Punjabi Khabarsaar
ਰਾਸ਼ਟਰੀ ਅੰਤਰਰਾਸ਼ਟਰੀ

ਈਵੀਐਮ ’ਤੇ ਮੁੜ ਚਰਚਾ,ਉਦਯੋਗਪਤੀ ਐਲਨ ਮਸਕ ਤੇ ਰਾਹੁਲ ਗਾਂਧੀ ਨੇ ਚੁੱਕੇ ਸਵਾਲ

ਨਵੀਂ ਦਿੱਲੀ, 16 ਜੂਨ: ਵੋਟਿੰਗ ਮਸ਼ੀਨ ਈਵੀਐਮ ਮੁੜ ਚਰਚਾ ਵਿਚ ਆ ਗਈ ਹੈ। ਬੀਤੇ ਕੱਲ ਦੁਨੀਆਂ ਦੇ ਪ੍ਰਸਿੱਧ ਉਦਯੋਗਪਤੀ ਐਲਨ ਮਸਕ ਵੱਲੋਂ ਇਸ ਮਸ਼ੀਨ ’ਤੇ ਸਵਾਲ ਖੜ੍ਹੇ ਕਰਨ ਤੋਂ ਬਾਅਦ ਹੁਣ ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਇਹ ਮੁੱਦਾ ਚੂੱਕਿਆ ਹੈ। ਉਨ੍ਹਾਂ ਕਿਹਾ ਹੈ ਕਿ ਈਵੀਐਮ ਦੇ ਵਿਚ ਲੱਗੇ ਬਲੈਕ ਬਾਕਸ ਨੂੰ ਕੋਈ ਵੀ ਚੈਕ ਨਹੀਂ ਕਰ ਸਕਦਾ। ਐਲਨ ਮਸਕ ਦਾ ਦਾਅਵਾ ਸੀ ਕਿ ਫ਼ੋਨ ਜਾਂ ਕੋਈ ਹੋਰ ਤਕਨੀਕ ਨਾਲ ਈਵੀਐਮ ਨੂੰ ਹੈਕ ਕੀਤਾ ਜਾ ਸਕਦਾ। ਗੌਰਤਲਬ ਹੈ ਕਿ ਪਿਛਲੇ ਦਸ ਸਾਲਾਂ ਤੋਂ ਹੀ ਈਵੀਐਮ ਮਸ਼ੀਨ ਦੀ ਵਰਤੋਂ ਉਪਰ ਵਿਰੋਧੀ ਧਿਰਾਂ ਵੱਲੋਂ ਸਵਾਲ ਚੁੱਕੇ ਜਾ ਰਹੇ ਹਨ। ਪ੍ਰੰਤੂ ਸੱਤਾਧਾਰੀ ਭਾਜਪਾ ਵੱਲੋਂ ਵਿਰੋਧੀ ਧਿਰਾਂ ਦੇ ਇੰਨ੍ਹਾਂ ਦਾਅਵਿਆਂ ਨੂੰ ਖ਼ਾਰਜ ਕੀਤਾ ਜਾ ਰਿਹਾ।

 

Related posts

ਕੈਨੇਡਾ ਦੇ ਵਿਚ ਪੱਕੇ ਹੋਣਾ ਹੁਣ ਹੋਵੇਗਾ ਹੋਰ ਵੀ ਔਖਾ!ਇਮੀਗ੍ਰੇਸ਼ਨ ਮੰਤਰੀ ਦਾ ਆਇਆ ਅਹਿਮ ਬਿਆਨ

punjabusernewssite

ਰਾਹੁਲ ਗਾਂਧੀ ਬਣੇ ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ

punjabusernewssite

ਵਿਸ਼ੇਸ਼ ਮੁੱਖ ਸਕੱਤਰ ਵੱਲੋਂ ਕੇਂਦਰੀ ਮੰਤਰੀ ਨੱਢਾ ਨਾਲ ਮੁਲਾਕਾਤ, ਕੇਂਦਰ ਵੱਲੋਂ ਪੰਜਾਬ ਨੂੰ ਖਾਦਾਂ ਦੀ ਲੋੜੀਂਦੀ ਸਪਲਾਈ ਦਾ ਭਰੋਸਾ

punjabusernewssite