Punjabi Khabarsaar
ਸਾਡੀ ਸਿਹਤ

ਵਿਸ਼ਵ ਖ਼ੂਨਦਾਨ ਦਿਵਸ ਮੌਕੇ ਦਿੱਲੀ ਹਾਰਟ ਹਸਪਤਾਲ ਨੇ ਇੰਦਰਾਣੀ ਬਲੱਡ ਬੈਂਕ ਨਾਲ ਮਿਲਕੇ ਲਗਾਇਆ ਖੂਨਦਾਨ ਕੈਂਪ

ਜਿਲਾ ਸੈਸ਼ਨ ਜੱਜ ਮੁਨੀਸ਼ ਕੁਮਾਰ ਨੇ ਆਪ ਖੂਨਦਾਨ ਕਰਕੇ ਕੀਤੀ ਕੈਂਪ ਦੀ ਸ਼ੁਰੂਆਤ
ਬਠਿੰਡਾ, 15 ਜੂਨ: ਵਿਸ਼ਵ ਖ਼ੂਨਦਾਨੀ ਦਿਵਸ ਦੇ ਮੌਕੇ ’ਤੇ ਦਿੱਲੀ ਹਾਰਟ ਇੰਸਟੀਟਿਊਟ ਐਂਡ ਮਲਟੀਸਪੈਸ਼ਲਿਟੀ ਹਸਪਤਾਲ ਵੱਲੋਂ ਇੰਦਰਾਣੀ ਬਲੱਡ ਬੈਂਕ ਦੇ ਸਹਿਯੋਗ ਨਾਲ ਹਸਪਤਾਲ ਵਿਖੇ ਖੂਨਦਾਨ ਕੈਂਪ ਲਗਾਇਆ ਗਿਆ। ਕੈਂਪ ਦੀ ਸ਼ੁਰੂਆਤ ਦਿੱਲੀ ਤੋਂ ਜਿਲਾ ਸੈਸ਼ਨ ਜੱਜ ਮੁਨੀਸ਼ ਕੁਮਾਰ ਨੇ ਆਪ ਖੂਨਦਾਨ ਕਰਕੇ ਕੀਤੀ ਅਤੇ ਲੋਕਾਂ ਨੂੰ ਖੂਨਦਾਨ ਕਰਨ ਲਈ ਪ੍ਰੇਰਿਤ ਕੀਤਾ। ਡਾ.ਰੋਹਿਤ ਬਾਂਸਲ ਅਤੇ ਡਾ ਅਤਿਨ ਗੁਪਤਾ ਨੇ ਖੂਨਦਾਨ ਦੀ ਮਹੱਤਤਾ ਤੇ ਵਿਸਤਾਰ ਨਾਲ ਜਾਣਕਾਰੀ ਦਿੱਤੀ।

 

 

ਅਮਰੀਕਾ ’ਚ ਪੰਜਾਬੀ ਨੌਜਵਾਨ ਨੇ ਦੋ ਭੈਣਾਂ ’ਤੇ ਚਲਾਈਆਂ ਗੋ+ਲੀਆਂ,ਇੱਕ ਦੀ ਹੋਈ ਮੌ+ਤ

ਇਸ ਦੌਰਾਨ ਬਲੱਡ ਬੈਂਕ ਇੰਚਾਰਜ ਨੀਲੇਸ਼ ਪਠਾਣੀ ਦੀ ਦੇਖ ਰੇਖ ’ਚ ਡਾ.ਰੋਹਿਤ ਬਾਂਸਲ, ਡਾ.ਮਨਿੰਦਰ ਸਿੰਘ ਜੌੜਾ, ਡਾ.ਵਰੁਣ ਗਰਗ, ਡਾ.ਅਰਸ਼, ਡਾਇਟੀਸ਼ੀਅਨ ਰੇਣੁਕਾ ਮਧੋਕ, ਡਾ. ਉਮਾ ਸ਼ੰਕਰ, ਡਾ. ਰਾਹੁਲ, ਮੁਖ ਪ੍ਰਬੰਧਕ ਸੰਦੀਪ ਪਰਛਣਡਾ, ਫਰੰਟ ਆਫ਼ਿਸ ਮੈਨੇਜਰ ਜਸਵੀਰ ਸਿੰਘ ਸਮੇਤ ਹਸਪਤਾਲ ਸਟਾਫ ਸਹਿਤ ਆਮ ਲੋਕਾਂ ਨੇ ਵੀ ਖੂਨਦਾਨ ਕੀਤਾ। ਖੂਨਦਾਨੀਆਂ ਵਿਚੋਂ 7 ਜਣੇ ਪਹਿਲੀ ਵਾਰ ਖੂਨਦਾਨ ਕਰਨ ਵਾਲੇ ਸਨ। ਖੂਨਦਾਨੀਆਂ ਨੂੰ ਹਸਪਤਾਲ ਵੱਲੋਂ ਸਮਮਾਨਿਤ ਵੀ ਕੀਤਾ ਗਿਆ। ਇਸ ਮੌਕੇ ’ਤੇ ਡਾ. ਕਸ਼ਿਅਪ ਗੋਇਲ, ਡਾ. ਕੇ.ਐਲ.ਬੰਸਲ, ਡਾ ਰੂਬੀ ਚੋਪੜਾ, ਡਾ ਸੋਨੂ ਸ਼ਰਮਾ, ਡਾ ਸਪਨਾ ਸਿਸੋਦੀਆ, ਡਾ ਦੀਪਕ ਬਜਾਜ, ਡਾ ਦੀਪਕ ਗਰਗ, ਡਾ ਨੀਰਜ ਗਰੋਵਰ ਆਦਿ ਮੌਜੂਦ ਸਨ।

 

Related posts

ਜ਼ਿਲ੍ਹਾ ਸਿਹਤ ਵਿਭਾਗ ਵਲੋਂ ਰਾਸ਼ਟਰੀ ਡੇਂਗੂ ਦਿਵਸ ਦੇ ਸਬੰਧ ਵਿਚ ਜਾਗਰੂਕਤਾ ਸਮਾਗਮ ਆਯੋਜਿਤ

punjabusernewssite

ਬਠਿੰਡਾ ਦੇ ਸਿਵਲ ਸਰਜਨ ਡਾ ਤੇਜਵੰਤ ਢਿੱਲੋਂ ਨੇ ਜ਼ਿਲ੍ਹੇ ਵਿਚ ਨਵੇਂ ਖੁੱਲਣ ਵਾਲੇ ਮੁਹੱਲਾ ਕਲੀਨਿਕਾਂ ਦਾ ਲਿਆ ਜਾਇਜ਼ਾ

punjabusernewssite

ਕੋਵਿਡ ਟੀਕਾਕਰਨ ਅਤੇ ਡੇਂਗੂ ਵਿਰੋਧੀ ਗਤੀਵਿਧੀਆ ਵਿੱਚ ਲਿਆਂਦੀ ਜਾਵੇ ਤੇਜੀ: ਸਿਵਲ ਸਰਜਨ ਡਾ ਢਿੱਲੋਂ

punjabusernewssite