ਜਗਰਾਓ, 30 ਜੂਨ: ਪਾਵਰਕਾਮ ਵਿਚ ਠੇਕੇਦਾਰ ਅਧੀਨ ਕੰਮ ਕਰਦੇ ਇੱਕ ਕਾਮੇ ਦੀ ਬਿਜਲੀ ਦੀ ਮੁਰੰਮਤ ਦੌਰਾਨ ਮੌਤ ਹੋਣ ਦੀ ਦੁਖ਼ਦਾਈ ਸੂਚਨਾ ਸਾਹਮਣੇ ਆਈ ਹੈ। ਆਪਣੇ ਸਾਥੀ ਦੀ ਮੌਤ ਤੋਂ ਭੜਕੇ ਬਿਜਲੀ ਕਾਮਿਆਂ ਵੱਲੋਂ ਇਨਸਾਫ਼ ਦੇ ਲਈ ਧਰਨਾ ਦਿੱਤਾ ਗਿਆ ਤੇ ਪਾਵਰਕੌਮ ਪ੍ਰਬੰਧਕਾਂ ਅਤੇ ਪੰਜਾਬ ਸਰਕਾਰ ਵਿਰੂਧ ਰੋਸ਼ ਪ੍ਰਦਰਸ਼ਨ ਕੀਤਾ ਗਿਆ। ਮ੍ਰਿਤਕ ਕਾਮੇ ਦੀ ਪਹਿਚਾਣ ਮਨਦੀਪ ਸਿੰਘ ਪਿੰਡ ਢੋਲਣ ਵਜੋਂ ਹੋਈ ਹੈ। ਪਤਾ ਲੱਗਿਆ ਹੈ ਕਿ ਉਹ ਜਗਰਾਓ ਇਲਾਕੇ ਵਿਚ ਤੈਨਾਤ ਸੀ। ਇਸ ਦੌਰਾਨ ਉਹ ਇੱਕ ਸਿਕਾਇਤ ਦੇ ਉਪਰ ਸਥਾਨਕ ਚੁੰਗੀ ਕੋਲ ਬਿਜਲੀ ਸਪਲਾਈ ਨੂੰ ਬਹਾਲ ਕਰ ਰਿਹਾ ਸੀ ਤੇ ਖੰਭੇ ਉਪਰ ਚੜਿਆ ਹੋਇਆ ਸੀ।
ਫਸਲੀ ਵਿਭਿੰਨਤਾ:ਖੇਤੀਬਾੜੀ ਵਿਭਾਗ ਵੱਲੋਂ ਸਾਉਣੀ ਦੀ ਮੱਕੀ ਦੇ ਬੀਜਾਂ ’ਤੇ ਦਿੱਤੀ ਜਾਵੇਗੀ
ਪਤਾ ਲੱਗਿਆ ਕਿ ਅਚਾਨਕ ਉਸਨੂੰ ਝਟਕਾ ਲੱਗਣ ਕਾਰਨ ਉਹ ਖੰਬੇ ਤੋਂ ਹੇਠਾਂ ਡਿੱਗ ਪਿਆ ਤੇ ਗੰਭੀਰ ਰੂਪ ਵਿਚ ਜਖ਼ਮੀ ਹੋ ਗਿਆ। ਹਾਲਾਂਕਿ ਉਸਨੂੰ ਹਸਪਤਾਲ ਲਿਜਾਇਆ ਗਿਆ ਪ੍ਰੰਤੂ ਉਸਦੀ ਮੌਤ ਹੋ ਗਉਧਰ ਆਪਣੇ ਸਾਥੀ ਦੀ ਮੌਤ ’ਤੇ ਪ੍ਰਦਰਸ਼ਨ ਕਰ ਰਹੇ ਬਿਜਲੀ ਕਾਮਿਆਂ ਨੇ ਦੋਸ਼ ਲਗਾਇਆ ਕਿ ਠੇਕੇਦਾਰ ਬਿਜਲੀ ਦੀ ਮੁਰੰਮਤ ਦੌਰਾਨ ਕਾਮਿਆਂ ਨੂੰ ਸੁਰੱਖਿਆ ਉਪਕਰਨ ਨਹੀਂ ਦਿੰਦੇ, ਜਿਸਕ ਾਰਨ ਆਏ ਦਿਨ ਇਹ ਹਾਦਸੇ ਵਾਪਰ ਰਹੇ ਹਨ। ਉਨ੍ਹਾਂ ਮੰਗ ਕੀਤੀ ਕਿ ਮ੍ਰਿਤਕ ਕਾਮੇ ਦੇ ਪ੍ਰਵਾਰ ਨੂੰ ਨੌਕਰੀ ਅਤੇ ਆਰਥਿਕ ਸਹਾਇਤਾ ਦਿੱਤੀ ਜਾਵੇ।
Share the post "ਬਿਜਲੀ ਦੀ ਮੁਰੰਮਤ ਦੌਰਾਨ ਪਾਵਰਕਾਮ ਕਾਮੇ ਦੀ ਹੋਈ ਮੌਤ, ਸਾਥੀ ਮੁਲਜਮਾਂ ਨੇ ਇਨਸਾਫ਼ ਲਈ ਲਗਾਇਆ ਧਰਨਾ"