ਪੰਜਾਬ ਸਰਕਾਰ ਤੋਂ ਬਾਅਦ ਅਦਾਕਾਰ ਅਕਸ਼ੈ ਕੁਮਾਰ ਨੇ ਮਰਹੂਮ ਗਾਇਕਾ ਦੇ ਪ੍ਰਵਾਰ ਦੀ ਫ਼ੜੀ ਬਾਂਹ

Date:

spot_img

ਚੰਡੀਗੜ੍ਹ, 6 ਜੁਲਾਈ: ਮਰਹੂਮ ਪੰਜਾਬੀ ਲੋਕ ਗਾਇਕਾ ਤੇ ਪਦਮ ਭੂਸ਼ਣ ਐਵਾਰਡੀ ਗੁਰਮੀਤ ਬਾਵਾ ਦੇ ਪ੍ਰਵਾਰ ਦੀ ਮੰਦੀ ਆਰਥਿਕ ਦੇ ਚੱਲਦੇ ਪੰਜਾਬ ਸਰਕਾਰ ਤੋਂ ਬਾਅਦ ਹੁਣ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਅਕਸ਼ੈ ਕੁਮਾਰ ਨੇ ਇੰਨ੍ਹਾਂ ਦੀ ਬਾਂਹ ਫ਼ੜਣ ਦਾ ਐਲਾਨ ਕੀਤਾ ਹੈ। ਸਾਹਮਣੇ ਆ ਰਹੀਆਂ ਖ਼ਬਰਾਂ ਦੇ ਮੁਤਾਬਕ ਅਕਸ਼ੈ ਕੁਮਾਰ ਵੱਲੋਂ ਮਰਹੂਮ ਬਾਵਾ ਦੀ ਧੀ ਗਲੋਰੀ ਬਾਵਾ ਨੂੰ 25 ਲੱਖ ਰੁਪਏ ਦੀ ਵਿਤੀ ਸਹਾਇਤਾ ਭੇਜੀ ਹੈ। ਪਤਾ ਲੱਗਿਆ ਹੈ ਕਿ ਇਹ ਪੈਸਾ ਉਨ੍ਹਾਂ ਸਿੱਧਾ ਗਲੋਰੀ ਬਾਵਾ ਦੇ ਖਾਤੇ ਵਿਚ ਹੀ ਭੇਜ ਦਿੱਤੇ ਹਨ। ਪੰਜਾਬੀ ਪਿਛੋਕੜ ਵਾਲੇ ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਵੱਲੋਂ ਦਿਖ਼ਾਈ ਦਰਿਆਦਿਲੀ ਦੀ ਪੰਜਾਬੀਆਂ ਵੱਲੋਂ ਖ਼ੂਬ ਸਲਾਘਾ ਕੀਤੀ ਜਾ ਰਹੀ ਹੈ।

ਸੰਸਦ ਦਾ ਬਜ਼ਟ ਸ਼ੈਸਨ 22 ਜੁਲਾਈ ਤੋਂ 12 ਅਗੱਸਤ ਤੱਕ, 23 ਨੂੰ ਪੇਸ਼ ਹੋਵੇਗਾ ਬਜ਼ਟ

ਗੌਰਤਲਬ ਹੈ ਕਿ ਇਸਤੋਂ ਪਹਿਲਾਂ ਪੰਜਾਬ ਸਰਕਾਰ ਨੇ ਵੀ ਇਸ ਪ੍ਰਵਾਰ ਦੀ ਆਰਥਿਕ ਮੱਦਦ ਕਰਦਿਆਂ ਦੋ ਲੱਖ ਰੁਪਏ ਦੇ ਚੈਕ ਸੌਪੇ ਸਨ। ਖੁਦ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਤੇ ਡਿਪਟੀ ਕਮਿਸ਼ਨਰ ਘਣਸਿਆਮ ਥੋਰੀ ਗਲੋਰੀ ਬਾਵਾ ਦੇ ਘਰ ਗਏ ਸਨ। ਦਸਦਾ ਬਣਦਾ ਹੈ ਕਿ ਪਿਛਲੇ ਦਿਨੀਂ ਗੁਰਮੀਤ ਬਾਵਾ ਦੀ ਧੀ ਗਲੋਰੀ ਬਾਵਾ ਨੇ ਸੋਸਲ ਮੀਡੀਆ ’ਤੇ ਪੋਸਟ ਪਾ ਕੇ ਆਪਣੀ ਆਰਥਿਕ ਹਾਲਾਤ ਦਾ ਜਿਕਰ ਕਰਦਿਆਂ ਆਰਥਿਕ ਮਦਦ ਦੀ ਅਪੀਲ ਕੀਤੀ ਸੀ। ਗਲੌਰੀ ਬਾਵਾ ਖ਼ੁਦ ਵੀ ਇੱਕ ਚੰਗੇ ਕਲਾਕਾਰ ਹਨ ਤੇ ਉਨ੍ਹਾਂ ਦੀ ਮਾਤਾ ਮਰਹੂਮ ਗਾਇਕਾ ਗੁਰਮੀਤ ਬਾਵਾ ਨੇ ਤਾਂ ਆਪਣੀ ਸਾਰੀ ਉਮਰ ਹੀ ਪੰਜਾਬੀ ਗਾਇਕੀ ਦੇ ਲੇਖੇ ਲਗਾ ਦਿੱਤੀ ਸੀ।

 

spot_img
spot_img

Share post:

Popular

More like this
Related

CM Nayab Singh Saini ने स्वीडन में इंडिया-स्वीडन इनोवेशन डे 2026 कार्यक्रम में बतौर मुख्य अतिथि शिरकत की

इंडो-स्वीडन इनोवेशन डे पर उपस्थित होना सम्मान और प्रसन्नता...

CM Nayab Singh Saini ने स्वीडिश कंपनियों के प्रतिनिधियों से राउंड टेबल वार्ता की, निवेश का न्यौता दिया

👉मेक इन इंडिया अभियान में मेक विद स्वीडन निभाएगा...