ਤਰਨਤਾਰਨ, 15 ਜੂਨ: ਸੂਬੇ ਵਿਚ ਚੋਰੀ ਦੀਆਂ ਘਟਨਾਵਾਂ ਅਕਸਰ ਹੀ ਸੁਣਨ ਨੂੰ ਮਿਲਦੀਆਂ ਹਨ ਪ੍ਰੰਤੂ ਜੇਕਰ ਚੋਰ ਲੋਕਾਂ ਦੇ ਚੁਣੇ ਹੋਏ ਵਿਧਾਇਕ ਦੇ ਦਫ਼ਤਰ ’ਚ ਲੱਖਾਂ ਦਾ ਮਾਲ ਚੋਰੀ ਕਰ ਲਵੇ ਤਾਂ ਇਸਦੀ ਚਰਚਾ ਹੋਰ ਵੀ ਹੁੰਦੀ ਹੈ। ਇਸੇ ਤਰ੍ਹਾਂ ਦਾ ਇੱਕ ਮਾਮਲਾ ਇੱਥੇ ਸਾਹਮਣੇ ਆਇਆ ਹੈ। ਚੋਰਾਂ ਨੇ ਤਰਨਤਾਰਨ ਦੇ ਵਿਧਾਇਕ ਕਸ਼ਮੀਰ ਸਿੰਘ ਸੋਹਲ ਦੇ ਬੰਦ ਪਏ ਦਫ਼ਤਰ ਵਿਚੋਂ ਏਸੀ, ਪੱਖੇ, ਬੱਲਬ, ਟੂਟੀਆਂ, ਕੁਰਸੀਆਂ ਤੇ ਹੋਰ ਕੀਮਤੀ ਸਮਾਨ ਤੋਂ ਇਲਾਵਾ ਬਿਜਲੀ ਦੀਆਂ ਤਾਰਾਂ ਵੀ ਚੋਰੀ ਕਰ ਲਈਆਂ।
ਉਪ ਚੋਣ:ਮੁੱਖ ਮੰਤਰੀ ਭਗਵੰਤ ਮਾਨ ਜਲੰਧਰ ’ਚ ਪ੍ਰਵਾਰ ਸਮੇਤ ਲਗਾਉਣਗੇ ਡੇਰਾ
ਇਸ ਚੋਰੀ ਦੀ ਜਾਣਕਾਰੀ ਉਸ ਸਮੇਂ ਮਿਲੀ ਜਦ ਇੱਕ ਮੁਲਾਜਮ ਨੇ ਆ ਕੇ ਦਫ਼ਤਰ ਖੋਲਿਆ ਪ੍ਰੰਤੂ ਦਫ਼ਤਰ ਦਾ ਮੁੱਖ ਤਾਲਾ ਟੁੱਟਿਆ ਹੋਇਆ ਸੀ। ਇਸੇ ਤਰ੍ਹਾਂ ਜਦ ਅੰਦਰ ਜਾ ਕੇ ਦੇਖਿਆ ਤਾਂ ਤਿੰਨ ਏ.ਸੀ , ਕੁਰਸੀਆਂ , ਕਈ ਪੱਖੇ ਤੇ ਹੋਰ ਕੀਮਤੀ ਸਮਾਨ ਗਾਇਬ ਸੀ। ਇਸ ਘਟਨਾ ਦੀ ਪੁਲਿਸ ਨੂੰ ਸੂਚਨਾ ਦਿੱਤੀ ਗਈ। ਪੁਲਿਸ ਨੇ ਮੌਕੇ ’ਤੇ ਪੁੱਜ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਅਧਿਕਾਰੀਆਂ ਮੁਤਾਬਕ ਇਸ ਘਟਨਾ ਬਾਰੇ ਜਾਂਚ ਕੀਤੀ ਜਾ ਰਹੀ ਹੈ। ਪਤਾ ਚੱਲਿਆ ਹੈ ਕਿ ਚੋਣ ਜਾਬਤੇ ਦੌਰਾਨ ਇਹ ਦਫ਼ਤਰ ਬੰਦ ਕਰ ਦਿੱਤਾ ਗਿਆ ਸੀ ਤੇ ਉਸ ਸਮੇਂ ਦੇ ਵਿਚਕਾਰ ਹੀ ਇਹ ਚੋਰੀ ਹੋਈ ਹੈ।