Thursday, May 7, 2026
spot_img
spot_img

ਨਹਿਰ ’ਚ ਨਹਾਉਂਦੇ ਤਿੰਨ ਬੱਚੇ ਡੁੱਬੇ, ਭਾਲ ਜਾਰੀ

Date:

spot_img

ਅੰਮ੍ਰਿਤਸਰ, 16 ਜੂਨ: ਗਰਮੀ ਦੇ ਪ੍ਰਕੋਪ ਤੋਂ ਬਚਣ ਦੇ ਲਈ ਅਕਸਰ ਹੀ ਬੱਚਿਆਂ ਤੇ ਨੌਜਵਾਨਾਂ ਵੱਲੋਂ ਨਹਿਰਾਂ ਤੇ ਕੱਸੀਆਂ ਵਿਚ ਨਹਾਇਆ ਜਾਂਦਾ ਹੈ। ਇਸ ਦੌਰਾਨ ਕਈ ਮਾਮਲਿਆਂ ਵਿਚ ਡੁੱਬਣ ਦੀਆਂ ਖ਼ਬਰਾਂ ਵੀ ਸਾਹਮਣੇ ਆਉਂਦੀਆਂ ਹਨ। ਐਤਵਾਰ ਨੂੰ ਜ਼ਿਲ੍ਹੇ ਦੇ ਰਾਜਾਸਾਂਸੀ ਇਲਾਕੇ ਵਿਚ ਵਾਪਰੀ ਇਸੇ ਤਰ੍ਹਾਂ ਦੀ ਇੱਕ ਦੁਖਦਾਈਕ ਘਟਨਾ ਦੇ ਵਿਚ ਤਿੰਨ ਬੱਚਿਆਂ ਦੇ ਨਹਿਰ ਵਿਚ ਡੁੱਬਣ ਦੀ ਸੂਚਨਾ ਹੈ। ਦੇਰ ਸ਼ਾਮ ਤੱਕ ਇੰਨ੍ਹਾਂ ਬੱਚਿਆਂ ਨੂੂੰ ਲੱਭਣ ਦੇ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਗੋਤਾਖ਼ੋਰੀ ਦੀ ਮੱਦਦ ਲਈ ਜਾ ਰਹੀ ਹੈ।

ਗਰਮੀ ਦਾ ਪ੍ਰਕੋਪ: ਚੱਲਦੀ ਕਾਰ ’ਚ ਅੱਗ ਲੱਗਣ ਕਾਰਨ ਨੌਜਵਾਨ ਜਿੰਦਾ ਜਲਿਆ

ਪ੍ਰੰਤੂ ਹਾਲੇ ਤੱਕ ਬੱਚਿਆ ਦਾ ਕੁੱਝ ਪਤਾ ਨਹੀਂ ਲੱਗਿਆ। ਸੂਚਨਾ ਮੁਤਾਬਕ ਨਹਿਰ ਦੇ ਨੇੜੇ ਹੀ ਕੋਈ ਧਾਰਮਿਕ ਮੇਲਾ ਲੱਗਿਆ ਹੋਇਆ ਸੀ, ਜਿੱਥੇ ਆਏ ਹੋਏ ਇਹ ਚਾਰ ਬੱਚੇ ਲਾਹੌਰ ਬ੍ਰਾਂਚ ਨਹਿਰ ਵਿਚ ਨਹਾਉਣ ਲੱਗ ਗਏ। ਇਸ ਦੌਰਾਨ ਜਿਸ ਰੱਸੇ ਨੂੰ ਫ਼ੜ ਕੇ ਇਹ ਬੱਚੇ ਨਹਾ ਰਹੇ ਸਨ, ਉਹ ਟੁੱਟ ਗਿਆ ਤੇ ਤਿੰਨ ਬੱਚੇ ਡੁੱਬ ਗਏ ਹਨ। ਇਸ ਦੌਰਾਨ ਇੱਕ ਬੱਚੇ ਨੂੰ ਬਚਾ ਲਿਆ ਗਿਆ। ਇਹ ਨਹਿਰ 10-15 ਫੁੱਟ ਡੂੰਘੀ ਦੱਸੀ ਜਾ ਰਹੀ ਹੈ। ਬੱਚਿਆਂ ਦੇ ਪ੍ਰਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ।

 

Share post:

spot_img

Popular

More like this
Related

ਖਰੜ ਦੀ ਵੈਸਟਰਨ ਟਾਵਰਜ਼ ਸੁਸਾਇਟੀ ’ਚ ED ਨੇ ਮਾਰਿਆ ਛਾਪਾ

Kharar News : ਖਰੜ ਦੀ ਵੈਸਟਰਨ ਟਾਵਰਜ਼ ਸੁਸਾਇਟੀ ਵਿੱਚ...

National News ; ਆਪਰੇਸ਼ਨ ਸੰਧੂਰ ਦੀ ਪਹਿਲੀ ਵਰ੍ਹੇਗੰਢ ਅੱਜ

National News ; ਆਪਰੇਸ਼ਨ ਸੰਧੂਰ ਦੀ ਅੱਜ ਪਹਿਲੀ ਵਰ੍ਹੇਗੰਢ...

ਗੁਰਪਤਵੰਤ ਸਿੰਘ ਪੰਨੂ ਦੀ ਦਿਲਜੀਤ ਦੋਸਾਂਝ ਨੂੰ ਸਿੱਧੀ ਧਮਕੀ

Punjab News ; ਸਿੱਖਸ ਫਾਰ ਜਸਟਿਸ ਦੇ ਆਗੂ ਗੁਰਪਤਵੰਤ...

ਅਮਰੀਕਾ ‘ਚ ਸਿੱਖ ਬਜ਼ੁਰਗ ‘ਤੇ ਧੱਕਾ ਮੁੱਕੀ ਦੀ Viral Video ਨੇ ਮਚਾਈ ਹਲਚਲ!

America News : ਅਮਰੀਕਾ ਵਿੱਚ ਇੱਕ ਵਾਰ ਫਿਰ ਨਸਲੀ...