Punjabi Khabarsaar
ਅਮ੍ਰਿਤਸਰ

ਨਹਿਰ ’ਚ ਨਹਾਉਂਦੇ ਤਿੰਨ ਬੱਚੇ ਡੁੱਬੇ, ਭਾਲ ਜਾਰੀ

ਅੰਮ੍ਰਿਤਸਰ, 16 ਜੂਨ: ਗਰਮੀ ਦੇ ਪ੍ਰਕੋਪ ਤੋਂ ਬਚਣ ਦੇ ਲਈ ਅਕਸਰ ਹੀ ਬੱਚਿਆਂ ਤੇ ਨੌਜਵਾਨਾਂ ਵੱਲੋਂ ਨਹਿਰਾਂ ਤੇ ਕੱਸੀਆਂ ਵਿਚ ਨਹਾਇਆ ਜਾਂਦਾ ਹੈ। ਇਸ ਦੌਰਾਨ ਕਈ ਮਾਮਲਿਆਂ ਵਿਚ ਡੁੱਬਣ ਦੀਆਂ ਖ਼ਬਰਾਂ ਵੀ ਸਾਹਮਣੇ ਆਉਂਦੀਆਂ ਹਨ। ਐਤਵਾਰ ਨੂੰ ਜ਼ਿਲ੍ਹੇ ਦੇ ਰਾਜਾਸਾਂਸੀ ਇਲਾਕੇ ਵਿਚ ਵਾਪਰੀ ਇਸੇ ਤਰ੍ਹਾਂ ਦੀ ਇੱਕ ਦੁਖਦਾਈਕ ਘਟਨਾ ਦੇ ਵਿਚ ਤਿੰਨ ਬੱਚਿਆਂ ਦੇ ਨਹਿਰ ਵਿਚ ਡੁੱਬਣ ਦੀ ਸੂਚਨਾ ਹੈ। ਦੇਰ ਸ਼ਾਮ ਤੱਕ ਇੰਨ੍ਹਾਂ ਬੱਚਿਆਂ ਨੂੂੰ ਲੱਭਣ ਦੇ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਗੋਤਾਖ਼ੋਰੀ ਦੀ ਮੱਦਦ ਲਈ ਜਾ ਰਹੀ ਹੈ।

ਗਰਮੀ ਦਾ ਪ੍ਰਕੋਪ: ਚੱਲਦੀ ਕਾਰ ’ਚ ਅੱਗ ਲੱਗਣ ਕਾਰਨ ਨੌਜਵਾਨ ਜਿੰਦਾ ਜਲਿਆ

ਪ੍ਰੰਤੂ ਹਾਲੇ ਤੱਕ ਬੱਚਿਆ ਦਾ ਕੁੱਝ ਪਤਾ ਨਹੀਂ ਲੱਗਿਆ। ਸੂਚਨਾ ਮੁਤਾਬਕ ਨਹਿਰ ਦੇ ਨੇੜੇ ਹੀ ਕੋਈ ਧਾਰਮਿਕ ਮੇਲਾ ਲੱਗਿਆ ਹੋਇਆ ਸੀ, ਜਿੱਥੇ ਆਏ ਹੋਏ ਇਹ ਚਾਰ ਬੱਚੇ ਲਾਹੌਰ ਬ੍ਰਾਂਚ ਨਹਿਰ ਵਿਚ ਨਹਾਉਣ ਲੱਗ ਗਏ। ਇਸ ਦੌਰਾਨ ਜਿਸ ਰੱਸੇ ਨੂੰ ਫ਼ੜ ਕੇ ਇਹ ਬੱਚੇ ਨਹਾ ਰਹੇ ਸਨ, ਉਹ ਟੁੱਟ ਗਿਆ ਤੇ ਤਿੰਨ ਬੱਚੇ ਡੁੱਬ ਗਏ ਹਨ। ਇਸ ਦੌਰਾਨ ਇੱਕ ਬੱਚੇ ਨੂੰ ਬਚਾ ਲਿਆ ਗਿਆ। ਇਹ ਨਹਿਰ 10-15 ਫੁੱਟ ਡੂੰਘੀ ਦੱਸੀ ਜਾ ਰਹੀ ਹੈ। ਬੱਚਿਆਂ ਦੇ ਪ੍ਰਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ।

 

Related posts

ਮੁੱਖ ਮੰਤਰੀ ਵੱਲੋਂ ਭਾਰਤ ਦੇ ਚੀਫ ਜਸਟਿਸ ਨੂੰ ਅੰਮਿ੍ਰਤਸਰ ਹਵਾਈ ਅੱਡੇ ਤੋਂ ਨਿੱਘੀ ਵਿਦਾਇਗੀ
ਮੁੜ ਪੰਜਾਬ ਆਉਣ ਦਾ ਦਿੱਤਾ ਸੱਦਾ

punjabusernewssite

ਪੰਚਾਇਤੀ ਫੰਡਾਂ ‘ਚ 8 ਲੱਖ ਰੁਪਏ ਦਾ ਗਬਨ ਕਰਨ ‘ਤੇ ਜੇਈ, ਪੰਚਾਇਤ ਸਕੱਤਰ ਤੇ ਸਾਬਕਾ ਸਰਪੰਚ ਵਿਜੀਲੈਂਸ ਵੱਲੋਂ ਗਿ੍ਰਫਤਾਰ

punjabusernewssite

ਪੰਜਾਬ ਖੇਡਾਂ ਦੇ ਖੇਤਰ ਵਿਚ ਦੇਸ਼ ਵਿਚੋਂ ਮੋਹਰੀ ਬਣ ਕੇ ਉੱਭਰੇਗਾ: ਮੁੱਖ ਮੰਤਰੀ

punjabusernewssite