ਨਵੀਂ ਦਿੱਲੀ, 24 ਜੂਨ: ਕਥਿਤ ਸ਼ਰਾਬ ਘੁਟਾਲੇ ਵਿਚ ਰਾਊਜ ਐਵਨਿਊ ਕੋਰਟ ਵੱਲੋਂ ਦਿੱਤੀ ਪੱਕੀ ਜਮਾਨਤ ’ਤੇ ਹਾਈਕੋਰਟ ਵੱਲੋਂ ਰੋਕਣ ਲਗਾਉਣ ਦੇ ਵਿਰੋਧ ਵਿਚ ਹੁਣ ਅਰਵਿੰਦ ਕੇਜ਼ਰੀਵਾਲ ਸੁਪਰੀਮ ਕੋਰਟ ਪੁੱਜ ਗਏ ਹਨ। 21 ਮਾਰਚ ਦੀ ਸ਼ਾਮ ਨੂੰ ਈਡੀ ਵੱਲੋਂ ਗ੍ਰਿਫਤਾਰ ਕੀਤੇ ਗਏ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਹੇਠਲੀ ਅਦਾਲਤ ਨੇ ਲੰਘੀ 20 ਜੂਨ ਨੂੰ ਜਮਾਨਤ ਦੇ ਦਿੱਤੀ ਸੀ ਪ੍ਰੰਤੂ 21 ਜੂਨ ਨੂੰ ਈਡੀ ਦੀ ਪਿਟੀਸ਼ਨ ’ਤੇ ਦਿੱਲੀ ਹਾਈਕੋਰਟ ਨੇ ਸੁਣਵਾਈ ਕਰਦਿਆਂ ਆਰਜ਼ੀ ਤੌਰ ’ਤੇ ਜਮਾਨਤ ਉਪਰ ਰੋਕ ਲਗਾ ਦਿੱਤੀ ਸੀ।
18ਵੀਂ ਲੋਕ ਸਭਾ ਦਾ ਪਹਿਲਾਂ ਇਜਲਾਜ਼ ਅੱਜ ਤੋਂ ਸ਼ੁਰੂ, ਆਰਜ਼ੀ ਸਪੀਕਰ ਦੇ ਮੁੱਦੇ ’ਤੇ ਹੰਗਾਮੇ ਦੀ ਸੰਭਾਵਨਾ
ਹਾਈਕੋਰਟ ਵੱਲੋਂ ਇਸ ਮਾਮਲੇ ਵਿਚਿ 24 ਤੱਕ ਜਵਾਬ ਮੰਗਿਆ ਹੋਇਆ ਸੀ ਤੇ ਸੰਭਾਵਨਾ ਹੈ ਕਿ ਇੱਕ-ਦੋ ਦਿਨਾਂ ਤੱਕ ਉਹ ਇਸ ਅਰਜੀ ਉਪਰ ਫੈਸਲਾ ਸੁਣਾ ਸਕਦੇ ਹਨ। ਉਧਰ ਸੁਪਰੀਮ ਕੋਰਟ ਵਿਚ ਹੇਠਲੀ ਅਦਾਲਤ ਦੇ ਫੈਸਲੇ ਨੂੰ ਲਾਗੂ ਕਰਵਾਉਣ ਦੇ ਲਈ ਅਰਵਿੰਦ ਕੇਜ਼ਰੀਵਾਲ ਦੇ ਵਕੀਲਾਂ ਵਿਚੋਂ ਲਗਾਈ ਅਰਜੀ ਵਿਚ ਤੁਰੰਤ ਇਸ ਉਪਰ ਸੁਣਵਾਈ ਦੀ ਅਪੀਲ ਕੀਤੀ ਗਈ ਹੈ। ਇੱਥੇ ਵੀ ਸੰਭਾਵਨਾ ਹੈ ਕਿ ਸੁਪਰੀਮ ਕੋਰਟ ਇਸ ਅਰਜੀ ਉਪਰ ਸੋਮਵਾਰ ਨੂੰ ਹੀ ਸੁਣਵਾਈ ਕਰ ਸਕਦੀ ਹੈ।