ਬਠਿੰਡਾ, 26 ਜੂਨ (ਮਨਦੀਪ ਸਿੰਘ ): ਅੱਜ ਵਿਸ਼ਵ ਐਂਟੀ ਡਰੱਗ ਡੇਅ ਦੇ ਮੱਦੇਨਜ਼ਰ ਏ.ਡੀ.ਜੀ.ਪੀ ਬਠਿੰਡਾ ਰੇਂਜ ਐੱਸ.ਪੀ.ਐੱਸ.ਪਰਮਾਰ ਦੇ ਮਾਰਗ ਦਰਸ਼ਨ ਅਨੁਸਾਰ ਅਤੇ ਐੱਸ.ਐੱਸ.ਪੀ ਬਠਿੰਡਾ ਦੀਪਕ ਪਾਰੀਕ ਦੇ ਦਿਸ਼ਾ- ਨਿਰਦੇਸ਼ਾਂ ਹੇਠ ਐੱਸ.ਪੀ (ਇੰਨਵੈਸਟੀਗੇਸ਼ਨ) ਅਜੈ ਗਾਂਧੀ ਦੀ ਅਗਵਾਈ ਹੇਠ ਜਿਲ੍ਹੇ ਵਿਚ ਕੁੱਲ 44 ਐੱਨ.ਡੀ.ਪੀ.ਐੱਸ.ਐਕਟ ਦੇ ਕੇਸਾਂ ਦਾ ਡਰੱਗ ਡਿਸਪੋਜ ਕਮੇਟੀ ਮੈਂਬਰਾਂ ਦੀ ਹਾਜ਼ਰੀ ਵਿੱਚ ਨਸ਼ਟ ਕੀਤਾ ਗਿਆ।
“ਆਪ ਦੀ ਸਰਕਾਰ ਆਪ ਦੇ ਦੁਆਰ”ਮੁਹਿੰਮ ਤਹਿਤ 27 ਜੂਨ ਨੂੰ ਲਗਾਇਆ ਜਾਵੇਗਾ ਸਪੈਸ਼ਲ ਕੈਂਪ:ਡੀਸੀ
ਐੱਸ.ਐੱਸ.ਪੀ ਦੀਪਕ ਪਾਰੀਕ ਨੇ ਦੱਸਿਆ ਕਿ ਕਮੇਟੀ ਦੀ ਹਾਜ਼ਰੀ ਵਿੱਚ 420 ਗਰਾਮ ਹੈਰੋਇਨ, ਨਸ਼ੀਲੀਆਂ ਗੋਲੀਆਂ 195050, ਨਸ਼ੀਲੇ ਕੈਪਸੂਲ 255, ਨਸ਼ੀਲੀਆਂ ਸ਼ੀਸ਼ੀਆਂ 255,ਟੀਕੇ 2390, ਭੁੱਕੀ ਚੂਰਾ ਪੋਸਤ 2992,200 ਕਿੱਲੋ, ਗਾਂਜਾ 14,600 ਕਿੱਲੋ ਗਰਾਮ ਨਸ਼ਿਆਂ ਨੂੰ ਨਸ਼ਟ ਕੀਤਾ ਗਿਆ। ਇਸ ਮੌਕੇ ਰਾਜੇਸ਼ ਸ਼ਰਮਾਂਡੀ.ਐੱਸ.ਪੀ ਇਨਵੈਸਟੀਗੇਸ਼ਨ ਅਤੇ ਦਵਿੰਦਰ ਸਿੰਘ ਡੀ.ਐੱਸ.ਪੀ ਐੱਨ.ਡੀ.ਪੀ.ਐੱਸ ਅਤੇ ਹੋਰ ਅਧਿਕਾਰੀ ਹਾਜ਼ਰ ਸਨ।
Share the post "‘ਐਂਟੀ ਡਰੱਗ ਡੇਅ’ ਮੌਕੇ ਬਠਿੰਡਾ ਪੁਲਿਸ ਨੇ ਨਸ਼ਿਆਂ ਦੀ ਵੱਡੀ ਖੇਪ ਨੂੰ ਕੀਤਾ ਨਸ਼ਟ"