Punjabi Khabarsaar
ਖੇਡ ਜਗਤ

ਸਿੱਖਾਂ ਬਾਰੇ ‘ਭੱਦੀ’ ਟਿੱਪਣੀ ਕਰਨ ਵਾਲੇ ਪਾਕਿਸਤਾਨੀ ਕ੍ਰਿਕਟਰ ਨੇ ਮੰਗੀ ਮੁਆਫ਼ੀ

ਨਵੀਂ ਦਿੱਲੀ, 11 ਜੂਨ: ਐਤਵਾਰ ਨੂੰ ਸ਼ਾਮੀ ਅਮਰੀਕਾ ਦੇ ਸ਼ਹਿਰ ਨਿਊਯਾਰਕ ਦੇ ਵਿਚ ਪਾਕਿਸਤਾਨ ਤੇ ਭਾਰਤ ਦੀਆਂ ਕ੍ਰਿਕਟ ਟੀਮਾਂ ਵਿਚਕਾਰ ਹੋਏ ਟੀ-20 ਮੈਚ ਦੇ ਦੌਰਾਨ ਇੱਕ ਟੀਵੀ ਪ੍ਰੋਗਰਾਮ ਵਿਚ ਸਿੱਖਾਂ ਦੇ ਬਾਰੇ ਭੱਦੀ ਟਿੱਪਣੀ ਕਰਨ ਵਾਲੇ ਕਾਮਰਨ ਅਕਮਲ ਨੇ ਆਖ਼ਰਕਾਰ ਮੁਆਫ਼ੀ ਮੰਗ ਲਈ ਹੈ। ਕਾਮਰਨ ਦੇ ਇਸ ਬਿਆਨ ’ਤੇ ਹੋਰਨਾਂ ਤੋਂ ਇਲਾਵਾ ਸਾਬਕਾ ਕ੍ਰਿਕਟਰ ਤੇ ਐਮ.ਪੀ ਹਰਭਜਨ ਸਿੰਘ ਨੇ ਸਖ਼ਤ ਇਤਰਾਜ ਜਤਾਇਆ ਸੀ।

 

 

ਆਪਣੇ ਟਵੀਟ ਵਿਚ ਭੱਜੀ ਨੇ ਕਾਮਰਾਨ ਵੱਲੋਂ ਸਿੱਖਾਂ ਦੇ 12 ਵੱਜਣ ਵਾਲੀ ਟਿੱਪਣੀ ਵਾਲੀ ਵੀਡੀਓ ਵੀ ਟੈਗ ਕਰਦਿਆਂ ਕਾਮਰਨ ’ਤੇ ਸਖ਼ਤ ਟਿੱਪਣੀਆਂ ਕੀਤੀਆਂ ਸਨ। ਉਨ੍ਹਾਂ ਸਿੱਧਾ ਕਾਮਰਨ ਨੂੰ ਸੰਬੋਧਨ ਕਰਦਿਆਂ ਲਿਖਿਆ ਸੀ ਕਿ ਤੇਰੇ ਉਪਰ ਲੱਖ ਦੀ ਲਾਹਨਤ ਹੈ, ਜਿਸਨੇ ਆਪਣੇ ਮੂੰਹ Çਵਿਚ ਸਿੱਖਾਂ ਦਾ ਇਤਿਹਾਸ ਜਾਣੇ ਬਿਨ੍ਹਾਂ ਇਹ ਟਿੱਪਣੀਆਂ ਕੀਤੀਆਂ ਹਨ। ਹਰਭਜਨ ਨੇ ਅੱਗੇ ਲਿਖਿਆ ਕਿ ਸਿੱਖਾਂ ਨੇ ਹਮਲਾਵਾਰ ਤੋਂ ਮਾਵਾਂ ਤੇ ਭੈਣਾਂ ਬਚਾਈਆਂ ਸਨ ।

ਜਿਸਤੋਂ ਬਾਅਦ ਕਾਮਰਨ ਅਕਮਲ ਨੇ ਵੀ ਆਪਣੇ ਜਵਾਬੀ ਟਵੀਟ ਦੇ ਵਿਚ ‘‘ ਆਪਣੀਆਂ ਟਿੱਪਣੀਆਂ ਨੂੰ ਗੈਰ-ਵਾਜਬ ਮੰਨਦਿਆਂ ਇਸ ਘਟਨਾ ’ਤੇ ਦੁੱਖ ਜਤਾਉਂਦਿਆਂ ਪੂਰੇ ਸਿੱਖ ਸਮਾਜ ਤੋਂ ਮੁਆਫ਼ੀ ਮੰਗੀ। ’’ ਕਾਮਰਨ ਨੇ ਅਪਣੇ ਟਵੀਟ ਵਿਚ ਕਿਹਾ ਕਿ ਉਹ ਪੁਰੇ ਵਿਸਵ ਵਿਚ ਵਸਦੇ ਸਿੱਖਾਂ ਦਾ ਸਤਿਕਾਰ ਕਰਦਾ ਹੈ। ਦਸਣਾ ਬਣਦਾ ਹੈ ਕਿ ਇਸ ਫ਼ਾਈਨਲ ਮੈਚ ਵਿਚ ਅਰਸਦੀਪ ਸਿੰਘ ਦੀ ਬਦੌਲਤ ਭਾਰਤੀ ਟੀਮ ਨੇ ਪਾਕਿਸਤਾਨ ਨੂੰ 6 ਦੋੜਾਂ ਦੇ ਅੰਤਰ ਨਾਲ ਹਰਾ ਦਿੱਤਾ ਸੀ।

 

Related posts

ਬਾਲਿਆਂਵਾਲੀ ਸੈਂਟਰ ਦੀਆਂ ਖੇਡਾਂ ਹੋਈਆਂ ਸੰਪੰਨ

punjabusernewssite

ਬਲਾਕ ਪੱਧਰੀ ਖੇਡਾਂ ਵਿੱਚ ਬਾਜਕ ਅਤੇ ਜੰਗੀਰਾਣਾ ਸਕੂਲ ਦੇ ਖਿਡਾਰੀਆਂ ਨੇ ਸਕੂਲਾਂ ਦਾ ਨਾਮ ਰੋਸ਼ਨ ਕੀਤਾ

punjabusernewssite

ਪ੍ਰਾਇਮਰੀ ਰਾਜ ਪੱਧਰੀ ਖੇਡਾਂ ਵਿੱਚ ਭਾਗ ਲੈਣ ਵਾਲੇ ਬੱਚਿਆਂ ਨੂੰ ਟਰੈਕ ਸੂਟ ਦਿੱਤੇ

punjabusernewssite