ਬਠਿੰਡਾ, 21 ਜੂਨ: ਸਥਾਨਕ ਐਸ.ਐਸ.ਡੀ ਗਰਲਜ਼ ਕਾਲਜ ਅਤੇ ਵੂਮੈਨ ਇੰਸਟੀਚਿਊਟ ਆਫ਼ ਤਕਨਾਲੋਜੀ ਵਿਖੇ ਕਾਲਜ ਪ੍ਰਿੰਸੀਪਲ ਦੀ ਰਹਿਨੁਮਾਈ ਹੇਠ ਅਤੇ ਪ੍ਰੋਗਰਾਮ ਅਫਸਰਾਂ ਐਨ.ਐਸ.ਐਸ. ਡਾ. ਸਿਮਰਜੀਤ ਕੌਰ, ਮੈਡਮ ਮੋਨਿਕਾ ਬਾਂਸਲ ਅਤੇ ਵੋਮੈਨ ਡਿਵੈਲਮੈਂਟ ਸੈੱਲ ਦੇ ਕੋਆਰਡੀਨੇਟਰ ਡਾ. ਆਸ਼ਾ ਸਿੰਗਲਾ ਦੀ ਅਗਵਾਈ ਹੇਠ ਕਾਲਜ ਦੇ ਐਨ.ਐਸ.ਐਸ. ਯੂਨਿਟਾਂ ਅਤੇ ਰੈੱਡ ਰਿੱਬਨ ਕਲੱਬਾਂ ਵੱਲੋਂ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ ਗਿਆ । ਇਸ ਯੋਗਾ ਕੈਂਪ ਵਿੱਚ 30 ਵਲੰਟੀਅਰਾਂ ਅਤੇ ਸਮੂਹ ਸਟਾਫ਼ ਨੇ ਹਿੱਸਾ ਲਿਆ ।ਇਸ ਕੈਂਪ ਵਿੱਚ ਯੋਗ ਗੁਰੂ ਵੰਦਨਾ ਅਰੋੜਾ ਪਹੁੰਚੇ । ਮੈਡਮ ਵੰਦਨਾ ਅਰੋੜਾ ਵੱਲੋਂ ਯੋਗਾ ਦੀ ਮਹਤੱਤਾ ਦੱਸਦੇ ਹੋਏ ਮੋਟਾਪੇ, ਸ਼ੂਗਰ ਅਤੇ ਹਾਈ ਬਲੱਡ ਪ੍ਰੈਸ਼ਰ ਤੋਂ ਬਚਣ ਲਈ ਅੱਜ ਦੇ ਸਮੇਂ ਵਿੱਚ ਸਿਹਤ ਨੂੰ ਪਹਿਲ ਦਿੰਦਿਆਂ ਤੰਦਰੁਸਤੀ ਲਈ ਵੱਖ-ਵੱਖ ਯੋਗ ਆਸਣ ਜਿਵੇਂ ਕਪਾਲ ਭਾਰਤੀ, ਅਨੁਲੋਮ ਵਿਲੋਮ, ਤਾੜ ਆਸਣ, ਸ਼ਵ ਆਸਣ, ਤਿਕੋਣ ਆਸਣ, ਸੂਰਯ ਨਮਸਕਾਰ ਅਤੇ ਉਸ਼ਟ ਆਸਣ ਆਦਿ ਕਰਵਾਏ ਗਏ ।
ਅਕਾਲੀ ਆਗੂ ਸੁਖਵਿੰਦਰਪਾਲ ਸਿੰਘ ਗਰਚਾ ਭਾਜਪਾ ਵਿੱਚ ਹੋਏ ਸ਼ਾਮਲ
ਇਸ ਮੌਕੇ ਕਾਲਜ ਪ੍ਰਧਾਨ ਐਡਵੋਕੇਟ ਸੰਜੇ ਗੋਇਲ, ਕਾਲਜ ਸਕੱਤਰ ਵਿਕਾਸ ਗਰਗ ਅਤੇ ਕਾਲਜ ਪ੍ਰਿੰਸੀਪਲ ਵੱਲੋਂ ਵਲੰਟੀਅਰਾਂ ਅਤੇ ਸਟਾਫ਼ ਨੂੰ ਸਿਹਤ ਪ੍ਰਤੀ ਜਾਗਰੂਕ ਰਹਿੰਦੇ ਹੋਏ ਹਰ ਰੋਜ਼ ਯੋਗਾ ਨੂੰ ਕਰਨ ਲਈ ਪ੍ਰੇਰਿਤ ਕੀਤਾ । ਇਸੇ ਤਰ੍ਹਾਂ ਐਸ.ਐਸ.ਡੀ.ਗਰਲਜ਼ ਕਾਲਜ ਆੱਫ ਐਜੂਕੇਸ਼ਨ ਵਿਖੇ ਅੰਤਰਰਾਸ਼ਟਰੀ ਯੋਗ ਦਿਵਸ਼ ਦੇ ਮੌਕੇ ਐਨ.ਐਸ.ਐਸ. ਯੂਨਿਟ ਦੇ ਇੰਚਾਰਜ਼ ਮੈਡਮ ਰਾਜਿੰਦਰ ਪਾਲ ਕੌਰ ਦੁਆਰਾ ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਮੈਡਮ ਮਨਿੰਦਰ ਕੌਰ ਦੀ ਅਗਵਾਈ ਹੇਠ ਯੋਗ ਕੈਂਪ ਲਗਾਇਆ ਗਿਆ, ਜਿਸ ਵਿੱਚ 50 ਵਲੰਟੀਅਰਜ਼ ਅਤੇ 10 ਸਟਾਫ ਮੈਬਰਜ਼ ਨੇ ਹਿੱਸਾ ਲਿਆ। ਕਾਲਜ ਦੇ ਪ੍ਰਿੰਸੀਪਲ ਮੈਡਮ ਮਨਿੰਦਰ ਕੌਰ ਨੇ ਵਿਦਿਆਰਥਣਾਂ ਨੂੰ ਵਧਦੇ ਹੋਏ ਤਣਾਅ ਤੋਂ ਮੁਕਤੀ ਲਈ ਤੇ ਮਨ ਦੀ ਇਕਾਗਰਤਾ ਵਧਾਉਣ ਲਈ ਕਈ ਸਾਰੀਆਂ ਯੋਗ ਕਿਰਿਆਵਾਂ ਦੀ ਮਹੱਤਤਾ ਬਾਰੇ ਦੱਸਿਆ।ਕਾਲਜ ਦੇ ਪ੍ਰਧਾਨ ਐਡਵੋਕੇਟ ਸੰਜੇ ਗੋਇਲ, ਸੈਕਟਰੀ ਇੰਜ. ਦੁਰਗੇਸ਼ ਜਿੰਦਲ ਨੇ ਪ੍ਰੋਗਰਾਮ ਅਫ਼ਸਰ ਤੇ ਐਨ.ਐਸ.ਐਸ. ਵਲੰਟੀਅਰਜ ਦੇ ਇਸ ਕਾਰਜ ਦੀ ਸਲਾਘਾ ਕਰਦੇ ਹੋਏ ਭਵਿੱਖ ਵਿਚ ਵੀ ਅਜਿਹੇ ਕੈਂਪ ਲਗਾਉਂਦੇ ਰਹਿਣ ਲਈ ਪ੍ਰੇਰਿਤ ਕੀਤਾ।