Meril CUVIS
WhatsApp Image 2024-10-26 at 19.49.35
980x 450 Pixel Diwali ads
WhatsApp Image 2024-10-30 at 17.40.47
WhatsApp Image 2024-10-30 at 17.38.12
WhatsApp Image 2024-10-29 at 22.24.24
WhatsApp Image 2024-10-30 at 18.52.52
BANNER_3X2 FEET_GEN_PUNJABI & hindi (1)_page-0001
WhatsApp Image 2024-10-30 at 08.37.17
WhatsApp Image 2024-10-26 at 19.44.07
WhatsApp Image 2024-10-31 at 08.08.50
previous arrow
next arrow
Punjabi Khabarsaar
ਸਿੱਖਿਆ

ਰੁੱਖ ਲਗਾਓ-ਰੁੱਖ ਬਚਾਓ’ ਦਾ ਸੁਨੇਹਾ ਦੇਣ ਲਈ ਗੁਰੂ ਕਾਸ਼ੀ ਯੂਨੀਵਰਸਿਟੀ ਨੇ ਵੰਡੀਆਂ ਛਤਰੀਆਂ

8 Views

ਤਲਵੰਡੀ ਸਾਬੋ, 19 ਜੂਨ: ਧਰਤੀ ਦੇ ਵੱਧ ਰਹੇ ਤਾਪਮਾਨ, ਝੁਲਸ ਰਹੀ ਬਨਸਪਤੀ, ਪਾਣੀ ਲਈ ਤੜਪਦੇ ਜੀਵਾਂ ਅਤੇ ਪਰਿੰਦਿਆਂ ਦੇ ਦਰਦਨਾਕ ਹਲਾਤ ਨੂੰ ਧਿਆਨ ਵਿੱਚ ਰੱਖਦੇ ਹੋਏ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. (ਡਾ.) ਐੱਸ. ਕੇ. ਬਾਵਾ ਦੀ ਰਹਿਨੁਮਾਈ ਹੇਠ ਤਲਵੰਡੀ ਤੇ ਨੇੜਲੇ ਇਲਾਕੇ ਵਿੱਚ ਰੁੱਖ ਲਗਾਓ-ਰੁੱਖ ਬਚਾਓ ਦਾ ਸੁਨੇਹਾ ਦੇਣ ਲਈ ਛਤਰੀਆਂ ਵੰਡੀਆਂ ਗਈਆਂ। ਇਸ ਮੌਕੇ ਉਨ੍ਹਾਂ ਕਿਹਾ ਕਿ ਛਤਰੀਆਂ ਧੁੱਪ ਤੋਂ ਬਚਣ ਦਾ ਤਤਕਾਲੀ ਤੇ ਅਸਥਾਈ ਹੱਲ ਹੋ ਸਕਦੀਆਂ ਹਨ ਪਰ ਇਸਦਾ ਅਸਲ ਇਲਾਜ ਰੁੱਖਾਂ ਦੀ ਰਾਖੀ, ਉਨ੍ਹਾਂ ਦੀ ਸਾਂਭ-ਸੰਭਾਲ ਅਤੇ ਵੱਧ ਤੋਂ ਵੱਧ ਰੁੱਖ ਲਗਾਉਣਾ ਹੈ।

ਇਕੱਲੇਪਣ ਤੋਂ ਪ੍ਰੇਸ਼ਾਨ ਸਾਬਕਾ ਡੀਐਸਪੀ ਨੇ ਗੋ+ਲੀ ਮਾਰ ਕੇ ਕੀਤੀ ਖੁਦਕਸ਼ੀ

ਉਨ੍ਹਾਂ ਕਿਹਾ ਕਿ ਉੱਤਰੀ ਭਾਰਤ ਵਿੱਚ ਧਰਤੀ ਦਾ ਤਾਪਮਾਨ 48 ਡਿਗਰੀ ਤੱਕ ਜਾ ਪਹੁੰਚਿਆ ਹੈ ਜੇ ਇਹੀ ਹਾਲਾਤ ਰਹੇ ਤਾਂ ਅਗਲੇ ਕੁੱਝ ਸਾਲਾਂ ਵਿੱਚ ਇਹ 50 ਤੋਂ 52 ਡਿਗਰੀ ਤੱਕ ਜਾ ਪਹੁੰਚੇਗਾ ਜੋ ਧਰਤੀ ਦੇ ਬਸ਼ਿੰਦਿਆਂ ਤੋਂ ਇਲਾਵਾ ਬੇਸਹਾਰਾ ਤੇ ਬੇਜ਼ੁਬਾਨ ਜੀਵਾਂ ਤੇ ਪਰਿੰਦਿਆਂ ਲਈ ਵੀ ਖਤਰਨਾਕ ਸਾਬਿਤ ਹੋਵੇਗਾ। ਉਨ੍ਹਾਂ ਛਤਰੀਆਂ ਵੰਡਦੇ ਹੋਏ ਕੜਕਦੀ ਧੁੱਪ ਵਿੱਚ ਖੜੇ ਦੁਕਾਨਦਾਰਾਂ ਅਤੇ ਰੇੜੀ ਵਾਲਿਆਂ ਨੂੰ ਰੁੱਖਾਂ ਦੀ ਸਾਂਭ-ਸੰਭਾਲ ਲਈ ਪ੍ਰੇਰਿਤ ਕੀਤਾ।

ਮਾਣ ਦੀ ਗੱਲ: ਸਬਜੀ ਦੀ ਰੇਹੜੀ ਲਗਾਉਣ ਵਾਲੇ ਦੀ ਧੀ ਨੇ ਮਾਰਸ਼ਲ ਆਰਟ ’ਚ ਜਿੱਤਿਆ ਸੋਨ ਤਮਗਾ

ਇਸ ਮੌਕੇ ਡਾ. ਜੀ.ਐੱਸ. ਬੁੱਟਰ (ਰਜਿਸਟਰਾਰ) ਨੇ ਕਿਹਾ ਕਿ ਵਾਤਾਵਰਨ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਵਰਸਿਟੀ ਦਾ ਇਹ ਖੂਬਸੂਰਤ ਉਪਰਾਲਾ ਹੈ। ਉਨ੍ਹਾਂ ਲੋਕਾਂ ਨੂੰ ਪਲਾਸਟਿਕ ਦੀ ਵਰਤੋਂ ਨਾ ਕਰਨ, ਪਾਣੀ ਦੀ ਦੁਰਵਰਤੋਂ ਰੋਕਣ ਅਤੇ ਵਾਤਾਵਰਨ ਨੂੰ ਹਰਿਆ-ਭਰਿਆ ਬਣਾਉਣ ਦੀ ਅਪੀਲ ਕੀਤੀ। ਇਸ ਮੁਹਿੰਮ ਤਹਿਤ ਨਵਦੀਪ ਸਿੰਘ ਹੇਅਰ (ਡਾਇਰੈਕਟਰ ਮਾਰਕੀਟਿੰਗ ਤੇ ਕਾਰਪੋਰੇਟ ਅਫੈਅਰ) ਤੇ ਲਵਲੀਨ ਸੱਚਦੇਵਾ (ਲੋਕ ਸਪੰਰਕ ਅਧਿਕਾਰੀ) ਨੇ ਲੋਕਾਂ ਨਾਲ ਆਲੇ-ਦੁਆਲੇ ਨੂੰ ਸਾਫ਼-ਸੁਥਰਾ ਰੱਖਣ ਅਤੇ ਪਾਣੀ ਨੂੰ ਬਚਾਉਣ ਦੇ ਨੁਕਤੇ ਸਾਂਝੇ ਕੀਤੇ।

 

Related posts

ਐਸਐਸਡੀ ਗਰਲਜ਼ ਕਾਲਜ ਦੀ ਟੀਮ ਨੇ ਰਾਜ ਪੱਧਰੀ ਮੁਕਾਬਲਿਆਂ ’ਚ ਗਰੁੱਪ ਡਾਂਸ ਵਿੱਚ ਹਾਸਿਲ ਕੀਤਾ ਤੀਜਾ ਸਥਾਨ

punjabusernewssite

ਐਸ.ਐਸ.ਡੀ ਗਰਲਜ਼ ਕਾਲਜ ਵਿਚ ਐਲੂਮਨੀ ਮੀਟ-2022 ਆਯੋਜਿਤ

punjabusernewssite

ਬੀ.ਐਫ.ਜੀ.ਆਈ. ਦੇ 14 ਵਿਦਿਆਰਥੀ ਬੰਧਨ ਬੈਂਕ ਨੇ ਨੌਕਰੀ ਲਈ ਚੁਣੇ

punjabusernewssite