Punjabi Khabarsaar
ਚੰਡੀਗੜ੍ਹ

ਸੁਖਬੀਰ ਸਿੰਘ ਬਾਦਲ ਵੱਲੋਂ ਭਾਈ ਅੰਮ੍ਰਿਤਪਾਲ ਸਿੰਘ ਵਿਰੁੱਧ ਐਨ ਐੱਸ ਏ ਵਿਚ ਵਾਧੇ ਦਾ ਵਿਰੋਧ

ਚੰਡੀਗੜ, ਜੂਨ 20: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਭਾਈ ਅੰਮ੍ਰਿਤਪਾਲ ਸਿੰਘ ਵਿਰੁਧ ਲਗਾਏ ਐਨ ਐੱਸ ਏ ਵਿਚ ਵਾਧੇ ਦਾ ਸਪੱਸ਼ਟ ਤੇ ਸਖ਼ਤ ਵਿਰੋਧ ਕਰਦੇ ਹੋਏ ਕਿਹਾ ਹੈ ਕਿ ਇਹ ਫ਼ੈਸਲਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਹੈ ਜਿਸ ਨਾਲ ਉਸਦਾ ਸਿੱਖ ਵਿਰੋਧੀ ਦੋਗਲਾ ਚਹਿਰਾ ਪੂਰੀ ਤਰਾਂ ਨੰਗਾ ਹੋ ਗਿਆ ਹੈ। ਇੱਥੇ ਜਾਰੀ ਇਕ ਬਿਆਨ ਵਿਚ ਸ: ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਵਿਚ ਅਮਨ ਤੇ ਭਾਈਚਾਰਕ ਸਾਂਝ ਦਾ ਮੁਦਈ ਹੈ ਤੇ ਇਸ ਉੱਤੇ ਡੱਟ ਕੇ ਪਹਿਰਾ ਦਿੰਦਾ ਰਹੇਗਾ ਕਿਉਂਕਿ ਇਸ ਤੋਂ ਬਿਨਾ ਪੰਜਾਬ ਵਿਚ ਖੁਸ਼ਹਾਲੀ ਤਰੱਕੀ ਤੇ ਵਿਕਾਸ ਸੰਭਵ ਨਹੀਂ।ਭਾਈ ਅੰਮ੍ਰਿਤਪਾਲ ਸਿੰਘ ਨਾਲ ਪਾਰਟੀ ਦੇ ਵਿਚਾਰਧਾਰਕ ਮਤਭੇਦਾਂ ਤੋਂ ਉਪਰ ਉਠ ਕੇ ਸਪੱਸ਼ਟ ਸਟੈਂਡ ਲੈਂਦਿਆ ਕਿਹਾ ਕਿ ਐਨ ਐੱਸ ਏ ਵਿਚ ਵਾਧੇ ਦਾ ਇਹ ਫ਼ੈਸਲਾ ਦੇਸ਼ ਵਿਚ ਸੰਵਿਧਾਨਿਕ ਹੱਕਾਂ ਅਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੈ।

ਮਾਨ ਸਰਕਾਰ ਕਿਸਾਨਾਂ ਦੀ ਆਮਦਨ ਵਧਾਉਣ ਲਈ ਪਠਾਨਕੋਟ ਦੀ ਲੀਚੀ ਨੂੰ ਵਿਦੇਸ਼ਾਂ ਵਿੱਚ ਭੇਜਣ ਦੀ ਕਰੇਗੀ ਸ਼ੁਰੂਆਤ: ਜੌੜਾਮਾਜਰਾ

ਉਨ੍ਹਾਂ ਕਿਹਾ ਕਿ ਮੈਂ ਪਹਿਲੋਂ ਭੀ ਇਹ ਸਪੱਸ਼ਟ ਕਰ ਚੁੱਕਾ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਗੁਰਬਾਣੀ ਰਾਹੀਂ ਗੁਰੂ ਸਾਹਿਬਾਨ ਵੱਲੋਂ ਦਰਸਾਏ ਅਸੂਲਾਂ ਉੱਤੇ ਚੱਲਣ ਵਾਲੀ ਪਾਰਟੀ ਹੈ ਭਾਵੇਂ ਸਾਨੂੰ ਇਸ ਦੀ ਕੋਈ ਭੀ ਸਿਆਸੀ ਕੀਮਤ ਚੁਕਾਉਣੀ ਪਏ “ ਅਸੀਂ ਸਿਆਸੀ ਨਫ਼ੇ ਨੁਕਸਾਨ ਤੋਂ ਉੱਪਰ ਉਠ ਕੇ ਅਸੂਲਾਂ ਦੀ ਸਿਆਸਤ ਨੂੰ ਵਚਨਬੱਧ ਹਾਂ। ਸ਼੍ਰੋਮਣੀ ਅਕਾਲੀ ਦਲ ਪੰਜਾਬ ਵਿਚ ਅਮਨ , ਏਕਤਾ ਤੇ ਭਾਈਚਾਰਕ ਸਾਂਝ ਨੂੰ ਪੂਰੀ ਤਰਾਂ ਸਮਰਪਿਤ ਹੈ ਤੇ ਅਸੀਂ ਇਹ ਭੀ ਚਾਹੁੰਦੇ ਹਾਂ ਕਿ ਸਮੂਹ ਪਾਰਟੀਆਂ ਸਿਆਸੀ ਹਿਤਾਂ ਤੋਂ ਉਪਰ ਉਠ ਕੇ ਕਾਲੇ ਕਨੂਨਾਂ ਦਾ ਵੀ ਵਿਰੋਧ ਕਰਨ।

Related posts

ਚੰਡੀਗੜ੍ਹ ਮੇਅਰ ਦੀ ਚੋਣ ਦੇ ਮਾਮਲਾ ’ਚ ਸਖ਼ਤ ਟਿੱਪਣੀ, ਕਿਹਾ ਇਹ ਲੋਕਤੰਤਰ ਦੇ ਕਤਲ ਬਰਾਬਰ ਹੈ!

punjabusernewssite

ਭਾਕਿਯੂ (ਏਕਤਾ-ਉਗਰਾਹਾਂ) ਵੱਲੋਂ ਜਲ ਸਪਲਾਈ/ਸੈਨੀਟੇਸ਼ਨ ਵਿਭਾਗ, ਸਿੱਖਿਆ ਵਿਭਾਗ ਅਤੇ ਪੀਆਰਟੀਸੀ ਦੇ ਠੇਕਾ ਮੁਲਾਜ਼ਮਾਂ ਦੇ ਸੰਘਰਸ਼ਾਂ ਦੀ ਹਮਾਇਤ ਅਤੇ ਟੀਚਰਾਂ ਉੱਤੇ ਜਬਰ ਦੀ ਨਿਖੇਧੀ

punjabusernewssite

ਪੰਜਾਬ ਵਿੱਚ ਨਾਮਜ਼ਦਗੀਆਂ ਦਾਖਲ ਕਰਨ ਦੇ ਤੀਸਰੇ ਦਿਨ 28 ਉਮੀਦਵਾਰਾਂ ਵੱਲੋਂ 31 ਨਾਮਜ਼ਦਗੀ ਪੱਤਰ ਦਾਖਲ: ਸਿਬਿਨ ਸੀ

punjabusernewssite