ਨਵੀਂ ਦਿੱਲੀ, 1 ਜੁਲਾਈ: ਲੁਧਿਆਣਾ ਤੋਂ ਚੁਣੇ ਗਏ ਮੈਂਬਰ ਪਾਰਲੀਮੈਂਟ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਵੱਲੋਂ ਅੱਜ ਲੋਕ ਸਭਾ ਵਿਚ ਆਪਣੇ ਪਲੇਠੇ ਭਾਸਣ ਦੌਰਾਨ ਕਿਸਾਨਾਂ ਦੇ ਮੁੱਦਿਆਂ ਨੂੰ ਜੋਰਦਾਰ ਢੰਗ ਨਾਲ ਚੁੱਕਿਆ ਗਿਆ। ਰਾਸ਼ਟਰਪਤੀ ਦੇ ਭਾਸ਼ਣ ਉਪਰ ਚੱਲ ਰਹੀ ਬਹਿਸ ਵਿੱਚ ਹਿੱਸਾ ਲੈੰਦਿਆਂ ਰਾਜਾ ਵੜਿੰਗ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਸਾਹਮਣੇ ਭਾਜਪਾ ਸਰਕਾਰਾਂ ਵੱਲੋਂ ਢਾਹੇ ਤਸਦੱਦ ਨੂੰ ਬਿਆਨ ਕਰਦਿਆਂ ਸਵਾਲ ਪੁੱਛਿਆਂ ਕਿ ‘‘ ਪੰਜਾਬ ਦੇ ਕਿਸਾਨ ਆਪਣੀ ਗੱਲ ਰੱਖਣ ਦਿੱਲੀ ਨਹੀਂ ਆ ਸਕਦੇ ਜਾਂ ਫ਼ਿਰ ਦਿੱਲੀ ਦੇਸ ਦਾ ਹਿੱਸਾ ਨਹੀਂ ਹੈ। ’’
ਸੰਸਦ ’ਚ ਪਹਿਲੇ ਭਾਸ਼ਣ ਦੌਰਾਨ ਭਾਰੂ ਪਏ ਰਾਹੁਲ ਗਾਂਧੀ:ਨੀਟ,ਅਗਨੀਵੀਰ ਤੇ ਕਿਸਾਨੀ ਮੁੱਦੇ ‘ਤੇ ਘੇਰੀ ਸਰਕਾਰ
ਉਨ੍ਹਾਂ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੂੰ ਦਿੱਲੀ ਆਉਣ ਤੋਂ ਰੋਕਿਆ ਗਿਆ। ਇਸਦੇ ਲਈ ਗ੍ਰਹਿ ਮੰਤਰੀ ਦੇ ਹੁਕਮਾਂ ‘ਤੇ ਕਿਸਾਨਾਂ ਨੂੰ ਹਰਿਆਣਾ ਦੇ ਬਾਰਡਰਾਂ ’ਤੇ ਜਬਰੀ ਰੋਕਿਆ ਗਿਆ ਅਤੇ ਗੋਲੀਆਂ ਨਾਲ ਸ਼ਹੀਦ ਕੀਤਾ ਗਿਆ। ਲੁਧਿਆਣਾ ਤੋਂ ਐਮ.ਪੀ ਨੇ ਆਪਣੀ ਤਕਰੀਰ ਵਿਚ ਭਾਵੁਕ ਹੁੰਦਿਆਂ ਕਿਹਾ ਕਿ ਕਿਸਾਨ ਕੇਂਦਰ ਤੋਂ ਮੰਗ ਕੀ ਰਹੇ ਹਨ, ‘‘ ਆਪਣੀਆਂ ਫ਼ਸਲਾਂ ਦੇ ਭਾਅ ਤੇ ਉਹ ਐਮ.ਐਸ.ਪੀ ਦੇਣ ਦੀ ਮੰਗ ਕਰ ਰਹੇ ਹਨ ।’’ ਸਰਕਾਰ ਨੂੰ ਸਵਾਲ ਪੁੱਛਦਿਆਂ ਉਨ੍ਹਾਂ ਕਿਹਾ ਕਿ ਕੀ ਪੰਜਾਬ ਦਾ ਕਿਸਾਨ ਆਪਣੀ ਗੱਲ ਰੱਖਣ ਦੇ ਲਈ ਦਿੱਲੀ ਨਹੀਂ ਆ ਸਕਦਾ। ਰਾਜਾ ਵੜਿੰਗ ਨੇ ਕਿਹਾ ਕਿ ਕਾਂਗਰਸ ਹਮੇਸ਼ਾ ਕਿਸਾਨਾਂ ਦੇ ਨਾਲ ਖੜੀ ਸੀ ਤੇ ਖੜੀ ਰਹੇਗਾ।
Share the post "ਰਾਜਾ ਵੜਿੰਗ ਨੇ ਲੋਕ ਸਭਾ ਵਿੱਚ ਪਲੇਠੇ ਭਾਸ਼ਣ ਦੌਰਾਨ ਕਿਸਾਨਾਂ ਦਾ ਮੁੱਦਾ ਜੋਰਦਾਰ ਨਾਲ ਢੰਗ ਨਾਲ ਚੁੱਕਿਆ"