spot_img
spot_img

ਜਹਾਜ਼ ਹਾਦਸੇ ਵਿੱਚ ਮਲਾਵੀ ਦੇ ਉਪ ਰਾਸ਼ਟਰਪਤੀ ਸਹਿਤ ਦਸ ਦੀ ਮੌਤ

Date:

spot_img

ਮਲਾਵੀ, 12 ਜੂਨ : ਮਲਾਵੀ ‘ਚ ਦੋ ਦਿਨ ਪਹਿਲਾਂ ਲਾਪਤਾ ਹੋਇਆ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ ਹੈ। ਇਸ ਹਾਦਸੇ ਵਿੱਚ ਮਲਾਵੀ ਦੇ ਉਪ ਰਾਸ਼ਟਰਪਤੀ ਸਾਲੋਸ ਚਿਲਿਮਾ ਸਹਿਤ ਦਸ ਜਣਿਆਂ ਦੀ ਮੌਤ ਹੋ ਗਈ ਹੈ। ਮਲਾਵੀ ਦੇ ਰਾਸ਼ਟਰਪਤੀ ਲਜ਼ਾਰੂਸ ਚਕਵੇਰਾ ਨੇ ਇਸ ਹਾਦਸੇ ਦੀ ਪੁਸ਼ਟੀ ਕਰਦਿਆਂ ਘਟਨਾ ‘ਤੇ ਦੁੱਖ ਪ੍ਰਗਟਾਇਆ ਹੈ।

ਲੈਫਟੀਨੈਂਟ ਜਨਰਲ ਉਪੇਂਦਰ ਦਿਵੇਦੀ ਨਵੇਂ ਥਲ ਸੈਨਾ ਮੁਖੀ ਹੋਣਗੇ

ਇਸ ਹਾਦਸਾਗ੍ਰਸਤ ਫੌਜੀ ਜਹਾਜ਼ ਦਾ ਮਲਬਾ ਉੱਤਰੀ ਹਿੱਸੇ ਦੀਆਂ ਪਹਾੜੀਆਂ ਦੇ ਇਲਾਕੇ ‘ਚੋਂ ਮਿਲਿਆ ਹੈ। ਇਸ ਜਹਾਜ਼ ਨੇ ਦੱਖਣ ਅਫ਼ਰੀਕਾ ਵਿਚਲੇ ਮੁਲਕ ਦੀ ਰਾਜਧਾਨੀ ਲਿਲੌਂਗਵੇ ਤੋਂ ਮਜ਼ਜ਼ੂ ਸ਼ਹਿਰ ਲਈ ਉਡਾਣ ਭਰੀ ਸੀ। ਉਡਾਣ ਭਰਨ ਦੇ ਕੁਝ ਸਮੇਂ ਬਾਅਦ ਹੀ ਜਹਾਜ਼ ਦਾ ਏਡੀਸੀ ਨਾਲੋਂ ਸੰਪਰਕ ਟੁੱਟ ਗਿਆ ਸੀ ਤੇ ਰਾਡਾਰ ਤੋਂ ਗਾਇਬ ਹੋ ਗਿਆ ਸੀ।

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related