦੋਨਾਂ ਹੀ ਮੰਤਰੀਆਂ ਦੇ ਵੱਲੋਂ ਸਹੁੰ ਚੁੱਕ ਸਮਾਗਮ ਅੰਗਰੇਜੀ ਦੇ ਵਿੱਚ ਨੇਪਰੇ ਚਾੜਿਆ ਗਿਆ। ਹਾਲਾਂਕਿ ਜਿਆਦਾਤਰ ਮੰਤਰੀਆਂ ਵੱਲੋਂ ਹਿੰਦੀ ਭਾਸ਼ਾ ਨੂੰ ਤਰਜੀਹ ਦਿੱਤੀ ਗਈ ਅਤੇ ਕਈ ਮੰਤਰੀਆਂ ਨੇ ਆਪਣੀ ਮਾਤ ਭਾਸ਼ਾ ਦੇ ਵਿੱਚ ਵੀ ਸੌਂ ਚੁੱਕੀ। ਪ੍ਰੰਤੂ ਸਿੱਖ ਚਿਹਰਿਆਂ ਵਜੋਂ ਸ਼ਾਮਿਲ ਇੰਨ੍ਹਾਂ ਦੋਨਾਂ ਹੀ ਮੰਤਰੀਆਂ ਨੇ ਪੰਜਾਬੀ ਭਾਸ਼ਾ ਨੂੰ ਤਰਜੀਹ ਨਹੀਂ ਦਿੱਤੀ।

 

spot_img
spot_img

Share post:

Popular

More like this
Related

Vedanta Power ਨੇ ਹੁਣ ਤੱਕ ਦੀ ਸਭ ਤੋਂ ਵੱਧ ਵਿਕਰੀ ਦਰਜ ਕੀਤੀ

👉ਦੂਜੀ ਤਿਮਾਹੀ ਦੀ ਵਿਕਰੀ ਵਿੱਚ ਸਾਲ-ਦਰ-ਸਾਲ 26% ਵਾਧਾ, ਪਹਿਲੀ...

ਬਿਜਲੀ ਮੀਟਰ ’ਤੇ ਇਹ ਨਿਸ਼ਾਨ ਦਿਖੇ ਤਾਂ ਹੋ ਜਾਓ ਸਾਵਧਾਨ!

ਨਿਊਜ਼ ਡੈਸਕ: ਤੁਸੀਂ ਆਪਣੇ ਘਰ ਦੇ ਬਿਜਲੀ ਮੀਟਰ ਵੱਲ...

CM Bhagwant Mann ਵੱਲੋਂ ਕੌਮੀ ਇਨਸਾਫ਼ ਮੌਰਚੇ ਤੇ ਧਰਮ ਯੁੱਧ ਮੋਰਚੇ ਦੇ ਆਗੂਆਂ ਨਾਲ ਮੀਟਿੰਗਾਂ

Chandigarh News: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ(CM...

ਅਣਵਿਆਹੀਆਂ ਔਰਤਾਂ ਨੂੰ 50,000 ਰੁਪਏ ਦੇਣ ਵਾਲੀ ਯੋਜਨਾ ਨੂੰ ਮਨਜ਼ੂਰੀ

ਨਿਊਜ਼ ਡੈਸਕ: ਜੇਕਰ ਤੁਸੀਂ ਸਰਕਾਰੀ ਨੌਕਰੀ ਦੀ ਤਿਆਰੀ ਕਰ...