ਨਵੀਂ ਦਿੱਲੀ, 1 ਜੁਲਾਈ: ਪਿਛਲੇ ਦਿਨੀਂ ਹੋਈਆਂ ਲੋਕ ਸਭਾ ਚੋਣਾਂ ਵਿਚ ਪਹਿਲਾਂ ਨਾਲੋਂ ਤਕੜੇ ਹੋ ਕੇ ਸੰਸਦ ਵਿਚ ਪੁੱਜੇ ਵਿਰੋਧੀਆਂ ਵੱਲੋਂ ਹੁਣ ਮੋਦੀ ਸਰਕਾਰ ਨੂੰ ਘੇਰਣ ਦੇ ਲਈ ਸਖ਼ਤ ਰਣਨੀਤੀ ਬਣਾਈ ਗਈ ਹੈ। ਇਸ ਰਣਨੀਤੀ ਤਹਿਤ ਦੇਸ ਭਰ ਦੇ ਲੱਖਾਂ ਵਿਦਿਆਰਥੀਆਂ ਤੇ ਆਮ ਲੋਕਾਂ ਨਾਲ ਜੁੜੇ ਨੀਟ ਪੇਪਰ ਲੀਕ ਮਾਮਲੇ ਨੂੰ ਅੱਜ ਸੋਮਵਾਰ ਨੂੰ ਮੁੜ ਦੋਵੇਂ ਸਦਨਾਂ ਵਿਚ ਚੁੱਕਿਆ ਜਾਵੇਗਾ। ਰਾਸਟਰਪਤੀ ਦੇ ਭਾਸ਼ਣ ਉਪਰ ਸ਼ੁਰੂ ਹੋਈ ਬਹਿਸ ਦੌਰਾਨ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਵੱਲੋਂ ਨੀਟ ਦੇ ਮੁੱਦੇ ’ਤੇ ਬਹਿਸ ਕਰਵਾਉਣ ਦੇ ਮੁੱਦੇ ’ਤੇ ਸ਼ੁਰੂ ਹੋਏ ਰੌਲੇ ਰੱਪੇ ਕਾਰਨ ਸ਼ੁੱਕਰਵਾਰ ਨੂੰ ਸੰਸਦ ਸੋਮਵਾਰ ਤੱਕ ਮੁਲਤਵੀ ਕਰ ਦਿੱਤੀ ਸੀ। ਸਾਹਮਣੇ ਆ ਰਹੀਆਂ ਸੁੂਚਨਾਵਾਂ ਮੁਤਾਬਕ ਨੀਟ ਤੋਂ ਇਲਾਵਾ ਵਿਰੋਧੀ ਸਰਕਾਰ ਨੂੰ ਅਗਨੀਵੀਰ ਤੇ ਮਹਿੰਗਾਈ ਵਰਗੇ ਮੁੱਦੇ ‘ਤੇ ਵੀ ਘੇਰ ਸਕਦੇ ਹਨ।
ਦੇਸ ’ਚ ਅੱਜ ਤੋਂ ਬਦਲਿਆਂ ਕਾਨੂੰਨ, ਹੁਣ FIR ਦਰਜ਼ ਕਰਨ ਤੋਂ ਲੈ ਕੇ ਫ਼ੈਸਲਾ ਸੁਣਾਉਣ ਤੱਕ ਬਦਲੇ ਨਿਯਮ
ਲੋਕ ਸਭਾ ਵਿਚ ਅੱਜ ਬਹਿਸ ਦੀ ਸ਼ੁਰੂਆਤ ਸੱਤਾਧਾਰੀ ਧਿਰ ਵੱਲੋਂ ਸਾਬਕਾ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਦੁਆਰਾ ਸ਼ੁਰੂ ਕੀਤੀ ਜਾਵੇਗੀ । ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਭਲਕੇ ਮੰਗਲਵਾਰ ਨੂੰ ਲੋਕ ਸਭਾ ਵਿਚ ਇਸ ਬਹਿਸ ਉਪਰ ਜਵਾਬ ਦਿੱਤਾ ਜਾਵੇਗਾ। ਜਿਕਰਯੋਗ ਹੈ ਕਿ ਤੀਜੀ ਵਾਰ ਸਹੁੰ ਚੁੱਕਣ ਤੋਂ ਬਾਅਦ ਮੋਦੀ ਸਰਕਾਰ ਪੇਪਰ ਲੀਕ ਮਾਮਲਿਆਂ ਵਿਚ ਘਿਰੀ ਹੋਈ ਹੈ। ਹਾਲਾਂਕਿ ਸਰਕਾਰ ਦੇ ਵੱਲੋਂ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਇਸਦੀ ਸੀਬੀਆਈ ਜਾਂਚ ਵੀ ਕਰਵਾਈ ਜਾ ਰਹੀ ਹੈ। ਇਸ ਦੌਰਾਨ ਯੂਜੀਸੀ ਨੈਟ ਪ੍ਰੀਖ੍ਰਿਆ ਵੀ ਲੀਕ ਹੋਣ ਕਾਰਨ ਮੁਲਤਵੀ ਕਰਨੀ ਪਈ ਸੀ। ਜਿਸਦੀਆਂ ਹੁਣ ਦੁਬਾਰਾ ਤਰੀਕਾਂ ਦਾ ਐਲਾਨ ਕੀਤਾ ਗਿਆ।
Share the post "ਅੱਜ ਮੁੜ ਉੱਠੇਗਾ ਸੰਸਦ ਵਿਚ ਨੀਟ ਪੇਪਰ ਲੀਕ ਮਾਮਲਾ,ਅਗਨੀਵੀਰ ਸਕੀਮ ’ਤੇ ਵੀ ਵਿਰੋਧੀ ਸਰਕਾਰ ਨੂੰ ਘੇਰਨਗੇ"