Saturday, May 9, 2026
spot_img
spot_img

ਜੰਮੂ-ਕਸ਼ਮੀਰ ਦੇ ਬਾਂਦੀਪੁਰ ਇਲਾਕੇ ’ਚ ਮੁਕਾਬਲਾ, ਇੱਕ ਅੱਤਵਾਦੀ ਦੇ ਮਾਰੇ ਜਾਣ ਦੀ ਚਰਚਾ

Date:

spot_img

ਜੰਮੂ, 17 ਜੂਨ: ਪਿਛਲੇ ਕਈ ਦਿਨਾਂ ਤੋਂ ਜੰਮੂ ਇਲਾਕੇ ਵਿਚ ਵਧੀਆਂ ਅੱਤਵਾਦ ਦੀਆਂ ਘਟਨਾਵਾਂ ’ਤੇ ਕਾਬੂ ਪਾਉਣ ਲਈ ਜਿੱਥੇ ਕੇਂਦਰ ਸਰਕਾਰ ਵੱਲੋਂ ਸਖ਼ਤ ਕਦਮ ਚੂੱਕਣ ਦਾ ਫੈਸਲਾ ਲਿਆ ਹੈ, ਉਥੇ ਬੀਤੀ ਰਾਤ ਤੋਂ ਬਾਂਦੀਪੁਰ ਇਲਾਕੇ ਵਿਚ ਸੁਰੱਖਿਆ ਬਲਾਂ ਵੱਲੋਂ ਘੇਰਾ ਪਾ ਕੇ ਇੱਕ ਅੱਤਵਾਦੀ ਨੂੰ ਮਾਰੇ ਜਾਣ ਦੀ ਸੂਚਨਾ ਹੈ। ਹਾਲਾਂਕਿ ਇਸਦੇ ਬਾਰੇ ਫ਼ੌਜ ਜਾਂ ਪੁਲਿਸ ਵੱਲੋਂ ਅਧਿਕਾਰਤ ਤੌਰ ‘ਤੇ ਕੋਈ ਜਾਣਕਾਰੀ ਨਹੀਂ ਦਿੱਤੀ ਪ੍ਰੰਤੂ ਸਾਹਮਣੇ ਆ ਰਹੀਆਂ ਖ਼ਬਰਾਂ ਮੁਤਾਬਕ ਕੁੱਝ ਸ਼ੱਕੀ ਗਤੀਵਿਧੀਆਂ ਨੂੰ ਲੈ ਕੇ ਫ਼ੌਜ ਤੇ ਸੂਬਾਈ ਪੁਲਿਸ ਆਦਿ ਸੁਰੱਖਿਆ ਏਜੰਸੀਆਂ ਦੇ ਵੱਲੋਂ ਇੱਥੇ ਨੇੜਲੇ ਇਲਾਕੇ ਵਿਚ ਘੇਰਾ ਪਾਇਆ ਹੋਇਆ ਹੈ ਤੇ ਇੱਥੇ ਗੋਲੀ ਚੱਲਣ ਦੀ ਅਵਾਜ਼ ਵੀ ਸੁਣਾਈ ਹੈ।

Big News: ਪੰਨੂੰ ਦੀ ਕਤਲ ਸਾਜਸ਼ ਮਾਮਲੇ ਵਿਚ ਗ੍ਰਿਫਤਾਰ ਨਿਖਲ ਗੁਪਤਾ ਨੂੰ ਚੈਕ ਗਣਰਾਜ ਨੇ ਅਮਰੀਕਾ ਨੂੰ ਸੌਪਿਆ!

ਜਿਕਰਯੋਗ ਹੈ ਕਿ ਕੁੱਝ ਦਿਨ ਪਹਿਲਾਂ ਰਿਆਸੀ ’ਚ ਇੱਕ ਟੂਰਿਸਟ ਬੱਸ ’ਤੇ ਹਮਲੇ ਤੋਂ ਬਾਅਦ ਲਗਾਤਾਰ ਦੋ ਹੋਰ ਅੱਤਵਾਦ ਦੀਆਂ ਘਟਨਾਵਾਂ ਵਾਪਰੀਆਂ ਸਨ। ਜਿਸਤੋਂ ਬਾਅਦ ਕੇਂਦਰ ਸਰਕਾਰ ਨੇ ਵੀ ਸਖ਼ਤ ਹੋਣ ਦੇ ਸੰਦੇਸ਼ ਦਿੱਤੇ ਹਨ। ਇਸ ਮਾਮਲੇ ਵਿਚ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਮੀਟਿੰਗ ਕੀਤੀ ਗਈ ਤੇ ਬੀਤੇ ਕੱਲ ਹੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਸਮੂਹ ਸੁਰੱਖਿਆ ਫ਼ੋਰਸਾਂ ਦੇ ਮੁਖੀਆਂ, ਜੰਮੂ ਕਸ਼ਮੀਰ ਦੇ ਰਾਜਪਾਲ ਤੇ ਖੁਫ਼ੀਆ ਏਜੰਸੀਆਂ ਦੇ ਮੁਖੀਆਂ ਨਾਲ ਮੀਟਿੰਗ ਕਰਕੇ ਕਸ਼ਮੀਰ ਦੀ ਤਰਜ਼ ’ਤੇ ਹੀ ਸਖ਼ਤੀ ਵਰਤਦਿਆਂ ਜੰਮੂ ਵਿਚ ਅੱਤਵਾਦ ਨੂੰ ਕੁਚਲਣ ਦਾ ਹੁਕਮ ਦਿੱਤਾ ਸੀ।

 

Share post:

spot_img

Popular

More like this
Related

Bathinda News: RB DAV सीनियर सेकेंडरी पब्लिक स्कूल, बठिंडा में मातृ दिवस समारोह

Bathinda News: RB DAV सीनियर सेकेंडरी पब्लिक स्कूल, बठिंडा...