ਮੁੱਖ ਮੰਤਰੀ ਭਗਵੰਤ ਮਾਨ ਵੀ ਲਾਉਣਗੇ ਜਲੰਧਰ ’ਚ ਡੇਰੇ
ਜਲੰਧਰ, 22 ਜੂਨ: ਆਗਾਮੀ 10 ਜੁਲਾਈ ਨੂੰ ਹੋਣ ਜਾ ਰਹੀ ਜਲੰਧਰ ਪੱਛਮੀ ਹਲਕੇ ਦੀ ਉਪ ਚੋਣ ਲਈ ਸੂਬੇ ਦੀ ਸੱਤਾਧਾਰੀ ਆਮ ਆਦਮੀ ਪਾਰਟੀ ਨੇ ਪੂਰੀ ਤਾਕਤ ਝੋਕ ਦਿੱਤੀ ਹੈ। ਸਾਲ 2022 ਵਿਚ ਜਿੱਤੀ ਇਸ ਸੀਟ ਨੂੰ ਮੁੜ ਹਾਸਲ ਕਰਨ ਦੇ ਲਈ ਆਪ ਦੇ ਰਣਨੀਤੀਕਾਰਾਂ ਵੱਲੋਂ ਕੋਈ ਕਸਰ ਬਾਕੀ ਨਾ ਛੱਡਣ ਦਾ ਫੈਸਲਾ ਲਿਆ ਗਿਆ। ਇਸ ਹਲਕੇ ਤੋਂ ਪਾਰਟੀ ਵੱਲੋਂ ਮਹਿੰਦਰ ਭਗਤ ਨੂੰ ਆਪਣਾ ਉਮੀਦਵਾਰ ਬਣਾਇਆ ਗਿਆ ਹੈ। ਸੂਚਨਾ ਮੁਤਾਬਕ ਜਿੱਥੇ ਆਉਣ ਵਾਲੇ ਦਿਨਾਂ ‘ਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਸ ਚੋਣ ਨੂੰ ਦੇਖਦਿਆਂ ਜਲੰਧਰ ਵਿਚ ਡੇਰੇ ਲਗਾਉਣ ਜਾ ਰਹੇ ਸਨ।
ਸੁਖਬੀਰ ਬਾਦਲ ਵਿਰੁਧ ਇਕਜੁੱਟ ਹੋਣ ਲੱਗੇ ਵੱਡੇ ਆਗੂ, ਜਲੰਧਰ ’ਚ ਹੋਈ ਮੀਟਿੰਗ
ਇਸਤੋਂ ਇਲਾਵਾ ਇਸ ਹਲਕੇ ਅਧੀਨ ਆਉਣ ਵਾਲੇ ਨਗਰ ਨਿਗਮ ਦੇ 18 ਵਾਰਡਾਂ ਵਿਚ ਹਰੇਕ ਵਾਰਡ ਦਾ ਇੰਚਾਰਜ਼ ਕਿਸੇ ਮੰਤਰੀ, ਐਮ.ਪੀ ਜਾਂ ਵਿਧਾਇਕ ਨੂੰ ਲਗਾਇਆ ਗਿਆ ਹੈ, ਜੋਕਿ ਅੱਜ ਕੱਲ ਵਿਚ ਆਪਣੀਆਂ ਡਿਊਟੀਆਂ ਸੰਭਾਲਰਹੇ ਹਨ। ਪਾਰਟੀ ਦੇ ਕੁੱਝ ਸੀਨੀਅਰ ਆਗੂਆਂ ਨੇ ਗੱਲਬਾਤ ਕਰਦਿਆਂ ਦਸਿਆ ਕਿ ਹਰੇਕ ਵਾਰਡ ਇੰਚਾਰਜ ਦੇ ਨਾਲ ਸੂੁਬਾ ਪੱਧਰੀ ਚੇਅਰਮੈਨ, ਸੂਬਾਈ ਆਗੂਆਂ ਤੇ ਹੋਰਨਾਂ ਦੀ ਟੀਮਾਂ ਬਣਾਈਆਂ ਗਈਆਂ ਹਨ ਜੋ ਘਰ-ਘਰ ਦਾ ਦਰਵਾਜ਼ਾ ਖੜਕਾਉਣਗੀਆਂ।
ਮਕਾਨ ਦੀ ਛੱਤ ਡਿੱਗਣ ਕਾਰਨ ਪਿਊ ਦੀ ਮੌਤ, ਮਾਂ-ਧੀ ਗੰਭੀਰ ਜਖ਼ਮੀ
ਦਸਣਾ ਬਣਦਾ ਹੈ ਕਿ ਪਿਛਲੀਆਂ ਲੋਕ ਸਭਾ ਚੋਣਾਂ ਤੋਂ ਪੂਰੇ ਪੰਜਾਬ ਵਿਚ ਦਲ-ਬਦਲੀਆਂ ਲਈ ਮਸ਼ਹੂਰ ਹੋ ਚੁੱਕੇ ਜਲੰਧਰ ਵਿਚ ਇਹ ਉਪ ਚੋਣ ਵੀ ਦਲ-ਬਦਲੀ ਕਾਰਨ ਹੀ ਹੋ ਰਹੀ ਹੈ ਕਿਉਂਕਿ 2022 ਵਿਚ ਆਪ ਦੀ ਟਿਕਟ ’ਤੇ ਜਿੱਤੇ ਵਿਧਾਇਕ ਸ਼ੀਤਲ ਅੰਗਰਾਲ ਲੋਕ ਸਭਾ ਚੋਣਾਂ ਤੋਂ ਪਹਿਲਾਂ ਵਿਧਾਇਕੀ ਤੋਂ ਅਸਤੀਫ਼ਾ ਦੇ ਕੇ 27 ਮਾਰਚ ਨੂੰ ਭਾਜਪਾ ਵਿਚ ਸ਼ਾਮਲ ਹੋ ਗਏ ਸਨ। ਭਾਜਪਾ ਨੇ ਹੁਣ ਸ਼ੀਤਲ ਅੰਗਰਾਲ ਨੂੰ ਉਮੀਦਵਾਰ ਬਣਾਇਆ ਹੈ। ਇਸੇ ਤਰ੍ਹਾਂ ਲੋਕ ਸਭਾ ਚੋਣਾਂ ਵਿਚ ਇਸ ਹਲਕੇ ਤੋਂ ਝੰਡੀ ਗੱਡਣ ਵਾਲੀ ਕਾਂਗਰਸ ਪਾਰਟੀ ਵੱਲੋਂ ਟਕਸਾਲੀ ਵਰਕਰ ਸੁਰਿੰਦਰ ਕੌਰ ਨੂੰ ਟਿਕਟ ਦਿੱਤੀ ਗਈ ਹੈ ਜਦੋਂਕਿ ਅਕਾਲੀ ਦਲ ਨੇ ਸੁਰਜੀਤ ਕੌਰ ਤੇ ਬਸਪਾ ਵੱਲੋਂ ਬਿੰਦਰ ਲਾਖਾ ਨੂੰ ਉਮੀਦਵਾਰ ਬਣਾਇਆ ਹੈ।
Share the post "ਜਲੰਧਰ ਉਪ ਚੋਣ: ਸੱਤਾਧਾਰੀ ਆਪ ਨੇ ਝੋਕੀ ਤਾਕਤ, ਹਰੇਕ ਵਾਰਡ ਦਾ ਮੰਤਰੀ ਨੂੰ ਬਣਾਇਆ ਇੰਚਾਰਜ਼"