Punjabi Khabarsaar
ਮੁਲਾਜ਼ਮ ਮੰਚ

ਪ.ਸ.ਸ.ਫ. ਦੀ ਵਰਚੁਅਲ ਮੀਟਿੰਗ ਵਿੱਚ 6 ਜੁਲਾਈ ਦੇ ਜਲੰਧਰ ਵਿਖੇ ਝੰਡਾ ਮਾਰਚ ਸਬੰਧੀ ਉਲੀਕਿਆ ਪ੍ਰੋਗਰਾਮ

ਬਠਿੰਡਾ, 30 ਜੂਨ: ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ (ਪ.ਸ.ਸ.ਫ.) ਦੀ ਇੱਕ ਵਰਚੁਅਲ ਮੀਟਿੰਗ ਸੂਬਾ ਪ੍ਰਧਾਨ ਸਤੀਸ਼ ਰਾਣਾ ਦੀ ਪ੍ਰਧਾਨਗੀ ਹੇਠ ਗੂਗਲ ਮੀਟ ’ਤੇ ਆਨ-ਲਾਈਨ ਹੋਈ। ਜੱਥੇਬੰਦੀ ਦੇ ਸੂਬਾ ਜਨਰਲ ਸਕੱਤਰ ਤੀਰਥ ਸਿੰਘ ਬਾਸੀ ਨੇ ਮੀਟਿੰਗ ਦੀ ਕਾਰਵਾਈ ਚਲਾਉਂਦਿਆਂ ਦੱਸਿਆ ਕਿ ਸਭ ਤੋਂ ਪਹਿਲਾਂ ਪਿਛਲੇ ਕੀਤੇ ਸੰਘਰਸ਼ਾਂ ਦਾ ਰਿਵਿਊ ਕੀਤਾ ਗਿਆ। ਇਸ ਉਪਰੰਤ ਵੱਖ-ਵੱਖ ਵਿਭਾਗੀ ਜੱਥੇਬੰਦੀਆਂ ਵੱਲੋਂ ਚੱਲ ਰਹੇ ਸੰਘਰਸ਼ਾਂ ਸਬੰਧੀ ਵੀ ਵਿਚਾਰ ਚਰਚਾ ਕੀਤੀ ਗਈ। ਲੋਕ ਸਭਾ ਚੋਣਾਂ ਦੇ ਨਤੀਜਿਆਂ ਦੀ ਸਮੀਖਿਆ ਵੀ ਕੀਤੀ ਗਈ। ਜੱਥੇਬੰਦਕ ਅਵਸਥਾ ਨੂੰ ਮਜਬੂਤ ਬਣਾਉਣ ਸਬੰਧੀ ਵੀ ਪ੍ਰੋਗਰਾਮ ਉਲੀਕਿਆ ਗਿਆ। ਵਿਧਾਨ ਸਭਾ ਹਲਕਾ ਜਲੰਧਰ ਪੱਛਮੀਂ ਦੀ ਹੋ ਰਹੀ ਜਿਮਨੀ ਚੋਣ ਸਬੰਧੀ ਸਾਂਝੇ ਫਰੰਟ ਵੱਲੋਂ 6 ਜੁਲਾਈ ਨੂੰ ਹਲਕੇ ਅੰਦਰ ਕੀਤੇ ਜਾ ਰਹੇ ਝੰਡਾ ਮਾਰਚ ਵਿੱਚ ਸ਼ਮੂਲੀਅਤ ਦਾ ਪ੍ਰੋਗਰਾਮ ਵੀ ਬਣਾਇਆ ਗਿਆ। ਝੰਡਾ ਮਾਰਚ ਵਿੱਚ ਮੋਟਰਸਾਈਕਲ ਅਤੇ ਗੱਡੀਆਂ ਸਹਿਤ ਮੁਲਾਜ਼ਮਾਂ ਦੀ ਸ਼ਮੂਲੀਅਤ ਸਬੰਧੀ ਵੀ ਜ਼ਿਲ੍ਹਾ ਆਗੂਆਂ ਦੀਆਂ ਡਿਊਟੀਆਂ ਲਗਾਈਆਂ ਗਈਆਂ।

ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਵੱਲੋਂ 5 ਜੁਲਾਈ ਨੂੰ ਜਲੰਧਰ ਵਿਖੇ ਰੋਸ਼ ਪ੍ਰਦਰਸ਼ਨ ਦਾ ਐਲਾਨ

ਸੂਬਾ ਵਿੱਤ ਸਕੱਤਰ ਗੁਰਦੀਪ ਸਿੰਘ ਬਾਜਵਾ ਵਲੋਂ ਕਲੰਡਰਾਂ ਅਤੇ ਹੋਰ ਰਹਿੰਦੇ ਫੰਡ ਜਲਦ ਤੋਂ ਜਲਦ ਜਮਾਂ ਕਰਵਾਉਣ ਦੀ ਅਪੀਲ ਕੀਤੀ। ਮੀਟਿੰਗ ਵਿੱਚ ਇੰਦਰਜੀਤ ਵਿਰਦੀ, ਨਿਰਮੋਲਕ ਸਿੰਘ, ਕਿਸ਼ੋਰ ਚੰਦ ਗਾਜ, ਗੁਰਬਿੰਦਰ ਸਿੰਘ ਸਸਕੌਰ, ਗੁਰਪ੍ਰੀਤ ਰੰਗੀਲਪੁਰ, ਬੋਬਿੰਦਰ ਸਿੰਘ, ਸਵਿੰਦਰ ਭੱਟੀ, ਰਾਣੋ ਖੇੜੀ ਗਿੱਲਾਂ, ਦਰਸ਼ਣ ਚੀਮਾ, ਕੁਲਦੀਪ ਵਾਲੀਆ, ਸੁਭਾਸ਼ ਚੰਦਰ, ਮੋਹਣ ਸਿੰਘ ਪੂਨੀਆ, ਤਰਸੇਮ ਮਾਧੋਪੁਰੀ, ਪ੍ਰਿੰਸੀਪਲ ਅਮਨਦੀਪ ਸ਼ਰਮਾ, ਮਲਕੀਤ ਸਿੰਘ, ਲਖਵਿੰਦਰ ਸਿੰਘ ਖਾਨਪੁਰ, ਪ੍ਰੇਮ ਸਿੰਘ, ਵੀਰਇੰਦਰਜੀਤ ਪੁਰੀ, ਬਲਜਿੰਦਰ ਸਿੰਘ, ਦਵਿੰਦਰ ਸਿੰਘ ਬਿੱਟੂ, ਜਸਵਿੰਦਰ ਪਾਲ ਕਾਂਗੜ, ਸਰਬਜੀਤ ਸਿੰਘ ਪੱਟੀ, ਗੁਰਬਿੰਦਰ ਖਮਾਣੋ, ਬਲਵਿੰਦਰ ਭੁੱਟੋ, ਮਨੋਹਰ ਲਾਲ ਸ਼ਰਮਾ, ਪ੍ਰੇਮ ਕੁਮਾਰ, ਬਿਮਲਾ ਦੇਵੀ, ਜਗਦੀਪ ਸਿੰਘ ਮਾਂਗਟ, ਪੁਸ਼ਪਿੰਦਰ ਪਿੰਕੀ ਆਦਿ ਆਗੂ ਵੀ ਹਾਜਰ ਸਨ।

 

Related posts

ਆਂਗਣਵਾੜੀ ਵਰਕਰਾਂ ਤੇ ਹੈਲਪਰਾਂ 15 ਅਗਸਤ ਨੂੰ ਪੰਜਾਬ ਭਰ ਵਿੱਚ ਕਾਲਾ ਦਿਵਸ ਮਨਾਉਣਗੀਆਂ

punjabusernewssite

ਦਫ਼ਤਰੀ ਬਾਬੂਆਂ ਨੇ ਮੰਗਾਂ ਦੀ ਪੂਰਤੀ ਲਈ ਬਠਿੰਡਾ ’ਚ ਘੜੇ ਭੰਨ ਕੇ ਕੀਤਾ ਰੋਸ ਮੁਜਾਹਰਾ

punjabusernewssite

ਸਕੂਲਾਂ ਵਿੱਚ ਆਊਟਸੋਰਸ ਭਰਤੀ ਬੇਰੁਜ਼ਗਾਰਾਂ ਨਾਲ ਵੱਡਾ ਧੋਖਾ: ਡੀ.ਐਮ.ਐਫ

punjabusernewssite