ਰਾਤ ਬੀਤਣ ਦੇ ਬਾਅਦ ਵੀ ਅਗਵਾ ਹੋਏ ਬੱਚੇ ਦਾ ਨਹੀਂ ਮਿਲਿਆ ਸੁਰਾਗ

Date:

spot_img

ਬਠਿੰਡਾ, 18 ਮਾਰਚ : ਬੀਤੇ ਕੱਲ ਐਤਵਾਰ ਨੂੰ ਫ਼ੂਲ ਟਾਊਨ ਇਲਾਕੇ ਵਿਚੋਂ ਕਥਿਤ ਤੌਰ ’ਤੇ ਅਗਵਾ ਕੀਤੇ ਇੱਕ 9 ਸਾਲਾਂ ਬੱਚੇ ਦਾ ਪੂਰੀ ਰਾਤ ਬੀਤਣ ਦੇ ਬਾਅਦ ਵੀ ਹਾਲੇ ਤੱਕ ਕੋਈ ਸੁਰਾਗ ਨਹੀਂ ਮਿਲਿਆ ਹੈ। ਹਾਲਾਂਕਿ ਹੁਣ ਤੱਕ ਨਾਂ ਤਾਂ ਇਸ ਬੱਚੇ ਨੂੰ ਛੱਡਣ ਦੇ ਲਈ ਮਾਪਿਆਂ ਨੂੰ ਫ਼ਿਰੌਤੀ ਦੀ ਕੋਈ ਕਾਲ ਆਈ ਹੈ ਤੇ ਨਾਂ ਹੀ ਕੋਈ ਨਿੱਜੀ ਦੁਸ਼ਮਣੀ ਦਾ ਮਾਮਲਾ ਸਾਹਮਣੇ ਆਇਆ ਹੈ। ਜ਼ਿਲ੍ਹਾ ਪੁਲਿਸ ਇਸ ਮਾਮਲੇ ਨੂੰ ਪੂਰੀ ਗੰਭੀਰਤਾ ਨਾਲ ਲੈ ਰਹੀ ਹੈ ਤੇ ਐਸ.ਪੀ ਡੀ ਅਜੈ ਗਾਂਧੀ ਦੀ ਅਗਵਾਈ ਹੇਠ ਸਬ ਡਿਵੀਜ਼ਨ ਫ਼ੂਲ ਅਧੀਨ ਆਉਂਦੇ ਥਾਣਿਆਂ ਤੋਂ ਇਲਾਵਾ ਸੀਆਈਏ-1 ਅਤੇ 2 ਦੀਆਂ ਟੀਮਾਂ ਬੱਚੇ ਨੂੰ ਲੱਭਣ ਲਈ ਕੰਮ ਕਰ ਰਹੀਆਂ ਹਨ।

ਪੰਜਾਬ ਪੁਲਿਸ ਦੇ ਕਾਂਸਟੇਬਲ ਨੂੰ ਗੋ+ਲੀ ਮਾਰਨ ਵਾਲੇ ਬਦਮਾਸ਼ ’ਤੇ ਰੱਖਿਆ ਇਨਾਮ

ਪਤਾ ਲੱਗਿਆ ਹੈ ਕਿ 9 ਸਾਲਾਂ ਦੀ ਉਮਰ ਦਾ ਇਹ ਬੱਚਾ ਤੀਜੀ ਕਲਾਸ ਦਾ ਵਿਦਿਆਰਥੀ ਹੈ ਤੇ ਬੀਤੇ ਕੱਲ ਫੂਲ ਟਾਊਨ ਵਿਚ ਸਥਿਤ ਚੋਟੀਆ ਰੋਡ ’ਤੇ ਇਹ ਅਪਣੇ ਦੋਸਤਾਂ ਨਾਲ ਖੇਡ ਰਿਹਾ ਸੀ ਕਿ ਕੋਈ ਮੋਟਰਸਾਈਕਲ ਸਵਾਰ ਉਸਨੂੰ ਅਪਣੇ ਪਿੱਛੇ ਬਿਠਾ ਕੇ ਲੈ ਗਿਆ। ਇਸ ਮਾਮਲੇ ਵਿਚ ਪੁਲਿਸ ਹੱਥ ਸੀਸੀਟੀਵੀ ਫ਼ੁਟੇਜ਼ ਵੀ ਲੱਗੀ ਹੈ ਜਿਸਦੇ ਵਿਚ ਬੱਚਾ ਖ਼ੁਦ ਮੋਟਰਸਾਇਕਲ ਦੇ ਪਿੱਛੇ ਬੈਠਦਾ ਦਿਖ਼ਾਈ ਦੇ ਰਿਹਾ। ਐਸ.ਪੀ ਡੀ ਅਜੈ ਗਾਂਧੀ ਨੇ ਦਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਬੱਚੇ ਨੂੰ ਲੱਭਣ ਲਈ ਟੀਮਾਂ ਕੰਮ ਕਰ ਰਹੀਆਂ ਹਨ।

 

spot_img
spot_img

Share post:

Popular

More like this
Related

Bhagwant Mann Govt ਨੇ ਟ੍ਰਿਪਲ ਐੱਚ ਸਕ੍ਰੀਨਿੰਗ ਨੂੰ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦਾ ਹਿੱਸਾ ਬਣਾਇਆ

👉ਸਰਕਾਰੀ ਨਸ਼ਾ ਛੁਡਾਊ ਕੇਂਦਰਾਂ ਵਿੱਚ ਐੱਚ.ਆਈ.ਵੀ., ਹੈਪੇਟਾਈਟਸ-ਬੀ ਅਤੇ ਹੈਪੇਟਾਈਟਸ-ਸੀ...