Punjabi Khabarsaar
ਰਾਸ਼ਟਰੀ ਅੰਤਰਰਾਸ਼ਟਰੀ

ਜੇਲ੍ਹ ‘ਚ ਹੀ ਰਹਿਣਗੇ ਅਰਵਿੰਦ ਕੇਜ਼ਰੀਵਾਲ, ਹਾਈਕੋਰਟ ਨੇ ਸੁਣਾਇਆ ਫ਼ੈਸਲਾ

ਨਵੀਂ ਦਿੱਲੀ, 25 ਜੂਨ: ਕਥਿਤ ਸਰਾਬ ਘੁਟਾਲੇ ਵਿਚ ਪਿਛਲੇ ਕਰੀਬ ਤਿੰਨ ਮਹੀਨਿਆਂ ਤੋਂ ਤਿਹਾੜ ਜੇਲ੍ਹ ਵਿਚ ਬੰਦ ਦਿੱਲੀ ਦੇ ਮੁੱਖ ਮੰਤਰੀ ਅਤੇ ਆਪ ਸੁਪਰੀਮੋ ਅਰਵਿੰਦ ਕੇਜ਼ਰੀਵਾਲ ਨੂੰ ਹਾਲੇ ਜੇਲ ਦੇ ਵਿੱਚ ਹੀ ਰਹਿਣਾ ਪਏਗਾ। ਹੇਠਲੀ ਅਦਾਲਤ ਰਾਊਜ਼ ਐਵਨਿਉ ਵੱਲੋਂ ਲੰਘੀ 21 ਜੂਨ ਨੂੰ ਦਿੱਤੀ ਪੱਕੀ ਜਮਾਨਤ ਉੱਪਰ ਹਾਈ ਕੋਰਟ ਵੱਲੋਂ ਲਗਾਈ ਹੋਈ ਰਾਹ ਰੋਕ ਹੁਣ ਜਾਰੀ ਰਹੇਗੀ। ਅੱਜ ਦਿੱਲੀ ਹਾਈਕੋਰਟ ਵੱਲੋਂ ਇਸ ਮਾਮਲੇ ‘ਤੇ ਬਾਅਦ ਦੁਪਹਿਰ ਸੁਣਾਏ ਗਏ ਫੈਸਲੇ ਵਿਚ ਕਿਹਾ ਗਿਆ ਹੈ ਕਿ ਹੇਠਲੀ ਅਦਾਲਤ ਵੱਲੋਂ ਕੇਸ ਤੇ ਤੱਥਾਂ ਨੂੰ ਧਿਆਨ ਵਿੱਚ ਨਹੀਂ ਰੱਖਿਆ ਗਿਆ ਜਿਸ ਦੇ ਅਧਾਰ ‘ਤੇ ਈਡੀ ਦੇ ਵੱਲੋਂ ਹੇਠਲੀ ਅਦਾਲਤ ਦੇ ਫੈਸਲੇ ਨੂੰ ਹਾਈਕੋਰਟ ਵਿੱਚ ਚੁਣੌਤੀ ਦਿੱਤੀ ਗਈ ਸੀ।ਹਾਈਕੋਰਟ ਦੇ ਵਿਚ ਈਡੀ ਵੱਲੋਂ ਆਪਣਾ 29 ਪੇਜ਼ ਦਾ ਜਵਾਬਦਾਵਾ ਦਾਈਰ ਕੀਤਾ ਗਿਆ ਸੀ। ਇਹ ਮਾਮਲਾ ਸੁਪਰੀਮ ਕੋਰਟ ਵਿਚ ਵੀ ਜਾ ਚੁੱਕਿਆ ਹੈ। ਸੁਪਰੀਮ ਕੋਰਟ ਨੇ ਬੀਤੇ ਕੱਲ ਇਸ ਮਾਮਲੇ ਚ ਸੁਣਵਾਈ ਕਰਦਿਆਂ ਕੇਜਰੀਵਾਲ ਦੇ ਵਕੀਲਾਂ ਨੂੰ ਹਾਈ ਕੋਰਟ ਦਾ ਫੈਸਲਾ ਉਡੀਕਣ ਲਈ ਕਿਹਾ ਸੀ। ਜਿਸ ਤੋਂ ਬਾਅਦ ਹੁਣ ਭਲਕੇ ਬੁੱਧਵਾਰ ਨੂੰ ਸੁਪਰੀਮ ਕੋਰਟ ਵਿੱਚ ਇਸ ਫੈਸਲੇ ਦੀ ਮੁੜ ਸੁਣਵਾਈ ਹੋਵੇਗੀ ਕੇਜਰੀਵਾਲ ਦੀ ਹੁਣ ਸਾਰੀ ਉਮੀਦ ਸੁਪਰੀਮ ਕੋਰਟ ਉੱਪਰ ਟਿਕ ਗਈ ਹੈ

ਲੋਕ ਸਭਾ ਸਪੀਕਰ ਦੀ ਚੋਣ ਨੂੰ ਲੈ ਕੇ ਨਾਮਜਦਗੀਆਂ ਅੱਜ, ਸਹਿਮਤੀ ਨਾਂ ਬਣਨ ‘ਤੇ ਹੋ ਸਕਦਾ ਮੁਕਾਬਲਾ

ਹਾਈਕੋਰਟ ਦੇ ਵਿਚ ਈਡੀ ਵੱਲੋਂ ਆਪਣਾ 29 ਪੇਜ਼ ਦਾ ਜਵਾਬਦਾਵਾ ਦਾਈਰ ਕੀਤਾ ਗਿਆ ਸੀ। ਇਹ ਮਾਮਲਾ ਸੁਪਰੀਮ ਕੋਰਟ ਵਿਚ ਵੀ ਜਾ ਚੁੱਕਿਆ ਹੈ। ਸੁਪਰੀਮ ਕੋਰਟ ਨੇ ਬੀਤੇ ਕੱਲ ਇਸ ਮਾਮਲੇ ਚ ਸੁਣਵਾਈ ਕਰਦਿਆਂ ਕੇਜਰੀਵਾਲ ਦੇ ਵਕੀਲਾਂ ਨੂੰ ਹਾਈ ਕੋਰਟ ਦਾ ਫੈਸਲਾ ਉਡੀਕਣ ਲਈ ਕਿਹਾ ਸੀ। ਜਿਸ ਤੋਂ ਬਾਅਦ ਹੁਣ ਭਲਕੇ ਬੁੱਧਵਾਰ ਨੂੰ ਸੁਪਰੀਮ ਕੋਰਟ ਵਿੱਚ ਇਸ ਫੈਸਲੇ ਦੀ ਮੁੜ ਸੁਣਵਾਈ ਹੋਵੇਗੀ ਕੇਜਰੀਵਾਲ ਦੀ ਹੁਣ ਸਾਰੀ ਉਮੀਦ ਸੁਪਰੀਮ ਕੋਰਟ ਉੱਪਰ ਟਿਕ ਗਈ ਹੈ। ਜ਼ਿਕਰਯੋਗ ਹੈ ਕਿਥੇ ਤੇ ਸ਼ਰਾਬ ਘੁਟਾਲੇ ਦੇ ਵਿੱਚ ਈਡੀ ਦੇ ਵੱਲੋਂ ਸ੍ਰੀ ਕੇਜਰੀਵਾਲ ਨੂੰ ਲੰਘੀ 21 ਮਾਰਚ ਨੂੰ ਗ੍ਰਿਫਤਾਰ ਕੀਤਾ ਗਿਆ ਸੀ।

 

Related posts

ਜੇਲ੍ਹ ‘ਚ ਬੈਠ ਕੇ ਚੋਣ ਜਿੱਤਣ ਵਾਲੇ MP Er Rashid ਨੂੰ ਮਿਲੀ ਅੰਤਰਿਮ ਜ਼ਮਾਨਤ

punjabusernewssite

ਦਿੱਲੀ ਦੀ ਅਦਾਲਤ ਨੇ ਕੇਜਰੀਵਾਲ ਨੂੰ ਭੇਜਿਆ ਈ.ਡੀ ਕੋਲ 6 ਦਿਨਾਂ ਦੇ ਰਿਮਾਂਡ ’ਤੇ

punjabusernewssite

ਕੈਂਸਰ ਨਾਲ Ex Dy CM ਦੀ ਹੋਈ ਮੌਤ

punjabusernewssite