12 Views
ਨਵੀਂ ਦਿੱਲੀ, 13 ਜੂਨ: ਪਿਛਲੇ ਕਈ ਦਿਨਾਂ ਤੋਂ ਚਰਚਾ ਦਾ ਕੇਂਦਰ ਬਿੰਦੂ ਬਣੇ ਆ ਰਹੇ NEET-UG ਪ੍ਰੀਖਿਆ ਮੁੜ ਹੋਵੇਗੀ। ਅੱਜ ਵੀਰਵਾਰ ਨੂੰ ਸੁਪਰੀਮ ਕੋਰਟ ਵਿੱਚ ਸੁਣਵਾਈ ਦੌਰਾਨ National Testing Agency ਨੇ ਦਸਿਆ ਕਿ, ” ਜਿੰਨਾਂ 1563 ਪ੍ਰੀਖਿਆਰਥੀਆਂ ਨੂੰ ਗਰੇਸ ਅੰਕ ਦਿੱਤੇ ਗਏ ਸਨ, ਉਹ ਵਾਪਸ ਲੈ ਲਏ ਗਏ ਹਨ। ”
ਹਰਿਆਣਾ ਵਿਚ ਹੁਣ ਵਿਆਹ ਦੀ ਰਜਿਸਟਰੇਸ਼ਨ ਕਰਵਾਉਣੀ ਹੋਈ ਆਸਾਨ
ਇਸਤੋਂ ਇਲਾਵਾ ਸੁਪਰੀਮ ਕੋਰਟ ਦੇ ਹੁਕਮਾਂ ‘ਤੇ ਇੰਨ੍ਹਾਂ 1563 ਪ੍ਰੀਖਿਆਰਥੀਆਂ ਦੀ ਮੁੜ 23 ਜੂਨ ਨੂੰ ਪ੍ਰੀਖਿਆ ਲਈ ਜਾਵੇਗੀ ਅਤੇ ਇੰਨ੍ਹਾਂ ਦਾ ਨਤੀਜਾ 30 ਜੂਨ ਤੋਂ ਪਹਿਲਾਂ ਐਲਾਨਿਆ ਜਾਵੇਗਾ। ਦੱਸਣਾ ਬਣਦਾ ਹੈ ਕਿ 4 ਜੂਨ ਨੂੰ ਐਲਾਨੇ ਨੀਟ ਦੇ ਨਤੀਜਿਆਂ ਨੂੰ ਲੈ ਕੇ ਸਵਾਲ ਉੱਠਣੇ ਸ਼ੁਰੂ ਹੋ ਗਏ ਸਨ ਕਿਉਂਕਿ 1563 ਪ੍ਰੀਖਿਆਰਥੀਆਂ ਨੇ ਟਾਪ ਕੀਤਾ ਸੀ। ਹੈਰਾਨੀ ਵਾਲੀ ਗੱਲ ਇਹ ਵੀ ਹੈ ਕਿ ਇੰਨਾਂ ਵਿਚੋਂ ਕਈ ਇਕ ਇਕ ਸੈਂਟਰਾਂ ਦੇ ਵਿੱਚ ਪ੍ਰੀਖਿਆ ਦੇਣ ਲਈ ਬੈਠੇ ਸਨ।