ਲੁਧਿਆਣਾ, 14 ਜੂਨ: ਪਿਛਲੇ ਲੰਮੇ ਸਮੇਂ ਤੋਂ ਬੰਦੀ ਸਿੰਘਾਂ ਦੀ ਰਿਹਾਈ ਦਾ ਸਖ਼ਤ ਵਿਰੋਧ ਕਰ ਰਹੇ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਹੁਣ ਅਚਾਨਕ ਇਸ ਮਾਮਲੇ ਵਿਚ ਯੂ-ਟਰਨ ਲੈਂਦੇ ਹੋਏ ਦਿਖ਼ਾਈ ਦੇ ਰਹੇ ਹਨ। ਉਹਨਾਂ ਇੱਕ ਅੰਗਰੇਜੀ ਅਖ਼ਬਾਰ ਅਤੇ ਇੱਕ ਨਿੱਜੀ ਟੀਵੀ ਚੈਨਲ ਨਾਲ ਗੱਲਬਾਤ ਕਰਦਿਆਂ ਐਲਾਨ ਕੀਤਾ ਹੈ ਕਿ ਉਹ ਹੁਣ ਬੰਦੀ ਸਿੰਘਾਂ ਦੀ ਰਿਹਾਈ ਦਾ ਵਿਰੋਧ ਨਹੀਂ ਕਰਨਗੇ। ਬਿੱਟੂ ਨੇ ਕਿਹਾ ਕਿ ਜੇਕਰ ਕੋਈ ਬੰਦੀ ਸਿੰਘ ਜੋਕਿ ਆਪਣੀ ਸਜ਼ਾ ਤੋਂ ਪਹਿਲਾਂ ਹੀ ਵੱਧ ਸਜ਼ਾਵਾਂ ਭੁਗਤ ਚੁੱਕਿਆ ਹੈ ਤਾਂ ਉਹ ਆਪਣੇ ਪ੍ਰਵਾਰ ਵਿਚ ਅਮਨ ਤੇ ਸ਼ਾਂਤੀ ਨਾਲ ਰਹਿ ਸਕਦਾ ਹੈ। ਜਿਕਰਯੋਗ ਹੈ ਕਿ ਐਨ ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਛੱਡ ਕੇ ਭਾਜਪਾ ਵਿਚ ਸ਼ਾਮਲ ਹੋਏ ਰਵਨੀਤ ਸਿੰਘ ਬਿੱਟੂ ਨੂੰ ਲੁਧਿਆਣਾ ਲੋਕ ਸਭਾ ਚੋਣਾਂ ਹਾਰਨ ਦੇ ਬਾਵਜੂਦ ਮੋਦੀ ਸਰਕਾਰ ਵਿਚ ਰਾਜ ਮੰਤਰੀ ਬਣਾਇਆ ਗਿਆ ਹੈ।
ਪੰਜਾਬ ‘ਚ ਬਿਜਲੀ ਦਰਾਂ ਵਧੀਆਂ, 16 ਜੂਨ ਤੋਂ ਲਾਗੂ ਹੋਣਗੀਆਂ ਨਵਾਂ ਦਰਾਂ
ਚਰਚਾ ਹੈ ਕਿ ਭਾਜਪਾ ਉਸਨੂੰ 2027 ਵਿਚ ਮੁੱਖ ਮੰਤਰੀ ਦੇ ਚਿਹਰੇ ਵਜੋਂ ਪੇਸ਼ ਕਰੇਗੀ। ਜਿਸਦੇ ਚੱਲਦੇ ਹੁਣ ਮੰਤਰੀ ਬਣਦੇ ਹੀ ਬਿੱਟੂ ਦੇ ਸੁਭਾਅ ਵਿਚ ਤਬਦੀਲੀ ਆਉਂਦੀ ਦਿਖ਼ਾਈ ਦੇ ਰਹੀ ਹੈ। ਇੱਥੇ ਇਹ ਵੀ ਦਸਣਾ ਬਣਦਾ ਹੈਕਿ ਨਾ ਸਿਰਫ਼ ਬਿੱਟੂ, ਬਲਕਿ ਉਸਦੀ ਚੋਣ ਰੈਲੀ ਨੂੰ ਸੰਬੋਧਨ ਕਰਨ ਆਏ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਬੇਅੰਤ ਸਿੰਘ ਦੇ ਕਾਤਲਾਂ ਨੂੰ ਰਿਹਾਅ ਕਰਨ ਤੋਂ ਸਪੱਸ਼ਟ ਇੰਨਕਾਰ ਕਰ ਦਿੱਤਾ ਸੀ। ਪ੍ਰੰਤੂ ਹੁਣ ਅਚਾਨਕ ਆਈ ਇਸ ਵੱਡੀ ਤਬਦੀਲੀ ਨੂੰ ਲੈ ਕੇ ਸਿਆਸੀ ਹਲਕਿਆਂ ਵਿਚ ਘੁਸਰ-ਮੁਸਰ ਸ਼ੁਰੂ ਹੋ ਗਈ ਹੈ। ਬਿੱਟੂ ਨੂੰ ਲੁਧਿਆਣਾ ਵਿਚੋਂ ਹਰਾਉਣ ਵਾਲੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਇਸ ਬਿਆਨ ’ਤੇ ਪ੍ਰਤੀਕ੍ਰਮ ਦਿੰਦਿਆਂ ਕਿਹਾ ਕਿ ‘‘ ਉਹ ਪਹਿਲਾਂ ਹੀ ਇਸ ਗੱਲ ਦੇ ਹੱਕ ਵਿਚ ਸਨ ਕਿ ਸੰਵਿਧਾਨ ਵਿਚ ਵਿਸਵਾਸ ਰੱਖਣ ਵਾਲਿਆਂ ਨੂੰ ਕਾਨੂੰਨ ਮੁਤਾਬਕ ਰਿਹਾਅ ਕਰਨ ’ਤੇ ਉਨ੍ਹਾਂ ਨੂੰ ਕੋਈ ਇਤਰਾਜ਼ ਨਹੀਂ ਹੈ ਪ੍ਰੰਤੂ ਸ਼੍ਰੀ ਬਿੱਟੂ ਦੇ ਵਾਰ-ਵਾਰ ਬਦਲਦੇ ਬਿਆਨਾਂ ਬਾਰੇ ਉਹ ਕੁੱਝ ਨਹੀਂ ਕਹਿ ਸਕਦੇ। ’’
ਲੋਕ ਸਭਾ ਲਈ ਚੁਣੇ ਗਏ ਚਾਰ ਵਿਧਾਇਕਾਂ ਵਿਚੋਂ ਤਿੰਨ ਨੇ ਦਿੱਤੇ ਅਸਤੀਫ਼ੇ,ਇੱਕ ਮੰਤਰੀ ਦਾ ਅਸਤੀਫ਼ਾ ਬਾਕੀ
ਗੌਰਤਲਬ ਹੈ ਕਿ ਬਿੱਟੂ ਨੇ ਇੱਕ ਨਿੱਜੀ ਚੈਨਲ ਨਾਲ ਵੀ ਗੱਲਬਾਤ ਕਰਦਿਆਂ ਕਿਹਾ ਹੈ ਕਿ ‘‘ ਪਹਿਲਾਂ ਉਹ ਸਿਰਫ਼ ਬੇਅੰਤ ਸਿੰਘ ਦੇ ਪ੍ਰਵਾਰਕ ਮੈਂਬਰ ਹੋਣ ਦੇ ਨਾਤੇ ਗੱਲ ਕਰਦੇ ਸਨ ਪ੍ਰੰਤੂ ਹੁਣ ਉਹ ਕੇਂਦਰ ਦੇ ਮੰਤਰੀ ਹਨ ਤੇ ਪੰਜਾਬ ਅਤੇ ਦੇਸ ਦੇ ਹਿੱਤ ਉਨ੍ਹਾਂ ਨੂੰ ਪਹਿਲਾਂ ਹਨ। ’’ ਭਾਈ ਰਾਜੋਆਣਾ ਸਹਿਤ ਕਿਸੇ ਵੀ ਬੰਦੀ ਸਿੰਘ ਦੀ ਰਿਹਾਈ ਦਾ ਵਿਰੋਧ ਨਾ ਕਰਨ ਦਾ ਮੁੜ ਪੁਸ਼ਟੀ ਕਰਦਿਆਂ ਕੇਂਦਰੀ ਮੰਤਰੀ ਬਿੱਟੂ ਨੇ ਕਿਹਾ ਕਿ ਜੇਕਰ ਕੋਈ ਅਪਣੀ ਜਿੰਦਗੀ ਅਮਨ ਤੇ ਸ਼ਾਂਤੀ ਨਾਲ ਪ੍ਰਵਾਰ ਵਿਚ ਕੱਟਣਾ ਚਾਹੁੰਦਾ ਹੈ ਤਾਂ ਕੋਈ ਇਤਰਾਜ਼ ਨਹੀਂ। ਬਿੱਟੂ ਨੇ ਭਾਈ ਅੰਮ੍ਰਿਤਪਾਲ ਸਿੰਘ ਤੇ ਸਰਬਜੀਤ ਸਿੰਘ ਖ਼ਾਲਸਾ ਨੂੰ ਮਿਲੀ ਵੱਡੀ ਜਿੱਤ ’ਤੇ ਵੀ ਗੱਲਬਾਤ ਕਰਦਿਆਂ ਕਿਹਾ ਕਿ ‘‘ ਲੋਕਤੰਤਰ ਵਿਚ ਲੋਕਾਂ ਦਾ ਫ਼ਤਵਾ ਸਭ ਤੋਂ ਵੱਡਾ ਹੁੰਦਾ ਹੈ ਤੇ ਉਹ ਇਹ ਫ਼ਤਵਾ ਖਿੜੇ ਮੱਥੇ ਪ੍ਰਵਾਰ ਕਰਦੇ ਹਨ। ’’ ਬਿੱਟੂ ਨੇ ਕਿਹਾ ਕਿ ਹੁਣ ਦੋਨਾਂ ਨਵੇਂ ਚੁਣੇ ਗਏ ਮੈਂਬਰਾਂ ਨੂੰ ਆਪਣੇ ਵਰਗ ਦੀ ਗੱਲ ਸੰਸਦ ਵਿਚ ਰੱਖਣੀ ਚਾਹੀਦੀ ਹੈ।
Share the post "ਬੰਦੀ ਸਿੰਘਾਂ ਦੇ ਮਾਮਲੇ ’ਚ ਰਵਨੀਤ ਬਿੱਟੂ ਦਾ ਯੂ-ਟਰਨ, ਕਿਹਾ ਰਿਹਾਈ ਦਾ ਨਹੀਂ ਕਰਾਂਗੇ ਵਿਰੋਧ"