ਦ੍ਰਿੜ ਨਿਸਚੈ ਨਾਲ ਅੱਗੇ ਵਧੋ, ਨਸ਼ਾ ਛੱਡੋ, ਪ੍ਰਸ਼ਾਸਨ ਦੇਵੇਗਾ ਹੁਨਰ ਸਿਖਲਾਈ-ਡਿਪਟੀ ਕਮਿਸ਼ਨਰ
ਨਸ਼ੇ ਵੇਚਣ ਵਾਲਿਆਂ ਕੋਲ ਹੁਣ ਇਕੋ ਰਾਹ, ਸਭ ਜਾਣਗੇ ਜੇਲ੍ਹ- ਐਸਐਸਪੀ
ਫਾਜ਼ਿਲਕਾ, 26 ਜੂਨ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਵਿਰੁਧ ਵਿੱਢੀ ਮੁਹਿੰਮ ਤੋਂ ਪ੍ਰੇਰਿਤ ਹੋ ਕੇ ਫਾਜ਼ਿਲਕਾ ਜ਼ਿਲ੍ਹੇ ਵਿਚ ਸ਼ੁਰੂ ਕੀਤੇ ਮਿਸ਼ਨ ਨਿਸਚੈ ਤਹਿਤ ਪੁਲਿਸ ਤੇ ਲੋਕਾਂ ਦੀ ਸਾਂਝ ਮਜਬੂਤ ਹੋਣ ਲੱਗੀ ਹੈ। ਫ਼ਾਜਿਲਕਾ ਪੁਲਿਸ ਨੇ 8 ਨੌਜਵਾਨਾਂ ਨੂੰ ਪ੍ਰੇਰਿਤ ਕਰਕੇ ਨਸ਼ਾ ਛੱਡਣ ਲਈ ਨਸ਼ਾ ਮੁਕਤੀ ਕੇਂਦਰ ਵਿਚ ਭਰਤੀ ਕਰਵਾਇਆ ਹੈ। ਅੱਜ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਅਤੇ ਐਸਐਸਪੀ ਡਾ: ਪ੍ਰਗਿਆ ਜੈਨ ਨੇ ਨਸ਼ਾ ਮੁਕਤੀ ਕੇਂਦਰ ਪੁੱਜ ਕੇ ਇੰਨ੍ਹਾਂ ਦੀ ਹੌਂਸਲਾਂ ਅਫਜਾਈ ਕੀਤੀ।ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮਿਸ਼ਨ ਨਿਸਚੈ ਤਹਿਤ ਜ਼ਿਲ੍ਹੇ ਵਿਚੋਂ ਨਸ਼ੇ ਦਾ ਮੁਕੰਮਲ ਸਫਾਇਆ ਕਰਨ ਦਾ ਪ੍ਰਣ ਕੀਤਾ ਹੈ।
‘ਐਂਟੀ ਡਰੱਗ ਡੇਅ’ ਮੌਕੇ ਬਠਿੰਡਾ ਪੁਲਿਸ ਨੇ ਨਸ਼ਿਆਂ ਦੀ ਵੱਡੀ ਖੇਪ ਨੂੰ ਕੀਤਾ ਨਸ਼ਟ
ਉਨ੍ਹਾਂ ਨੇ ਨਸ਼ਾ ਛੱਡਣ ਲਈ ਅੱਗੇ ਆਉਣ ਵਾਲਿਆਂ ਦੀ ਸਲਾਘਾ ਕਰਦਿਆਂ ਕਿਹਾ ਕਿ ਦ੍ਰਿੜ ਇੱਛਾ ਸ਼ਕਤੀ ਨਾਲ ਇਸ ਬਿਮਾਰੀ ਦਾ ਡਾਕਟਰੀ ਇਲਾਜ ਸੰਭਵ ਹੈ। ਉਨ੍ਹਾਂ ਨੇ ਨਸ਼ਾ ਛੱਡਣ ਆਏ ਲੋਕਾਂ ਨੂੰ ਕਿਹਾ ਕਿ ਜਦ ਉਹ ਨਸ਼ਾ ਛੱਡ ਦੇਣਗੇ ਤਾਂ ਉਨ੍ਹਾਂ ਨੂੰ ਹੁਨਰ ਸਿਖਲਾਈ ਦੇ ਕੇ ਉਨ੍ਹਾਂ ਨੁੰ ਸਵੈ ਰੁਜਗਾਰ ਸ਼ੁਰੂ ਕਰਨ ਵਿਚ ਵੀ ਮਦਦ ਕੀਤੀ ਜਾਵੇਗੀ। ਐਸਐਸਪੀ ਡਾ: ਪ੍ਰਗਿਆ ਜੈਨ ਨੇ ਕਿਹਾ ਕਿ ਪੁਲਿਸ ਵੱਲੋਂ ਜਿੱਥੇ ਪਿੱਛਲੇ ਇਕ ਹਫਤੇ ਵਿਚ ਨਸ਼ਾ ਤਸਕਰਾਂ ਤੇ ਵੱਡਾ ਵਾਰ ਕੀਤਾ ਗਿਆ ਹੈ ਉਥੇ ਹੀ ਹੁਣ ਸਮਾਜ ਨਾਲ ਸਾਂਝ ਨੂੰ ਮਜਬੂਤ ਕਰਦਿਆਂ ਨਸ਼ੇ ਤੋਂ ਪੀੜਤ ਲੋਕਾਂ ਨੂੰ ਪ੍ਰੇਰਿਤ ਕਰਕੇ ਨਸ਼ਾ ਛੱਡਣ ਲਈ ਹਸਪਤਾਲਾਂ ਤੱਕ ਲਿਆਂਦਾ ਜਾ ਰਿਹਾ ਹੈ।
ਹੁਣ ਗਿੱਦੜਵਾਹਾ ਹਲਕੇ ਤੋਂ ਚੋਣ ਲੜ ਸਕਦੇ ਪ੍ਰਧਾਨ ਮੰਤਰੀ ਬਾਜੇ ਕੇ !
ਇਸੇ ਤਰਾਂ ਪੁਲਿਸ ਦੇ ਗਜਟਿਡ ਅਫ਼ਸਰ ਹਰ ਰੋਜ ਸਰਹੱਦੀ ਪਿੰਡਾਂ ਵਿਚ ਜਾਣਗੇ, ਜਿੱਥੇ ਉਹ ਬੀਐਸਐਫ ਤੇ ਸਿਵਲ ਪ੍ਰਸ਼ਾਸਨ ਨੂੰ ਨਾਲ ਲੈ ਕੇ ਪਿੰਡ ਦੇ ਲੋਕਾਂ ਨਾਲ ਬੈਠਕ ਕਰਕੇ ਉਨ੍ਹਾਂ ਨੂੰ ਨਸ਼ੇ ਖਿਲਾਫ ਮੁਹਿੰਮ ਵਿਚ ਸ਼ਾਮਿਲ ਕਰਣਗੇ। ਮਨੋਰੋਗ ਮਾਹਿਰ ਡਾ: ਮਹੇਸ਼ ਕੁਮਾਰ ਨੇ ਕਿਹਾ ਕਿ ਨਸ਼ਾ ਪੀੜਤ ਚਾਹੇ ਕਿਸੇ ਵੀ ਕਿਸਮ ਦਾ ਨਸ਼ਾ ਕਰਦਾ ਹੋਵੇ, 5 ਤੋਂ 10 ਦਿਨ ਨਸ਼ਾ ਮੁਕਤੀ ਕੇਂਦਰ ਵਿਚ ਰਹਿ ਕੇ ਇਲਾਜ ਕਰਵਾਉਣ ਤੋਂ ਬਾਅਦ ਬੰਦਾ ਨਸ਼ਾ ਛੱਡ ਸਕਦਾ ਹੈ। ਇਸਦਾ ਇਲਾਜ ਪੂਰੀ ਤਰਾਂ ਨਾਲ ਮੁਫ਼ਤ ਹੈ।ਇਸ ਮੌਕੇ ਡੀਐਸਪੀ ਸੁਬੇਗ ਸਿੰਘ, ਡਾ: ਕਵਿਤਾ ਸਿੰਘ, ਡਾ: ਐਰਿਕ ਵੀ ਹਾਜਰ ਸਨ।
Share the post "ਮਿਸ਼ਨ ਨਿਸਚੈ:ਕੌਮਾਂਤਰੀ ਨਸ਼ਾ ਵਿਰੋਧੀ ਦਿਵਸ ਮੌਕੇ ਪੁਲਿਸ ਤੇ ਲੋਕਾਂ ਦੀ ਸਾਂਝ ਹੋਈ ਮਜਬੂਤ"