Punjabi Khabarsaar
ਬਠਿੰਡਾ

ਦਿੱਲੀ ਹਾਰਟ ਇੰਸਟੀਚਿਊਟ ਅਤੇ ਮਲਟੀਸਪੈਸ਼ਲਿਟੀ ਹਸਪਤਾਲ ਨੇ ਯੋਗ ਦਿਵਸ ਮਨਾਇਆ

ਬਠਿੰਡਾ, 21 ਜੂਨ: ਦਿੱਲੀ ਹਾਰਟ ਇੰਸਟੀਚਿਊਟ ਅਤੇ ਮਲਟੀਸਪੈਸ਼ਲਿਟੀ ਹਸਪਤਾਲ ਵੱਲੋਂ ਹਸਪਤਾਲ ’ਚ ਅੰਤਰਰਾਸ਼ਟਰੀ ਯੋਗ ਦਿਵਸ ਬੜੇ ਉਤਸ਼ਾਹ ਨਾਲ ਮਨਾਇਆ ਗਿਆ।ਹਸਪਤਾਲ ਦੇ ਮੈਨੇਜਰ ਸੰਦੀਪ ਪਰਚੰਦਾ ਦੀ ਦੇਖ-ਰੇਖ ਹੇਠ ਲਗਾਏ ਗਏ ਇਸ ਕੈਂਪ ਵਿੱਚ ਹਸਪਤਾਲ ਦੇ ਸਾਰੇ ਡਾਕਟਰਾਂ ਅਤੇ ਸਟਾਫ਼ ਨੇ ਯੋਗਾ ਦੇ ਗੁਰ ਸਿੱਖੇ। ਯੋਗਾ ਟੀਚਰ ਸੁਸ਼ੀਲ ਗੌਤਮ ਨੇ ਸਾਧਕਾਂ ਨੂੰ ਪ੍ਰਾਣਾਯਾਮ ਅਤੇ ਯੋਗਾ ਅਭਿਆਸ ਦੇ ਵੱਖ-ਵੱਖ ਤਰੀਕਿਆਂ ਬਾਰੇ ਦੱਸਿਆ।

ਐਸ.ਐਸ.ਡੀ ਗਰਲਜ਼ ਕਾਲਜ ਵਿਖੇ 10ਵਾਂ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ

ਉਨ੍ਹਾਂ ਦੱਸਿਆ ਕਿ ਰੋਜ਼ਾਨਾ ਯੋਗਾ ਕਰਨ ਵਾਲਾ ਵਿਅਕਤੀ ਨਾ ਸਿਰਫ਼ ਸਰੀਰਕ ਤੌਰ ’ਤੇ ਸਗੋਂ ਮਾਨਸਿਕ ਤੌਰ ’ਤੇ ਵੀ ਤੰਦਰੁਸਤ ਰਹਿੰਦਾ ਹੈ। ਇਸ ਮੌਕੇ ’ਤੇ ਡਾਕਟਰਾਂ ਅਤੇ ਪ੍ਰਬੰਧਕਾਂ ਨੇ ਯੋਗਾ ਅਧਿਆਪਕ ਦਾ ਧੰਨਵਾਦ ਕਰਦੀਆਂ ਉਨ੍ਹਾਂ ਨੂੰ ਸਨਮਾਨ ਚਿਨ੍ਹ ਦੇਕੇ ਸਮਮਾਨਿਤ ਕੀਤਾ। ਇਸ ਮੌਕੇ ਡਾ.ਕੇ.ਐਲ.ਬਾਂਸਲ, ਡਾ.ਰੋਹਿਤ ਬਾਂਸਲ, ਡਾ.ਅਦਿਤੀ, ਡਾ.ਰੇਣੂਕਾ ਮਧੋਕ, ਡਾ.ਨੀਰਜ ਗਰੋਵਰ, ਡਾ.ਦੀਪਕ ਗਰਗ, ਸਮਾਜ ਸੇਵੀ ਐਮ.ਆਰ. ਜਿੰਦਲ ਆਦਿ ਹਾਜ਼ਰ ਸਨ।

Related posts

ਸੁਖਬੀਰ ਬਾਦਲ ਵੱਲੋਂ ਪੰਜਾਬੀਆਂ ਨੂੰ ਦਿੱਲੀ ਵਾਲਿਆਂ ਦੇ ਮੁਕਾਬਲੇ ਪੰਜਾਬ ਵਾਲਿਆਂ ਦੀ ਚੋਣ ਕਰਨ ਦੀ ਅਪੀਲ

punjabusernewssite

ਐਮਆਈਐੱਚਐਮ ਵੱਲੋਂ ਕਰਵਾਈ ਗਈ ਪਿ੍ਰੰਸੀਪਲਸ ਮੀਟ 2022

punjabusernewssite

ਬਠਿੰਡਾ ’ਚ ਆਮ ਆਦਮੀ ਪਾਰਟੀ ਵੱਲੋਂ ਚੋਣ ਸਰਗਰਮੀਆਂ ਤੇਜ

punjabusernewssite