Punjabi Khabarsaar
ਹਰਿਆਣਾ

ਕੇਂਦਰੀ ਮੰਤਰੀ ਮਨੋਹਰ ਲਾਲ ਦੇ ਯਤਨਾਂ ਨਾਲ ਹਰਿਆਣਾ ਨੂੰ ਮਿਲਣਗੇ ਵੇਸਟ-ਟੂ-ਚਾਰਕੋਲ ਪਲਾਂਟ

ਐਨਟੀਪੀਸੀ ਬਿਜਲੀ ਵਪਾਰ ਨਿਗਮ ਲਿਮੀਟੇਡ ਗੁਰੂਗ੍ਰਾਮ-ਮਾਨੇਸਰ ਅਤੇ ਫਰੀਦਾਬਾਦ ਵਿਚ ਲਗਾਉਣਗੇ ਪਲਾਂਟ
ਚੰਡੀਗੜ੍ਹ, 30 ਜੂਨ: ਕੇਂਦਰੀ ਉਰਜਾ ਅਤੇ ਆਵਾਸ ਅਤੇ ਸ਼ਹਿਰੀ ਮਾਮਲੇ ਮੰਤਰੀ ਮਨੋਹਰ ਲਾਲ ਦੇ ਯਤਨਾਂ ਨਾਲ ਹਰਿਆਣਾ ਵਿਚ ਜਲਦੀ ਹੀ ਕੂੜੇ ਤੋਂ ਚਾਰਕੋਲ ਬਨਾਉਣ ਵਾਲੇ ਪਲਾਂਟ ਲੱਗਣਗੇ, ਜਿਨ੍ਹਾਂ ਨੁੰ ਗ੍ਰੀਨ ਕੋਲ ਪਲਾਂਟ ਗੀ ਕਿਹਾ ਜਾਂਦਾ ਹੈ। ਇਸ ਪਲਾਂਟ ਦੇ ਲਈ ਐਨਟੀਪੀਸੀ ਬਿਜਲੀ ਵਪਾਰ ਨਿਗਮ ਲਿਮੀਟੇਡ (ਐਨਵੀਵੀਐਲਐਲ) ਅਤੇ ਹਰਿਆਣਾ ਸਰਕਾਰ ਦੇ ਵਿਚ ਜਲਦੀ ਹੀ ਸਮਝੌਤਾ ਮੈਮੋ (ਐਮਓਯੂ) ’ਤੇ ਹਸਤਾਖਰ ਕੀਤੇ ਜਾਣਗੇ। ਗੁਰੂਗ੍ਰਾਮ -ਮਾਨੇਸਰ ਅਤੇ ਫਰੀਦਾਬਾਦ ਵਿਚ ਪਲਾਂਟ ਸਥਾਪਿਤ ਕਰਨ ਦੇ ਬਾਅਦ ਇਸ ਪਹਿਲ ਦਾ ਵਿਸਤਾਰ ਹਰਿਆਣਾ ਦੇ ਹੋਰ ਸ਼ਹਿਰਾਂ ਵਿਚ ਵੀ ਕੀਤਾ ਜਾਵੇਗਾ।

ਪੀਸੀਏ ਪ੍ਰਧਾਨ ਨੇ ਟੀਮ ਇੰਡੀਆ ਨੂੰ ਵਿਸ਼ਵ ਕੱਪ ਵਿੱਚ ਇਤਿਹਾਸਕ ਜਿੱਤ ਲਈ ਦਿੱਤੀ ਵਧਾਈ

ਐਨਵੀਵੀਐਨਐਲ ਦੇ ਅਧਿਕਾਰੀ ਜਲਦੀ ਹੀ ਹਰਿਤ ਕੋਇਲਾ ਪਲਾਂਟ (ਗ੍ਰੀਨ ਕੋਲ ਪਲਾਂਟ) ਸਥਾਪਿਤ ਕਰਨ ਦੇ ਲਈ ਕੁੱਝ ਸਥਾਨਾਂ ਦਾ ਦੌਰਾ ਕਰਣਗੇ। ਇੰਨ੍ਹਾਂ ਪਲਾਂਟਾਂ ਨੂੰ ਲਾਗੂ ਕਰਨ ਲਈ ਸ਼ੁਕਰਵਾਰ ਸ਼ਾਮ ਕਿਰਤ ਸ਼ਕਤੀ ਭਵਨ ਨਵੀਂ ਦਿੱਲੀ ਵਿਚ ਮਨੋਹਰ ਲਾਲ ਦੀ ਅਗਵਾਈ ਹੇਠ ਇਕ ਮੀਟਿੰਗ ਹੋਈ ਜਿਸ ਵਿਚ ਹਰਿਆਣਾ ਸਰਕਾਰ ਵੱਲੋਂ ਸੀਨੀਅਰ ਅਧਿਕਾਰੀਆਂ ਨੇ ਹਿੱਸਾ ਲਿਆ। ਸ਼ਹਿਰਾਂ ਵਿਚ ਲਗਾਤਾਰ ਵੱਧਦੇ ਠੋਸ ਕੂੜਾ ਤੋਂ ਨਿਜਾਤ ਪਾਉਣ ਲਈ ਨਗਰ ਨਿਗਮ ਵਿਚ ਠੋਸ ਵੇਸਟ ਦੇ ਪ੍ਰਬੰਧਨ ’ਤੇ ਵਿਸਤਾਰ ਕੰਮ ਯੋਜਨਾ ਬਣਾਈ ਜਾ ਰਹੀ ਹੈ। ਮੀਟਿੰਗ ਦੌਰਾਨ ਠੋਸ ਵੇਸਟ ਨਾਲ ਗ੍ਰੀਨ ਕੋਲ ਬਨਾਉਣ ਦੀ ਐਨਵੀਵੀਐਨਐਲ ਦੀ ਪਹਿਲ ’ਤੇਵਿਸਤਾਰ ਚਰਚਾ ਕੀਤੀ ਗਈ। ਮੀਟਿੰਗ ਦੌਰਾਨ ਕੇਂਦਰੀ ਮੰਤਰੀ ਸ੍ਰੀ ਮਨੋਹਰ ਲਾਲ ਨੇ ਨਿਰਦੇਸ਼ ਦਿੱਤੇ ਕਿ ਹਰਿਆਣਾ ਦੇ ਵੱਖ-ਵੱਖ ਜਿਲਿ੍ਹਆਂ ਵਿਚ ਹਰਿਤ ਕੋਇਲਾ ਪਰਿਯੋਜਨਾਵਾਂ ਸਥਾਪਿਤ ਕੀਤੀਆਂ ਜਾਣ।

ਸੋਸਲ ਮੀਡੀਆ ’ਤੇ ਵੀਡੀਓ ਪਾ ਕੇ ਧਮਕੀ ਦੇਣੀ ਮਹਿੰਗੀ ਪਈ, ਪਰਚਾ ਦਰਜ਼

ਕੇਂਦਰੀ ਮੰਤਰੀ ਨੇ ਨਿਰਦੇਸ਼ ਦਿੱਤੇ ਕਿ ਨਗਰ ਨਿਗਮ ਐਨਵੀਵੀਐਨਐਲ ਦੇ ਨਾਲ ਮਿਲ ਕੇ ਬੰਧਵਾੜੀ ਜਾਂ ਗੁਰੂਗ੍ਰਾਮ ਤੇ ਮਾਨੇਸਰ ਦੇ ਨੇੜੇ ਵੈਕਲਪਿਕ ਸਥਾਨਾਂ ’ਤੇ ਇਕ ਗ੍ਰੀਨ ਕੋਲ -ਪਲਾਂਟ ਸਥਾਪਿਤ ਕਰਨ। ਉਨ੍ਹਾਂ ਨੇ ਕਿਹਾ ਕਿ ਇਹ ਪਲਾਂਟ ਰੋਜਾਨਾ ਲਗਭਗ 1200 ਟਨ ਠੋਸ ਵੇਸ ਦਾ ਨਿਪਟਾਨ ਕਰਨ ਵਿਚ ਸਮਰੱਥ ਹੋਣਾ ਚਾਹੀਦਾ ਹੈ। ਇਸੀ ਤਰ੍ਹਾ, ਫਰੀਦਾਬਾਦ ਨਗਰ ਨਿਗਮ ਨੂੰ ਐਨਵੀਵੀਐਨਐਲ ਦੇ ਨਾਲ ਮਿਲ ਕੇ ਪਿੰਡ ਮੋਠਕਾ ਵਿਚ ਉਪਲਬਧ ਭੁਮੀ ’ਤੇ 1000 ਟਨ ਰੋਜਾਨਾ ਸਮਰੱਥਾ ਦਾ ਪਲਾਂਟ ਸਥਾਪਿਤ ਕਰਨ ਦੀ ਪ੍ਰਕ੍ਰਿਆ ਸ਼ੁਰੂ ਕਰਨੀ ਚਾਹੀਦੀ ਹੈ। ਗੁਰੂਗ੍ਰਾਮ -ਮਾਨੇਸਰ ਤੇ ਫਰੀਦਾਬਾਦ ਵਿਚ ਵੇਸਟ-ਟੂ-ਗ੍ਰੀਨ ਕੋਲ ਪਲਾਂਟ ਸਥਾਪਿਤ ਕਰਨ ਨਾਲ ਨਾ ਸਿਰਫ ਵੇਸਟ ਸਮਸਿਆ ਦਾ ਸਥਾਈ ਹੱਲ ਹੋਵੇਗਾ, ਸਗੋ ਊਰਜਾ ਊਤਪਾਦਨ ਵਿਚ ਵੀ ਵਾਧਾ ਹੋਵੇਗਾ।

 

Related posts

ਬ੍ਰਾਜੀਲ ਦੇ ਸਹਿਯੋਗ ਨਾਲ ਹਿਸਾਰ ਵਿਚ ਪਸ਼ੂਆਂ ਦੀ ਨਸਲ ਸੁਧਾਰ ਲਈ ਐਕਸੀਲੇਂਸ ਕੇਂਦਰ ਖੋਲਿਆ ਜਾਵੇਗਾ: ਜੇਪੀ ਦਲਾਲ

punjabusernewssite

ਹਰਿਆਣਾ ਦੀ ਭਾਜਪਾ ਸਰਕਾਰ ਨੇ ਓਬੀਸੀ ਵਰਗ ਦੇ ਲਈ ਖੋਲਿਆ ਪਿਟਾਰਾ, ਰਾਖਵਾਂਕਰਨ 15 ਤੋਂ ਵਧਾ ਕੇ 27 ਫੀਸਦੀ ਕੀਤਾ

punjabusernewssite

ਹਰਿਆਣਾ ਸਰਕਾਰ ਕੈਂਸਰ ਪੀੜਿਤਾਂ ਨੂੰ ਹਰ ਮਹੀਨੇ ਦੇਵੇਗੀ 2500 ਰੁਪਏ ਪੈਨਸ਼ਨ

punjabusernewssite