ਸ਼੍ਰੀ ਅਕਾਲ ਤਖ਼ਤ ਦੇ ਜਥੇਦਾਰ ਸਾਹਮਣੇ ਪੇਸ਼ ਹੋ ਕੇ ਕੀਤੀ ਖਿਮਾ ਜਾਚਨਾ
ਪ੍ਰੋ ਚੰਦੂਮਾਜ਼ਰਾ ਖਡੂਰ ਸਾਹਿਬ ਤੋਂ ਜਿੱਤੇ ਭਾਈ ਅੰਮ੍ਰਿਤਪਾਲ ਸਿੰਘ ਦੇ ਘਰ ਵੀ ਪੁੱਜੇ
ਸ਼੍ਰੀ ਅੰਮ੍ਰਿਤਸਰ ਸਾਹਿਬ, 1 ਜੁਲਾਈ: ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਧੜੇ ਵੱਲੋਂ ਅੱਜ ਨਵਾਂ ਪੈਤੜਾ ਲੈਂਦਿਆਂ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਮਣੇ ਪੇਸ਼ ਹੋ ਕੇ ਸੌਦਾ ਸਾਧ ਨੂੰ ਮੁਆਫ਼ੀ, ਸੁਮੈਧ ਸੈਣੀ ਨੂੰ ਡੀਜੀਪੀ ਬਣਾਉਣ, ਬੇਅਦਬੀ ਕਾਂਡ ਤੇ ਇੱਕ ਚਰਚਿਤ ਡੀਜੀਪੀ ਦੀ ਪਤਨੀ ਨੂੰ ਮੰਤਰੀ ਬਦਾਉਣ ਦੇ ਮਾਮਲੇ ਵਿਚ ਸੁਖਬੀਰ ਸਿੰਘ ਬਾਦਲ ਨੂੰ ਕਟਿਹਰੇ ਵਿਚ ਖ਼ੜੇ ਕਰਦਿਆਂ ਆਪਣੇ ਵੱਲੋਂ ਇੰਨ੍ਹਾਂ ਗਲਤੀਆਂ ਨੂੰ ਸੁਧਾਰਨ ਵਿਚ ਨਕਾਮ ਰਹਿਣ ’ਤੇ ਖਿਮਾ ਜਾਚਨਾ ਦੀ ਮੰਗ ਕੀਤੀ।
ਜਲੰਧਰ ਉਪ ਚੋਣ: ਭਾਜਪਾ ਨੂੰ ਵੱਡਾ ਝਟਕਾ, Ex ਡਿਪਟੀ ਮੇਅਰ ਆਪ ‘ਚ ਸ਼ਾਮਿਲ
ਬਾਗੀ ਧੜੇ ਦੇ ਆਗੂ ਪ੍ਰੋ ਪ੍ਰੇਮ ਸਿੰਘ ਚੰਦੂਮਾਜ਼ਰਾ, ਬੀਬੀ ਜੰਗੀਰ ਕੌਰ, ਪਰਮਿੰਦਰ ਸਿੰਘ ਢੀਂਢਸਾ, ਸੁਰਜੀਤ ਸਿੰਘ ਰੱਖੜਾ, ਗੁਰਪ੍ਰਤਾਪ ਸਿੰਘ ਵਡਾਲਾ, ਸੁੱਚਾ ਸਿੰਘ ਛੋਟੇਪੁਰ, ਸਰਵਣ ਸਿੰਘ ਫ਼ਿਲੌਰ, ਜਸਟਿਸ ਨਿਰਮਲ ਸਿੰਘ, ਚਰਨਜੀਤ ਸਿੰਘ ਬਰਾੜ ਸਹਿਤ ਵੱਡੀ ਗਿਣਤੀ ਵਿਚ ਸ਼੍ਰੀ ਅਕਾਲ ਤਖ਼ਤ ’ਤੇ ਕਾਫ਼ਲੇ ਦੇ ਰੂਪ ਵਿਚ ਪੁੱਜੇ ਤੇ ਜਥੇਦਾਰ ਸਾਹਮਣੇ ਲਿਖਤੀ ਤੌਰ ‘ਤੇ ਮੁਆਫ਼ੀ ਮੰਗਦਿਆਂ ਕਿਹਾ ਕਿ ਉਹ ਗਲਤੀਆਂ ਨੂੰ ਦਰੁਸਤ ਨਹੀਂ ਕਰ ਸਕੇ, ਇਸਦੇ ਲਈ ਖ਼ੁਦ ਨੂੰ ਵੀ ਭਾਗੀਦਾਰ ਮੰਨਦਿਆਂ ਕਿਹਾ ਕਿ ਸਿੱਖ ਕੌਮ ਦੀ ਸਿਰਮੌਰ ਸੰਸਥਾ ਤੋਂ ਮੁਆਫ਼ੀ ਮੰਗਣਾ ਸਮੇਂ ਦੀ ਮੰਗ ਹੈ।
Big News: ਅਕਾਲੀ ਦਲ ਦੀ ਪ੍ਰਧਾਨਗੀ ਸੰਭਾਲਣ ‘ਤੇ ਗਿਆਨੀ ਹਰਪ੍ਰੀਤ ਸਿੰਘ ਦਾ ਵੱਡਾ ਬਿਆਨ
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰੋ ਚੰਦੂਮਾਜਰਾ ਨੇ ਕਿਹਾ ਕਿ ਇੰਨ੍ਹਾਂ ਗਲਤੀਆਂ ਦੀ ਬਦੌਲਤ ਹੀ ਪੰਥ ਦੀ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਅਰਸ਼ ਤੋਂ ਫ਼ਰਸ ਤੱਕ ਪੁੱਜ ਗਈ ਹੈ। ਇਸਤੋਂ ਇਲਾਵਾ ਉਨ੍ਹਾਂ ਇਹ ਵੀ ਦਸਿਆ ਕਿ ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੀ ਚੜ੍ਹਦੀ ਕਲਾਂ ਲਈ ਵੀ ਅਰਦਾਸ ਕੀਤੀ ਗਈ। ਇਸ ਦੌਰਾਨ ਉਨ੍ਹਾਂ ਭਾਈ ਅੰਮ੍ਰਿਤਪਾਲ ਸਿੰਘ ਦੇ ਘਰ ਪੁੱਜਣ ਬਾਰੇ ਕਿਹਾ ਕਿ ਉਹ ਸਿਸ਼ਟਾਚਾਰ ਦੇ ਤੌਰ ‘ਤੇ ਉਨ੍ਹਾਂ ਦੇ ਘਰ ਗਏ ਸਨ।
Share the post "ਬਾਗੀ ਧੜੇ ਦਾ ਨਵਾਂ ਪੈਤੜਾਂ: ਸੌਦਾ ਸਾਧ ਨੂੰ ਮੁਆਫ਼ੀ, ਸੁਮੈਧ ਸੈਣੀ ਨੂੰ ਡੀਜੀਪੀ ਤੇ ਬੇਅਦਬੀ ਕਾਂਡ ’ਚ ਮੰਗੀ ਮੁਆਫ਼ੀ"