Punjabi Khabarsaar
ਚੰਡੀਗੜ੍ਹ

ਕੇਜ਼ਰੀਵਾਲ ਅੱਜ ਆ ਸਕਦੇ ਹਨ ਜੇਲ੍ਹ ਤੋਂ ਬਾਹਰ, ਆਪ ਆਗੂਆਂ ਵੱਲੋਂ ਜਤਾਈ ਜਾ ਰਹੀ ਹੈ ਖ਼ੁਸੀ

ਨਵੀਂ ਦਿੱਲੀ/ਚੰਡੀਗੜ੍ਹ, 21 ਜੂਨ: ਕਰੀਬ 6 ਮਹੀਨਿਆਂ ਤੋਂ ਜੇਲ੍ਹ ’ਚ ਬੰਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜ਼ਰੀਵਾਲ ਨੂੰ ਬੀਤੇ ਕੱਲ ਦਿੱਲੀ ਦੀ ਰਾਊਜ ਐਵਨਿਊ ਅਦਾਲਤ ਵੱਲੋਂ ਜਮਾਨਤ ਦੇਣ ਤੋਂ ਬਾਅਦ ਉਹ ਅੱਜ ਸ਼ੁੱਕਰਵਾਰ ਨੂੰ ਬਾਹਰ ਆ ਸਕਦੇ ਹਨ। ਆ ਰਹੀਆਂ ਖ਼ਬਰਾਂ ਮੁਤਾਬਕ ਉਨ੍ਹਾਂ ਦੀ ਰਿਹਾਈ ਲਈ ਪਾਰਟੀ ਆਗੂਆਂ ਵੱਲੋਂ ਕਾਰਵਾਈਆਂ ਪੂਰੀਆਂ ਕੀਤੀਆਂ ਜਾ ਰਹੀਆਂ ਹਨ। ਹਾਲਾਂਕਿ ਚਰਚਾ ਇਹ ਵੀ ਸੁਣਾਈ ਦੇ ਰਹੀ ਹੈ ਕਿ ਈਡੀ ਇਸ ਜਮਾਨਤ ਨੂੰ ਰੁਕਵਾਉਣ ਦੇ ਲਈ ਸਰਬਉੱਚ ਅਦਾਲਤ ਦਾ ਦਰਵਾਜ਼ਾ ਖੜਕਾ ਸਕਦੀ ਹੈ। ਉਧਰ ਦੂਜੇ ਪਾਸੇ ਅਦਾਲਤ ਦਾ ਫੈਸਲਾ ਆਉਂਦੇ ਹੀ ਆਮ ਆਦਮੀ ਪਾਰਟੀ ਦੇ ਆਗੂ ਤੇ ਵਲੰਟੀਅਰ ਜਸ਼ਨਾਂ ਵਿਚ ਡੁੱਬ ਗਏ ਹਨ।

ਜਲੰਧਰ ਉਪ ਚੋਣ:ਨਾਮਜਦਗੀ ਦੇ ਆਖ਼ਰੀ ਦਿਨ ਆਪ,ਅਕਾਲੀ ਤੇ ਕਾਂਗਰਸ ਉਮੀਦਵਾਰ ਭਰਨਗੇ ਕਾਗਜ਼

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੋਸਲ ਮੀਡੀਆ ’ਤੇ ਲਿਖਿਆ ਹੈ ਕਿ ‘‘ਅਦਾਲਤ ’ਤੇ ਭਰੋਸਾ ਹੈ…, ਕੇਜਰੀਵਾਲ ਜੀ ਨੂੰ ਜਮਾਨਤ ਸੱਚ ਦੀ ਜਿੱਤ ਹੈ। ’’ ਆਪ ਲਈ ਇਹ ਫੈਸਲਾ ਕਾਫ਼ੀ ਰਾਹਤ ਵਾਲਾ ਹੈ ਤੇ ਇਸਦੇ ਨਾਲ ਯਕੀਨੀ ਤੌਰ ‘ਤੇ ਪਾਰਟੀ ਆਗੂਆਂ ਤੇ ਵਰਕਰਾਂ ਦੇ ਮਨੋਬਲ ਵਿਚ ਵਾਧਾ ਹੋਵੇਗਾ। ਪੰਜਾਬ ਦੇ ਵਿਚ ਵੀ ਆਪ ਆਗੂਆਂ ਤੇ ਵਲੰਟੀਅਰਾਂ ਵੱਲੋਂ ਕੇਜ਼ਰੀਵਾਲ ਨੂੰ ਜਮਾਨਤ ਮਿਲਣ ਦਾ ਪਤਾ ਚੱਲਦੇ ਹੀ ਭੰਗੜਾ ਪਾ ਕੇ ਇਸ ਫੈਸਲੇ ਦਾ ਸਵਾਗਤ ਕੀਤਾ ਹੈ। ਪਾਰਟੀ ਦੇ ਸੀਨੀਅਰ ਆਗੂ ਤੇ ਵਿਤ ਮੰਤਰੀ ਹਰਪਾਲ ਸਿੰਘ ਚੀਮਾ, ਮੰਤਰੀ ਹਰਜੌਤ ਸਿੰਘ ਬੈਂਸ ਤੇ ਕੁਲਦੀਪ ਸਿੰਘ ਧਾਲੀਵਾਲ ਆਦਿ ਨੇ ਇਸ ਫੈਸਲੇ ’ਤੇ ਖ਼ੁਸੀ ਜਤਾਉਂਦਿਆਂ ਕਿਹਾ ਕਿ ਇਹ ਸਚਾਈ ਦੀ ਜਿੱਤ ਹੈ।

 

Related posts

ਕਿਸਾਨ ਜਥੇਬੰਦੀਆਂ ‘ਆਪ’ ਪਾਰਟੀ ਜਾਂ CM ਮਾਨ ਨੂੰ ਸਵਾਲ ਕਿਉਂ ਨਹੀਂ ਪੁੱਛਦੀਆਂ : ਜਾਖੜ

punjabusernewssite

ਕਾਂਗਰਸ ਨੇ ਪੰਜਾਬ ਨੂੰ ਪੰਜ ਸਾਲ ਵਿੱਚ ਦੋ ਬੇਈਮਾਨ ਮੁੱਖ ਮੰਤਰੀ ਦਿੱਤੇ – ਭਗਵੰਤ ਮਾਨ

punjabusernewssite

‘ਆਪ’ ਨੇ ਸੁਖਬੀਰ ਬਾਦਲ ਦੇ ਖਿਲਾਫ ਕੀਤੀ ਚੋਣ ਕਮਿਸ਼ਨਰ ਦੇ ਕੋਲ ਸ਼ਿਕਾਇਤ, ਜਾਣੋਂ ਕੀ ਹੈ ਮਾਮਲਾ

punjabusernewssite