ਟੈਕਸੀ ਯੂਨੀਅਨ ਸਹਿਤ ਇਲਾਕੇ ਦੀਆਂ ਹੋਰ ਸਰਗਰਮ ਜਥੇਬੰਦੀਆਂ ਨੇ ਵੀ ਦਿੱਤਾ ਸਾਥ
ਲੁਧਿਆਣਾ, 30 ਜੂਨ: ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਮੰਨੇ ਜਾਂਦੇ ਲਾਡੋਵਾਲ ਟੋਲ ’ਤੇ ਪਿਛਲੇ 15 ਦਿਨਾਂ ਤੋਂ ਚੱਲ ਰਹੇ ਸੰਘਰਸ਼ ਦੇ ਬਾਵਜੂਦ ਕੋਈ ਹੱਲ ਨਾ ਕੱਢਣ ਦੇ ਰੋਸ਼ ਵਜੋਂ ਅੱਜ ਕਿਸਾਨ ਜਥੇਬੰਦੀਆਂ ਨੇ ਪੱਕੇ ਤੌਰ ‘ਤੇ ਇਸ ਟੋਲ ਨੂੰ ਬੰਦ ਕਰ ਦਿੱਤਾ। ਟੈਕਸੀ ਯੂਨੀਅਨ ਅਤੇ ਇਲਾਕੇ ਦੀਆਂ ਹੋਰ ਸਰਗਰਮ ਜਥੇਬੰਦੀਆਂ ਦੇ ਸਹਿਯੋਗ ਨਾਲ ਕਿਸਾਨ ਜਥੇਬੰਦੀਆਂ ਨੇ ਪੱਕਾ ਮੋਰਚਾ ਲਗਾਉਂਦਿਆਂ ਟੋਲ ਕੈਬਿਨਾਂ ਨੂੰ ਤਰਪਾਲਾਂ ਪਾ ਕੇ ਲਪੇਟ ਦਿੱਤਾ ਅਤੇ ਐਲਾਨ ਕੀਤਾ ਕਿ ਜਿੰਨ੍ਹਾਂ ਸਮਾਂ ਟੋਲ ਦੇ ਰੇਟ ਘੱਟ ਨਹੀਂ ਕੀਤੇ ਜਾਂਦੇ, ਇਹ ਧਰਨਾ ਨਹੀਂ ਚੁੱਕਿਆ ਜਾਵੇਗਾ।
ਸਾਬਕਾ ਸਰਪੰਚ ਨੂੰ ਨਸ਼ਾ ਤਸਕਰਾਂ ਨੂੰ ਰੋਕਣਾ ਮਹਿੰਗਾ ਪਿਆ, ਬੇਰਹਿਮੀ ਨਾਲ ਕ+ਤਲ
ਇਸ ਮੌਕੇ ਕਿਸਾਨ ਆਗੂਆਂ ਨੇ ਦੋਸ਼ ਲਗਾਇਆ ਕਿ ਪਿਛਲੇ 15 ਦਿਨਾਂ ਤੋ ਚੱਲ ਰਹੇ ਸੰਘਰਸ਼ ਦੇ ਬਾਵਜੂਦ ਕੌਮੀ ਮਾਰਗ ਅਥਾਰਟੀ ਦੇ ਅਧਿਕਾਰੀਆਂ ਨੇ ਮਸਲੇ ਦੇ ਹੱਲ ਲਈ ਕੋਈ ਯਤਨ ਨਹੀਂ ਕੀਤਾ, ਜਿਸ ਕਾਰਨ ਹੁਣ ਪੱਕੇ ਤੌਰ ’ਤੇ ਧਰਨਾ ਲਗਾਉਣਾ ਪਿਆ। ਉਨ੍ਹਾਂ ਐਲਾਨ ਕੀਤਾ ਕਿ ਧਰਨੇ ਦੌਰਾਨ ਟੋਲ ਪਰਚੀ ਪੂੁਰੀ ਤਰ੍ਹਾਂ ਬੰਦ ਰਹੇਗੀ ਤੇ ਕਿਸੇ ਅਣਸੁਖਾਵੀ ਘਟਨਾ ਦੇ ਲਈ ਪ੍ਰਸ਼ਾਸਨ ਜਿੰਮੇਵਾਰ ਹੋਵੇਗਾ। ਉਧਰ ਸਥਾਨਕ ਪ੍ਰਸ਼ਾਸਨ ਵੱਲੋਂ ਵੀ ਮਸਲੇ ਦੇ ਹੱਲ ਲਈ ਕਿਸਾਨ ਆਗੂਆਂ ਨਾਲ ਮੀਟਿੰਗਾਂ ਦਾ ਸਿਲਸਿਲਾ ਜਾਰੀ ਹੈ।
Share the post "ਰੇਟ ਘੱਟ ਨਾ ਕਰਨ ‘ਤੇ ਕਿਸਾਨ ਜਥੇਬੰਦੀਆਂ ਨੇ ਲਾਡੋਵਾਲ ਟੋਲ ਪਲਾਜ਼ੇ ਨੂੰ ਕੀਤਾ ਪੱਕਾ ਬੰਦ"