ਨਵੀਂ ਦਿੱਲੀ, 17 ਜੂਨ: ਗਰਮਖਿਆਲੀ ਗੁਰਪਤਵੰਤ ਸਿੰਘ ਪੰਨੂੰ ਨੂੰ ਕਤਲ ਕਰਨ ਦੀ ਕਥਿਤ ਸਾਜਸ ਦੇ ਮਾਮਲੇ ਵਿਚ ਪਿਛਲੇ ਸਾਲ ਤੋਂ ਗ੍ਰਿਫਤਾਰ ਨਿਖਲ ਗੁਪਤਾ ਨੂੰ ਚੈਕ ਰਿਪਬਲਿਕ ਨੇ ਅਮਰੀਕਾ ਨੂੰ ਸੌਂਪ ਦਿੱਤਾ ਹੈ। ਹਾਲਾਂਕਿ ਭਾਰਤ ਜਾਂ ਅਮਰੀਕਾ ਦੀ ਕਿਸੇ ਅਧਿਕਾਰਤ ਏਜੰਸੀ ਦਾ ਹਾਲੇ ਤੱਕ ਇਸ ਮਾਮਲੇ ਵਿਚ ਬਿਆਨ ਸਾਹਮਣੇ ਨਹੀਂ ਆਇਆ ਪ੍ਰੰਤੂ ਸਵੇਰ ਤੋਂ ਹੀ ਮੀਡੀਆ ਦੇ ਵਿਚ ਆ ਰਹੀਆਂ ਖ਼ਬਰਾਂ ਦੇ ਮੁਤਾਬਕ ਅਮਰੀਕਾ ਦੀ ਫ਼ੈਡਰਲ ਬਿਉਰੋ ਆਫ਼ ਪ੍ਰਿਸਨਰਜ਼ ਏਜੰਸੀ ਵੱਲੋਂ ਆਪਣੀ ਵੈਬਸਾਈਟ ਵਿਚ ਦਾਅਵਾ ਕੀਤਾ ਗਿਆ ਹੈ ਕਿ ਨਿਖਲ ਨੂੰ ਬਰੁਕਲਿਕ ਦੇ ਮੈਟਰੋਪੋਲਿਨ ਡੀਟੈਂਸਨ ਸੈਂਟਰ ਦੇ ਵਿਚ ਰੱਖਿਆ ਗਿਆ ਹੈ।
ਈਵੀਐਮ ’ਤੇ ਮੁੜ ਚਰਚਾ,ਉਦਯੋਗਪਤੀ ਐਲਨ ਮਸਕ ਤੇ ਰਾਹੁਲ ਗਾਂਧੀ ਨੇ ਚੁੱਕੇ ਸਵਾਲ
ਸੰਭਾਵਨਾ ਜਤਾਈ ਜਾ ਰਹੀ ਹੈ ਕਿ ਉਸਨੂੰ ਜਲਦੀ ਹੀ ਅਦਾਲਤ ਵਿਚ ਪੇਸ਼ ਕੀਤਾ ਜਾ ਸਕਦਾ ਹੈ। ਗੌਤਤਲਬ ਹੈ ਕਿ ਕੁੱਝ ਦਿਨ ਪਹਿਲਾਂ ਨਿਖਲ ਗੁਪਤਾ ਦੀ ਚੈਕ ਰਿਪਬਲਿਕ ਦੀ ਸਿਖ਼ਰਲੀ ਅਦਾਲਤ ਨੇ ਅਮਰੀਕਾ ਨੂੰ ਨਾ ਸੌਪੇ ਜਾਣ ਦੀ ਅਰਜੀ ਵੀ ਰੱਦ ਕਰ ਦਿੱਤੀ ਸੀ, ਜਿਸਤੋਂ ਬਾਅਦ ਉਸਨੂੰ ਕਿਸੇ ਵੇਲੇ ਵੀ ਅਮਰੀਕਾ ਨੂੰ ਸੌਂਪੇ ਜਾਣ ਦੀ ਚਰਚਾ ਸੀ। ਵੱਡੀ ਗੱਲ ਇਹ ਵੀ ਹੈ ਕਿ ਦੋਨਾਂ ਦੇਸਾਂ ਵਿਚਕਾਰ ਇੱਕ ਦੂਜੇ ਨੂੰ ਲੋੜੀਦੇ ਅਪਰਾਧੀਆਂ ਨੂੰ ਸੌਂਪਣ ਸਬੰਧੀ ਸੰਧੀ ਵੀ ਹੋਈ ਹੈ। ਜਿਕਰਯੋਗ ਹੈ ਕਿ ਵਾਇਆ ਪਰਾਗ ਇੰਡੀਆ ਜਾ ਰਹੇ ਨਿਖਲ ਗੁਪਤਾ ਨੂੰ 23 ਜੂਨ 2023 ਨੂੰ ਗ੍ਰਿਫਤਾਰ ਕੀਤਾ ਗਿਆ ਸੀ।
ਹਿਮਾਚਲ ਚ ਹਮਲੇ ਦਾ ਸ਼ਿਕਾਰ ਹੋਏ ਐਨਆਰਆਈ ਪਰਿਵਾਰ ਨੂੰ ਹਸਪਤਾਲ ਵਿਚ ਮਿਲਣ ਲਈ ਪਹੁੰਚੇ ਮੰਤਰੀ ਕੁਲਦੀਪ ਧਾਲੀਵਾਲ
ਉਸ ਉਪਰ ਅਮਰੀਕਾ ਏਜੰਸੀਆਂ ਨੇ ਖਾਲਿਸਤਾਨੀ ਪੱਖੀ ਆਗੂ ਗੁਰਪਤਵੰਤ ਸਿੰਘ ਪੰਨੂੰ ਦੇ ਕਤਲ ਦੀ ਸਾਜਸ਼ ’ਚ ਸ਼ਾਮਲ ਹੋਣ ਦਾ ਦੋਸ਼ ਲਗਾਇਆ ਸੀ। ਅਮਰੀਕਾ ਵੱਲੋਂ ਇਸ ਸਬੰਧ ਵਿਚ ਭਾਰਤ ਨਾਲ ਦਸਤਾਵੇਜ਼ ਵੀ ਸਾਂਝੇ ਕੀਤੇ ਗਏ ਸਨ, ਜਿਸ ਵਿਚ ਨਿਖਲ ਦੀ ਭੂਮਿਕਾ ਬਾਰੇ ਦੱਸੇ ਜਾਣ ਬਾਰੇ ਦਾਅਵਾ ਕੀਤਾ ਜਾਂਦਾ ਹੈ। ਗੌਰਤਲਬ ਹੈ ਕਿ ਅਮਰੀਕਾ ਤੋਂ ਇਲਾਵਾ ਕੈਨੇਡਾ ’ਚ ਵੀ ਅੱਤਵਾਦੀ ਹਰਦੀਪ ਸਿੰਘ ਨਿੱਝਰ ਦੇ ਕਤਲ ਮਾਮਲੇ ਵਿਚ ਉਥੋ ਦੀ ਸਰਕਾਰ ਵੱਲੋਂਂ ਭਾਰਤ ’ਤੇ ਦੋਸ਼ ਲਗਾਏ ਗਏ ਸਨ। ਜਿਸ ਕਾਰਨ ਦੋਨਾਂ ਦੇਸਾਂ ਵਿਚ ਸਬੰਧ ਤਨਾਅਪੂਰਕ ਹੋ ਗਏ ਸਨ। ਭਾਰਤ ਨੇ ਇੰਨ੍ਹਾਂ ਦੋਸ਼ਾਂ ਦਾ ਸਖ਼ਤ ਵਿਰੋਧ ਕਰਦੇ ਹੋਏ ਕੈਨੇਡਾ ਨੂੰ ਸਬੂਤ ਸਾਂਝੇ ਕਰਨ ਲਈ ਕਿਹਾ ਸੀ।
Share the post "Big News: ਪੰਨੂੰ ਦੀ ਕਤਲ ਸਾਜਸ਼ ਮਾਮਲੇ ਵਿਚ ਗ੍ਰਿਫਤਾਰ ਨਿਖਲ ਗੁਪਤਾ ਨੂੰ ਚੈਕ ਗਣਰਾਜ ਨੇ ਅਮਰੀਕਾ ਨੂੰ ਸੌਪਿਆ!"