ਨਵੀਂ ਦਿੱਲੀ, 13 ਜੂਨ: ਦੇਸ ਦੀ ਵਕਾਰੀ ਮੁਕਾਬਲੇ ਦੀ ਪ੍ਰਖ੍ਰਿਆ ਮੰਨੀ ਜਾਂਦੇ ‘ਨੀਟ’ ਇਮਤਿਹਾਨ ਦੇ ਵਿਚ ਗੜਬੜੀਆਂ ਨੂੰ ਲੈ ਕੇ ਚੱਲ ਰਹੇ ਵਿਵਾਦ ਦੌਰਾਨ ਅੱਜ ਵੀਰਵਾਰ ਨੂੰ ਮੁੜ ਦੇਸ ਦੀ ਸਰਬਉੱਚ ਅਦਾਲਤ ਵਿਚ ਸੁਣਵਾਈ ਹੋ ਰਹੀ ਹੈ। ਨੀਟ-ਯੂਜੀ 2024 ਪ੍ਰੀਖਿਆ ਦੌਰਾਨ ਕਰੀਬ 1500 ਤੋਂ ਵੱਧ ਉਮੀਦਵਾਰਾਂ ਨੂੰ ਕਥਿਤ ਗਰੇਸ ਅੰਕ ਦੇਣ ਦੇ ਮਾਮਲੇ ਵਿਚ ਨੈਸ਼ਨਲ ਟੈਸਟਿੰਗ ਏਜੰਸੀ (ਐੱਨਟੀਏ) ਉਪਰ ਗੰਭੀਰ ਦੋਸ਼ ਲੱਗ ਰਹੇ ਹਨ। ਹਾਲਾਂਕਿ ਪਿਛਲੇ ਦਿਨੀਂ ਸੁਪਰੀਮ ਕੋਰਟ ’ਚ ਹੋਈ ਸੁਣਵਾਈ ਦੌਰਾਨ ਅਦਾਲਤ ਨੇ ਕਾਊਸਲਿੰਗ ਦੇ ਅਮਲ ’ਤੇ ਰੋਕ ਲਾਉਣ ਤੋਂ ਨਾਂਹ ਕਰ ਦਿੱਤੀ ਸੀ।
18ਵੀਂ ਲੋਕ ਸਭਾ ਦਾ ਪਹਿਲਾਂ ਇਜਲਾਜ਼ ਹੋਵੇਗਾ 24 ਜੂਨ ਤੋਂ ਸ਼ੁਰੂ
ਇਸ ਨੀਟ-ਯੂਜੀ ਪ੍ਰੀਖਿਆ ਤੋਂਬਾਅਦ ਅੱਵਲ ਆਏ ਪ੍ਰੀਖ੍ਰਿਆਰਥੀਆਂ ਨੂੰ ਮੈਰਿਟ ਦੇ ਆਧਾਰ ’ਤੇ ਐੱਮਬੀਬੀਐੱਸ, ਬੀਡੀਐੱਸ ਤੇ ਹੋਰਨਾਂ ਮੈਡੀਕਲ ਕੋਰਸਾਂ ਵਿਚ ਦਾਖਲੇ ਦੱਤੇ ਜਾਂਦੇ ਹਨ।ਉਧਰ ਕੌਮੀ ਟੈਸਟਿੰਗ ਏਜੰਸੀ (ਐੱਨਟੀਏ) ਦਾ ਦਾਅਵਾ ਹੈ ਕਿ ਪ੍ਰੀਖਿਆ ਦੌਰਾਨ ਵਿਦਿਆਰਥੀਆਂ ਵੱਲੋਂ ਨਕਲ ਮਾਰੇ ਜਾਣ ਦੇ ਕੁੱਝ ਕੇਸ ਜਰੂਰ ਸਾਹਮਣੇ ਆਏ ਸਨ ਤੇ ਕਈਆਂ ਉਪਰ ਪ੍ਰੀਖਿਆ ਦੇਣ ’ਤੇਪਾਬੰਦੀ ਵੀ ਲਗਾਈ ਗਈ ਹੈ ਪ੍ਰੰਤੂ ਪ੍ਰੀਖਿਆ ਨਾਲ ਕੋਈ ਸਮਝੌਤਾ ਨਹੀਂ ਕੀਤਾ ਗਿਆ ਤੇ ਨਾ ਹੀ ਪੇਪਰ ਲੀਕ ਨਹੀਂ ਹੋਇਆ। ਜਿਕਰਯੋਗ ਹੈ ਕਿ ਇਸ ਵਾਰ ਸਭ ਤੋਂ ਵੱਧ ਪ੍ਰੀਖ੍ਰਿਆਰਥੀਆਂ ਨੇ ਟਾਪ ਕੀਤਾ ਹੈ ਤੇ ਇੰਨ੍ਹਾਂ ਟਾਪ ਕਰਨ ਵਾਲਿਆਂ ਵਿਚੋਂ ਜਿਆਦਾਤਰ ਵਿਦਿਆਰਥੀਆਂ ਕੁੱਝ ਹੀ ਸੈਂਟਰਾਂ ਨਾਲ ਸਬੰਧਤ ਦੱਸੇ ਜਾ ਰਹੇ ਹਨ।