ਮਾਨਸਾ/ਪਟਿਆਲਾ, 28 ਜੂਨ (ਅਸ਼ੀਸ਼ ਮਿੱਤਲ): ਪਿਛਲੇ 24 ਘੰਟਿਆਂ ਦੌਰਾਨ ਪੰਜਾਬ ਦੇ ਦੋ ਵੱਖ ਵੱਖ ਥਾਵਾਂ ’ਤੇ ਤੇਜ ਰਫ਼ਤਾਰਾਂ ਕਾਰਾਂ ਦੇ ਵਾਪਰੇ ਦੋ ਹਾਦਸਿਆਂ ਵਿਚ ਚਾਰ ਨੌਜਵਾਨਾਂ ਦੀ ਮੌਤ ਹੋਣ ਦੀ ਸੂਚਨਾ ਹੈ । ਪਹਿਲੀ ਘਟਨਾ ਦੇ ਵਿਚ ਬੀਤੀ ਰਾਤ ਕਰੀਬ ਸਾਢੇ ਦਸ ਵਜੇਂ ਜ਼ਿਲ੍ਹੇ ਦੇ ਪਿੰਡ ਵਰੇ੍ਹ ਵਿਚ ਵਾਪਰੇ ਇੱਕ ਦਰਦਨਾਕ ਕਾਰ ਹਾਦਸੇ ਵਿਚ ਦੋ ਨੌਜਵਾਨਾਂ ਦੀ ਮੌਤ ਹੋ ਗਈ। ਇਹ ਕਾਰ ਇੰਨੀ ਜਿਆਦਾ ਤੇਜ਼ ਦੱਸੀ ਜਾ ਰਹੀ ਸੀ ਕਿ ਇਹ ਪਹਿਲਾਂ ਸੜਕ ’ਤੇ ਪੁਲੀ ਨਾਲ ਟਕਰਾਈ ਤੇ ਉਸਤੋਂ ਬਾਅਦ ਘਰ ਦੀ ਕੰਧ ਵਿਚ ਜਾ ਪੁੱਜੀ। ਹਾਦਸੇ ਦੇ ਵਿਚ ਕਾਰ ਬੁਰੀ ਤਰ੍ਹਾਂ ਖ਼ਤਮ ਹੋ ਗਈ।
ਪਹਿਲੇ ਮੀਂਹ ਤੋਂ ਬਾਅਦ ਦਿੱਲੀ ਜਲ-ਥਲ, ਸੱਦੀ ਐਮਰਜੈਂਸੀ ਮੀਟਿੰਗ
ਮ੍ਰਿਤਕ ਨੌਜਵਾਨ 30 ਕੁ ਸਾਲ ਦੇ ਦੱਸੇ ਜਾ ਰਹੇ ਹਨ,ਜਿੰਨ੍ਹਾਂ ਦੀ ਪਹਿਚਾਣ ਜੋਤੀ ਅਤੇ ਮਨੀ ਵਾਸੀ ਮਾਨਸਾ ਦੇ ਤੌਰ ’ਤੇ ਹੋਈ ਹੈ। ਪਿੰਡ ਵਾਲਿਆਂ ਦੇ ਦੱਸਣ ਮੁਤਾਬਕ ਇਹ ਕਾਰ ਬੁਢਲਾਡਾ ਵਾਲੀ ਸਾਈਡ ਤੋਂ ਆ ਰਹੀ ਸੀ। ਕਾਰ ਦਾ ਸੰਤੁਲਨ ਵਿਗੜਣ ਕਾਰਨ ਹੀ ਇਹ ਘਟਨਾ ਵਾਪਰੀ ਦੱਸੀ ਜਾ ਰਹੀ ਹੈ। ਉਧਰ ਦੁਜੇ ਹਾਦਸਾ ਪਟਿਆਲਾ ਦੇ ਪਿਹੋਵਾ ਰੋਡ ’ਤੇ ਪਿੰਡ ਅਕਬਰਪੁਰ ਦੇ ਕੋਲ ਵਾਪਰਿਆਂ। ਜਿੱਥੇ ਇੱਕ ਬੀਐਮਡਬਲਊ ਤੇ ਟਰੱਕ ਦੀ ਆਹਮੋ ਸਾਹਮਦੇ ਟੱਕਰ ਹੋ ਗਈ। ਇਸ ਹਾਦਸੇ ਦੇ ਵਿਚ ਵੀ ਮੌਕੇ ’ਤੇ ਹੀ ਕਾਰ ਵਿਚ ਸਵਾਰ ਦੋਨਾਂ ਨੌਜਵਾਨਾਂ ਦੀ ਮੌਤ ਹੋ ਗਈ। ਇਹ ਹਾਦਸਾ ਇੰਨ੍ਹਾਂ ਭਿਆਨਕ ਸੀ ਕਿ ਜਿੱਥੇ ਕਾਰ ਪੂਰੀ ਤਰ੍ਹਾਂ ਚਕਨਾਚੂਰ ਹੋ ਗਈ, ਉਥੇ ਟਰੱਕ ਦੇ ਮੂਹਰਲੇ ਟਾਈਰ ਨਿਕਲ ਗਏ।