Punjabi Khabarsaar
ਹਰਿਆਣਾ

ਹਰਿਆਣਾ ‘ਚ ‘ਖਾਲਿਸਤਾਨੀ’ ਕਹਿ ਕੇ ਕੁੱਟਣ ਵਾਲਿਆਂ ਵਿਰੁੱਧ ਪਰਚਾ ਦਰਜ, ਰਾਜਾ ਵੜਿੰਗ ਨੇ ਘਟਨਾ ਲਈ ਭਾਜਪਾ ਆਗੂਆਂ ਦੇ ਬਿਆਨਾਂ ਨੂੰ ਠਹਿਰਾਇਆ ਜ਼ਿੰਮੇਵਾਰ

ਕੈਥਲ, 12 ਜੂਨ: ਦੋ ਦਿਨ ਪਹਿਲਾਂ ਸਥਾਨਕ ਸ਼ਹਿਰ ਵਿੱਚ ਦੋ ਨੌਜਵਾਨਾਂ ਵੱਲੋਂ ਇੱਕ ਸਿੱਖ ਨੌਜਵਾਨ ਨੂੰ ‘ਖਾਲਿਸਤਾਨੀ’ ਕਹਿ ਕੇ ਕੀਤੇ ਹਮਲੇ ਦੇ ਮਾਮਲੇ ਵਿੱਚ ਹਰਿਆਣਾ ਪੁਲਿਸ ਨੇ ਪਰਚਾ ਦਰਜ਼ ਕਰ ਲਿਆ ਹੈ। ਇਸ ਕੇਸ ਵਿੱਚ ਕੁਟਮਾਰ ਤੋਂ ਇਲਾਵਾ ਧਾਰਮਿਕ ਭਾਵਨਾਵਾਂ ਭੜਕਾਉਣ ਦੀ ਧਾਰਾ ਵੀ ਲਗਾਈ ਗਈ ਹੈ। ਉਧਰ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਵੀ ਇਸ ਮਾਮਲੇ ਵਿੱਚ ਵੱਡਾ ਬਿਆਨ ਸਾਹਮਣੇ ਆਇਆ ਹੈ।

ਭਤੀਜੀ ਦੇ ਵਿਆਹ ਲਈ ਸਬਜ਼ੀ ਲੈਣ ਚੱਲੇ ਪਿਉ-ਪੁੱਤ ਦੀ ਸੜਕ ਹਾਦਸੇ ਚ ਹੋਈ ਮੌਤ

ਰਾਜਾ ਵੜਿੰਗ ਨੇ ਅਦਾਕਾਰਾ ਅਤੇ ਸੰਸਦ ਮੈਂਬਰ ਕੰਗਨਾ ਰਣੌਤ ਦੀ ਆਲੋਚਨਾ ਕੀਤੀ ਹੈ। ਉਨ੍ਹਾਂ ਨੇ ਟਵੀਟ ਕਰਦਿਆਂ ਕਿਹਾ ਕਿ ਹਰਿਆਣਾ ਦੇ ਕੈਥਲ ਵਿਚ ਇਕ ਸਿੱਖ ਨੌਜਵਾਨ ‘ਤੇ ਹੋਇਆ ਇਹ ਹਮਲਾ ਪੰਜਾਬੀਆਂ ਦੇ ਖਿਲਾਫ ਨਫਰਤ ਭਰੇ ਭਾਸ਼ਣ ਦਾ ਨਤੀਜਾ ਹੈ।ਰਾਜਾ ਵੜਿੰਗ ਨੇ ਪੀੜਤ ਦੀ ਵੀਡੀਓ ਸਾਂਝੀ ਕਰਦਿਆਂ ਲਿਿਖਆ ਕਿ, “ਇਹ ਭਾਜਪਾ ਦੀ ਫ਼ੈਲਾਈ ਨਫ਼ਰਤ ਦੀ ਅੱਗ ਹੈ ਜੋ ਹਰ ਪੰਜਾਬੀ ਜਾਂ ਸਿੱਖ ਨੂੰ ਅੱਤਵਾਦੀ ਦੱਸਦੀ ਹੈ!” ਭਾਜਪਾ ਨੂੰ ਇਸ ਖ਼ਿਲਾਫ਼ ਸਖ਼ਤ ਐਕਸ਼ਨ ਲੈਣੇ ਚਾਹੀਦੇ ਹਨ, ਖ਼ਾਸ ਤੌਰ ‘ਤੇ ਪਾਰਟੀ ਦੇ ਅੰਦਰ, ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਇਹ ਜੰਗਲ ਦੀ ਅੱਗ ਵਾਂਗ ਨਾ ਫ਼ੈਲੇ ਅਤੇ ਦੇਸ਼ ਵਿਚ ਭਾਈਚਾਰਕ ਸਾਂਝ ਨੂੰ ਨੁਕਸਾਨ ਨਾ ਪਹੁੰਚਾਵੇ।”

Related posts

ਹਰਿਆਣਾ ਕੈਬੀਨੇਟ ਵਲੋ ਉਦਮ ਪ੍ਰੋਤਸਾਹਨ ਨਿਯਮ, 2016 ਵਿਚ ਸੋਧ ਨੂੰ ਮੰਜੂਰੀ

punjabusernewssite

ਚੌਧਰੀ ਬੀਰੇਂਦਰ ਸਿੰਘ ਦੀ ਘਰ ਵਾਪਸੀ, ਮੁੜ ਕਾਂਗਰਸ ‘ਚ ਹੋਏ ਸ਼ਾਮਲ

punjabusernewssite

ਲਿਵ-ਇਨ ਰਿਲੇਸ਼ਨਸ਼ਿਪ ਵਿੱਚ ਰਹਿ ਰਹੇ ਯੂਟਿਊਬਰ ਜੋੜੇ ਨੇ ਕੀਤੀ ਖੁਦਖੁਸ਼ੀ

punjabusernewssite