WhatsApp Image 2024-04-14 at 21.42.31
WhatsApp Image 2024-04-14 at 10.41.20
WhatsApp Image 2024-04-12 at 10.25.01
WhatsApp Image 2024-04-13 at 10.53.44
WhatsApp Image 2024-04-10 at 15.57.55
WhatsApp Image 2024-04-10 at 15.58.18
WhatsApp Image 2024-04-11 at 08.11.54 (1)
WhatsApp Image 2024-04-11 at 08.11.54
WhatsApp Image 2024-04-11 at 08.11.53
WhatsApp Image 2024-04-05 at 20.45.52
WhatsApp Image 2024-03-01 at 18.35.59
WhatsApp Image 2024-02-21 at 10.32.12
WhatsApp Image 2024-02-26 at 14.41.51
previous arrow
next arrow
Punjabi Khabarsaar
ਸਾਡੀ ਸਿਹਤ

ਬਠਿੰਡਾ ਏਮਜ਼ ਵਿਚ ਨਰਸਿੰਗ ਸਟਾਫ਼ ਦੀ ਹੜਤਾਲ ਨੇ ਫ਼ੜਿਆ ਜੋਰ, ਪ੍ਰਸ਼ਾਸਨ ਵਲੋਂ ਕਾਰਵਾਈ ਦੀ ਤਿਆਰੀ

 

ਨਰਸਿੰਗ ਸਟਾਫ਼ ਦੀ ਜਗ੍ਹਾ ਵਿਦਿਆਰਥੀਆਂ ਨੂੰ ਸੰਭਾਲੀ ਹਸਪਤਾਲ ਦੀ ਵਾਂਗਡੋਰ
ਬਠਿੰਡਾ, 6 ਦਸੰਬਰ: ਬਠਿੰਡਾ ਦੇ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼(ਏਮਜ਼) ਵਿਚ ਨਰਸਿੰਗ ਸਟਾਫ਼ ਦੇ ਸੰਘਰਸ਼ ਨੇ ਜ਼ੋਰ ਫੜ ਲਿਆ ਹੈ। ਇੱਕ ਪਾਸੇ ਹੜਤਾਲੀ ਮੁਲਾਜਮਾਂ ਨੇ ਅਪਣੀਆਂ ਮੰਗਾਂ ਪੂਰੀਆਂ ਹੋਣ ਤੱਕ ਸੰਘਰਸ਼ ’ਤੇ ਅਡਿੱਗ ਰਹਿਣ ਦਾ ਅਹਿਦ ਲਿਆ ਹੈ ਜਦੋਂ ਕਿ ਦੂਜੇ ਪਾਸੇ ਏਮਜ਼ ਦੇ ਪ੍ਰਸ਼ਾਸਨ ਵਲੋਂ ਅੰਦਰਖ਼ਾਤੇ ਕਾਰਵਾਈ ਦੀ ਤਿਆਰੀ ਵਿੱਢ ਦਿੱਤੀ ਹੈ। ਸੂਤਰਾਂ ਅਨੁਸਾਰ ਪੌਣੀ ਦਰਜ਼ਨ ਦੇ ਕਰੀਬ ਹੜਤਾਲੀ ਆਗੂਆਂ ਨੂੰ ਨੋਟਿਸ ਭੇਜੇ ਗਏ ਹਨ। ਹਾਲਾਂਕਿ ਨਰਸਿੰਗ ਸਟਾਫ਼ ਨੇ ਪ੍ਰਬੰਧਕਾਂ ਦੇ ਇਸ ਰਵੱਈਏ ਅੱਗੇ ਨਾ ਝੁਕਣ ਦਾ ਐਲਾਨ ਕਰ ਦਿੱਤਾ ਹੈ। ਹੜਤਾਲੀ ਮੁਲਾਜਮਾਂ ਵਲੋਂ ਏਮਜ਼ ਪ੍ਰਸ਼ਾਸਨ ਦੇ ਇਸ ਰਵੱਈਏ ਤੋਂ ਖ਼ਫ਼ਾ ਹੁੰਦਿਆਂ ਬੁੱਧਵਾਰ ਨੂੰ ਡਿਊਟੀਆਂ ਦਾ ਬਾਈਕਾਟ ਕਰ ਦਿੱਤਾ ਹੈ।

ਸਰਕਾਰੀ ਦਫ਼ਤਰਾਂ ’ਚ ਕੰਮਕਾਜ਼ ਲਈ ਜਾਣ ਵਾਲੇ ਸਾਵਧਾਨ: ਬਾਬੂਆਂ ਦੀ ਹੜਤਾਲ 11 ਦਸੰਬਰ ਤੱਕ ਵਧੀ

ਮੌਜੂਦਾ ਸਮੇਂ ਬਠਿੰਡਾ ਏਮਜ਼ ਦਾ 600 ਦੇ ਕਰੀਬ ਨਰਸਿੰਗ ਸਟਾਫ਼ ਹੜਤਾਲ ’ਤੇ ਚੱਲ ਰਿਹਾ ਹੈ ਅਤੇ ਐਮਰਜੈਂਸੀ ਸੇਵਾਵਾਂ ਨੂੰ ਛੱਡ ਕੇ ਓ.ਪੀ.ਡੀ ਅਤੇ ਹੋਰਨਾਂ ਡਿਊਟੀਆਂ ਦਾ ਪੂਰੀ ਤਰ੍ਹਾਂ ਬਾਈਕਾਟ ਕੀਤਾ ਹੋਇਆ ਹੈ। ਜਿਸਦੇ ਚੱਲਦੇ ਹਸਪਤਾਲ ਅੰਦਰ ਮੈਡੀਕਲ ਸੇਵਾਵਾਂ ਦਾ ਕੰਮ ਬੁਰੀ ਤਰ੍ਹਾਂ ਪ੍ਰਭਾਵਿਤ ਹੋਣ ਲੱਗਾ ਹੈ। ਪ੍ਰਬੰਧਕਾਂ ਨੇ ਮੌਕੇ ਦੀ ਨਜ਼ਾਕਤ ਦੇਖਦਿਆਂ ਬੀਐਸੀ ਨਰਸਿੰਗ ਦੇ ਵਿਦਿਆਰਥੀਆਂ ਨੂੰ ਆਰਜ਼ੀ ਤੌਰ ’ਤੇ ਡਿਊਟੀਆਂ ਉਪਰ ਤੈਨਾਤ ਕਰ ਦਿੱਤਾ ਹੈ। ਇਸ ਦੌਰਾਨ ਏਮਜ਼ ਸਟਾਫ਼ ਵੱਲੋਂ ਅੱਜ ਲਗਾਤਾਰ 12ਵੇਂ ਦਿਨ ਵੀ ਹਸਪਤਾਲ ਦੇ ਮੇਨ ਗੇਟ ਅੱਗੇ ਧਰਨਾ ਦਿੰਦਿਆਂ ਏਮਜ਼ ਪ੍ਰਸ਼ਾਸਨ ਵਿਰੁਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ।

ਵਿਜੀਲੈਂਸ ਵੱਲੋਂ ਰਿਸ਼ਵਤ ਦੇ ਦੋਸ਼ਾਂ ਹੇਠ ਕਾਬੂ ਕੀਤਾ ਮਿਲਕ ਪਲਾਂਟ ਦਾ ਮੈਨੇਜਰ ਨਿਕਲਿਆਂ ਕਰੋੜਪਤੀ

ਹੜਤਾਲੀ ਮੁਲਾਜਮਾਂ ਵਲੋਂ ਦਿੱਲੀ ਏਮਜ਼ ਦੀ ਤਰਜ਼ ’ਤੇ ਹਫ਼ਤੇ ਵਿਚ ਇੱਕ ਛੁੱਟੀ, ਸੀ.ਐਸ ਰੂਲ ਲਾਗੂ ਕਰਵਾਉਣ ਤੋਂ ਇਲਾਵਾ ਮਹੀਨੇ ਵਿਚ 8 ਛੁੱਟੀਆਂ, ਪ੍ਰਬੋਸ਼ਨ ਪੀਰੀਅਡ ਦਾ ਸਮਾ 2 ਸਾਲ ਕਰਨ ਤੋਂ ਇਲਾਵਾ ਮੈਡੀਕਲ ਛੁੱਟੀਆਂ ਦਿੱਤੀਆਂ ਜਾਣ ਦੀ ਮੰਗ ਕੀਤੀ ਜਾ ਰਹੀ ਹੈ। ਦੂਜੇ ਪਾਸੇ ਏਮਜ਼ ਪ੍ਰਸ਼ਾਸਨ ਇਸ ਧਰਨੇ ਨੂੰ ਭਾਅ ਦੇਣ ਨੂੰ ਤਿਆਰ ਨਹੀਂ। ਜਿਸਦੇ ਚੱਲਦੇ ਪ੍ਰਬੰਧਕਾਂ ਨੇ ਧਰਨਾਕਾਰੀਆਂ ਨੋਟਿਸ ਭੇਜ ਕੇ ਹੜਤਾਲ ਖ਼ਤਮ ਕਰਨ ਦੀ ਚਿਤਾਵਨੀ ਦਿੰਦੇ ਹੋਏ ਕੰਮ ’ਤੇ ਵਾਪਸ ਆਉਣ ਜਾਂ ਫ਼ਿਰ ਕਾਰਵਾਈ ਲਈ ਤਿਆਰ ਰਹਿਣ ਵਾਸਤੇ ਕਿਹਾ ਹੈ। ਉਧਰ ਏਮਜ਼ ਨਰਸਿੰਗ ਸਟਾਫ਼ ਦੇ ਇਸ ਸੰਘਰਸ਼ ਦੀ ਬਠਿੰਡਾ ਦੀਆਂ ਪੈਰਾਮੈਡੀਕਲ ਜਥੇਬੰਦੀਆਂ ਨੇ ਵੀ ਧਰਨੇ ਵਿਚ ਸ਼ਮੂਲੀਅਤ ਕਰਨ ਦਾ ਐਲਾਨ ਕੀਤਾ ਹੈ। ਜਿਸਤੋਂ ਬਾਅਦ ਇਹ ਸੰਘਰਸ਼ ਆਉਣ ਵਾਲੇ ਦਿਨਾਂ ਵਿਚ ਹੋਰ ਭਖ ਸਕਦਾ ਹੈ।

ਮੁੱਖ ਮੰਤਰੀ ਦਾ ਅਧਿਕਾਰੀਆਂ ਨੂੰ ਆਦੇਸ਼: ਲੋਕ ਪੱਖੀ ਤੇ ਵਿਕਾਸ ਮੁਖੀ ਸਕੀਮਾਂ ਦਾ ਲਾਭ ਹਰੇਕ ਤੱਕ ਪਹੁੰਚਾਇਆ ਜਾਵੇ

ਏਮਜ਼ ਡਾਇਰੈਕਟਰ ਦਾ ਪੱਖ
ਉਧਰ, ਏਮਜ਼ ਡਾਇਰੈਕਟਰ ਡਾ.ਡੀ ਕੇ ਸਿੰਘ ਦਾ ਦਾਅਵਾ ਹੈ ਕਿ ਦਿੱਲੀ ਏਮਜ਼ ਦੇ ਰੂਲਜ਼ ਬਠਿੰਡਾ ਏਮਜ਼ ਵਿਚ ਲਾਗੂ ਨਹੀਂ ਕੀਤੇ ਜਾ ਸਕਦੇ। ਉਨ੍ਹਾਂ ਕਿਹਾ ਕਿ ਸਟਾਫ਼ ਦੀਆਂ ਮੰਗਾਂ ਸਬੰਧੀ ਕੇਂਦਰੀ ਸਿਹਤ ਵਿਭਾਗ ਨੂੰ ਲਿਖਿਆ ਗਿਆ ਹੈ ਤੇ ਜਵਾਬ ਤੋਂ ਬਾਅਦ ਹੀ ਕੋਈ ਫੈਸਲਾ ਲਿਆ ਜਾ ਸਕਦਾ ਹੈ। ਇਸਦੇ ਨਾਲ ਹੀ ਉਨ੍ਹਾਂ ਇਸ਼ਾਰਾ ਕੀਤਾ ਕਿ ਜੇਕਰ ਧਰਨਾ ਇਸੇ ਤਰਾਂ ਚੱਲਦਾ ਰਿਹਾ ਤਾਂ ਨਰਸਿੰਗ ਪੋਸਟਾਂ ਉੱਪਰ ਨਵੀਂ ਭਰਤੀ ਲਈ ਆਈਆਂ ਅਰਜ਼ੀਆਂ ’ਤੇ ਵਿਚਾਰ ਕਰਕੇ ਹਸਪਤਾਲ ਦਾ ਕੰਮ ਚਲਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਏਮਜ਼ ਬਠਿੰਡਾ ਨਰਸਿੰਗ ਪੇਸ਼ੇ ਦੀ ਮਹੱਤਤਾ ਅਤੇ ਮਰੀਜ਼ਾਂ ਦੀ ਦੇਖਭਾਲ ਵਿੱਚ ਇਸਦੀ ਅਹਿਮ ਭੂਮਿਕਾ ਨੂੰ ਮੰਨਦਾ ਹੈ। ਪ੍ਰੰਤੂ 25 ਨਵੰਬਰ ਤੋਂ ਸ਼ਾਂਤਮਈ ਤਰੀਕੇ ਨਾਲ ਸ਼ੁਰੂ ਹੋਇਆ ਪ੍ਰਦਰਸ਼ਨ ਹੁਣ ਵਧਦਾ ਜਾ ਰਿਹਾ ਹੈ, ਜਿਸਦੇ ਨਾਲ ਹਸਪਤਾਲ ਦੇ ਕਾਰਜ ਪ੍ਰਭਾਵਿਤ ਹੋ ਰਹੇ ਹਨ।

 

Related posts

ਕੰਨਾ ਦੀ ਜਾਚ ਸਮੇ ਸਮੇ ਤੇ ਕਰਾਉਣੀ ਜਰੂਰੀ:ਡਾ ਸਾਰੂ

punjabusernewssite

ਟੀ.ਬੀ.ਡੀ.ਸੀ.ਏ. ਨੇ ਜੋਨਲ ਲਾਇਸੈਂਸਿੰਗ ਅਥਾਰਟੀ ਨੂੰ ਦਿੱਤਾ ਮੰਗ ਪੱਤਰ

punjabusernewssite

ਬਠਿੰਡਾ ਦੇ ਐਂਡਵਾਂਸ ਕੈਂਸਰ ਹਸਪਤਾਲ ’ਚ ਜਾਗਰੂਕਤਾ ਦਿਵਸ ਆਯੋਜਿਤ

punjabusernewssite