ਬਠਿੰਡਾ: 01 ਜੁਲਾਈ: ਚੇਤਕ ਕੋਰ ਨੇ ਅੱਜ ਮਿਲਟਰੀ ਸਟੇਸ਼ਨ ਵਿਖੇ ਆਪਣਾ 46ਵਾਂ ਸਥਾਪਨਾ ਦਿਵਸ ਮਨਾਇਆ। ਚੇਤਕ ਕੋਰ ਦੀ ਸਥਾਪਨਾ 1 ਜੁਲਾਈ 1979 ਨੂੰ ਲੈਫਟੀਨੈਂਟ ਜਨਰਲ ਐਮ ਐਲ ਤੁਲੀ ਦੀ ਕਮਾਂਡ ਹੇਠ ਕੀਤੀ ਗਈ ਸੀ। ਇਸਦੀ ਸਥਾਪਨਾ ਤੋਂ ਬਾਅਦ ਚੇਤਕ ਕੋਰ ਇੱਕ ਰਣਨੀਤੀ ਅਤੇ ਪ੍ਰਸ਼ਾਸਕੀ ਤੌਰ ’ਤੇ ਪ੍ਰਭਾਵਸ਼ਾਲੀ ਕੋਰ ਦੇ ਰੂਪ ਵਿੱਚ ਆਪਣੀ ਮੌਜੂਦਾ ਸਥਿਤੀ ਤੱਕ ਪਹੁੰਚਣ ਲਈ ਕਈ ਤਬਦੀਲੀਆਂ ਵਿੱਚੋਂ ਲੰਘਿਆ ਹੈ।
ਸਿਹਤ ਵਿਭਾਗ ਵੱਲੋਂ ਜੱਚਾ ਬੱਚਾ ਹਸਪਤਾਲ ’ਚ ਦਸਤ ਰੋਕੂ ਜਾਗਰੂਕਤਾ ਮੁਹਿੰਮ ਦੀ ਕੀਤੀ ਸ਼ੁਰੂਆਤ
ਇਸ ਮੌਕੇ ਚੇਤਕ ਕੋਰ ਦੇ ਚੀਫ਼ ਆਫ਼ ਸਟਾਫ਼ ਮੇਜਰ ਜਨਰਲ ਮਨਦੀਪ ਸਿੰਘ ਗਿੱਲ ਨੇ ਹੋਰ ਅਧਿਕਾਰੀਆਂ, ਜੂਨੀਅਰ ਕਮਿਸ਼ਨਡ ਅਫ਼ਸਰਾਂ ਅਤੇ ਸੈਨਿਕਾਂ ਸਮੇਤ ਦੇਸ਼ ਦੀ ਸੁਰੱਖਿਆ ਨੂੰ ਯਕੀਨੀ ਬਣਾਉਂਦੇ ਹੋਏ ਵੱਖ-ਵੱਖ ਲੜਾਈਆਂ ਵਿੱਚ ਆਪਣੀਆਂ ਜਾਨਾਂ ਵਾਰਨ ਵਾਲੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਵਾਰੀਅਰ ਮੈਮੋਰੀਅਲ ’ਤੇ ਫੁੱਲਮਾਲਾ ਭੇਟ ਕੀਤੀ।ਉਨਾਂ ਕਿਹਾ ਕਿ ਚੇਤਕ ਕੋਰ ਜੰਗ ਦੇ ਬਦਲਦੇ ਸਮੀਕਰਨਾਂ ਵਿੱਚ ਨਵੀਨਤਮ ਗਲੋਬਲ ਅਤੇ ਖੇਤਰੀ ਸੁਰੱਖਿਆ ਚੁਣੌਤੀਆਂ ਨਾਲ ਨਜਿੱਠਣ ਲਈ ਹਮੇਸ਼ਾ ਸਭ ਤੋਂ ਅੱਗੇ ਰਹੀ ਹੈ। ਇਸ ਦੌਰਾਨ ਮੇਜਰ ਜਨਰਲ ਗਿੱਲ ਨੇ ਕੋਰ ਦੇ ਸਾਰੇ ਜਵਾਨਾਂ ਨੂੰ ਆਪਣੇ ਫਰਜ਼ਾਂ ਪ੍ਰਤੀ ਸਮਰਪਣ ਕਰਨ ਅਤੇ ਫ਼ੌਜ ਦੀਆਂ ਉੱਚ ਪਰੰਪਰਾਵਾਂ ਨੂੰ ਬਰਕਰਾਰ ਰੱਖਣ ਲਈ ਵੀ ਪ੍ਰੇਰਿਤ ਕੀਤਾ।