ਤਲਵੰਡੀ ਸਾਬੋ, 24 ਜੂਨ: ਫਸਲਾਂ ਤੋਂ ਵੱਧ ਝਾੜ ਲੈਣ ਤੇ ਖੇਤੀ ਨੂੰ ਲਾਹੇਵੰਦ ਧੰਦਾ ਬਣਾਉਣ ਲਈ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਫੈਕਲਟੀ ਆਫ਼ ਐਗਰੀਕਲਚਰ ਦੇ ਮਾਹਿਰਾਂ ਵੱਲੋਂ ਖੇਤੀ ਦੇ ਖੇਤਰ ਵਿੱਚ ਖੋਜ ਕਾਰਜ਼ ਜਾਰੀ ਹਨ। ਵਿਦਿਆਰਥੀਆਂ ਨੂੰ ਖੋਜ ਕਾਰਜਾਂ ਵਿੱਚ ਪ੍ਰੋਤਸਾਹਿਤ ਕਰਨ ਲਈ ‘ਵਰਸਿਟੀ ਦੇ ਉਪ ਕੁਲਪਤੀ ਪ੍ਰੋ.(ਡਾ.) ਐਸ.ਕੇ.ਬਾਵਾ ਵੱਲੋਂ ਰਜਿਸਟਰਾਰ ਡਾ. ਜੀ.ਐਸ.ਬੁੱਟਰ, ਡੀਨ ਡਾ. ਆਰ.ਪੀ.ਸਹਾਰਨ ਤੇ ਫੈਕਲਟੀ ਮੈਂਬਰਾਂ ਦੀ ਹਾਜ਼ਰੀ ਵਿੱਚ ‘ਵਰਸਿਟੀ ਦੇ ਕਾਨਫਰੈਂਸ ਹਾਲ ਵਿੱਚ ਸਾਦੇ ਪਰ ਪ੍ਰਭਾਵਸ਼ਾਲੀ ਸਮਾਰੋਹ ਵਿੱਚ ਡਾ. ਅੰਮ੍ਰਿਤਪਾਲ ਮਹਿਤਾ ਤੇ ਡਾ. ਬਹਾਦਰਜੀਤ ਸਿੰਘ ਵੱਲੋਂ ਰਚਿਤ “ਲੈਬ ਮੈਨੁਅਲ”ਰੀਲੀਜ਼ ਕੀਤਾ ਗਿਆ।
ਬਠਿੰਡਾ ਪੁਲਿਸ ਦਾ ਤਿੰਨ ਰੋਜਾ ਐਂਟੀ ਡਰੱਗ ਕ੍ਰਿਕਟ ਲੀਗ ਟੂਰਨਾਮੈਂਟ ਹੋਇਆ ਸਮਾਪਤ
ਇਸ ਮੌਕੇ ਉਪ ਕੁਲਪਤੀ ਨੇ ਲੇਖਕਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਖੇਤੀ ਦੇ ਖੇਤਰ ਵਿੱਚ ਪੰਜਾਬ ਸਿਰਮੋਰ ਸੂਬਾ ਹੈ ਪਰ ਬਿਮਾਰੀਆਂ ਕਰਕੇ ਹਰ ਸਾਲ ਫਸਲਾਂ ਦਾ ਭਾਰੀ ਨੁਕਸਾਨ ਹੁੰਦਾ ਹੈ। ਇਸ ਲਈ ਸਮੇਂ ਸਿਰ ਬਿਮਾਰੀਆਂ ਦੀ ਪਛਾਣ ਅਤੇ ਰੋਕਥਾਮ ਬਹੁਤ ਜ਼ਰੂਰੀ ਹੈ। ਲੇਖਕਾਂ ਅਨੁਸਾਰ ਇਹ ਲੈਬ ਮੈਨੁਅਲ ਵਿਦਿਆਰਥੀਆਂ, ਖੋਜਾਰਥੀਆਂ ਅਤੇ ਕਿਸਾਨਾਂ ਲਈ ਬੇਹੱਦ ਲਾਹੇਵੰਦ ਸਾਬਿਤ ਹੋਵੇਗਾ। ਇਸ ਤੋਂ ਇਲਾਵਾ ਇਹ ਮੈਨੁਅਲ ਆਈ.ਸੀ.ਏ.ਆਰ. ਦੇ ਸਿਲੇਬਸ ਨੂੰ ਮੱਦੇਨਜ਼ਰ ਰੱਖ ਕੇ ਤਿਆਰ ਕੀਤਾ ਗਿਆ ਹੈ ਜੋ ਕਿ ਪੌਦਾ ਰੋਗ ਵਿਗਿਆਨ ਦੇ ਦੋ ਸਬਜੈਕਟਾਂ ਨੂੰ ਕਵਰ ਕਰਦਾ ਹੈ।
Share the post "ਗੁਰੂ ਕਾਸ਼ੀ ਯੂਨੀਵਰਸਿਟੀ ਵਿਖੇ ਡਾ. ਅੰਮ੍ਰਿਤਪਾਲ ਮਹਿਤਾ ਤੇ ਡਾ. ਬਹਾਦਰਜੀਤ ਸਿੰਘ ਵੱਲੋਂ ਰਚਿਤ “ਲੈਬ ਮੈਨੁਅਲ”ਰੀਲੀਜ਼"