Punjabi Khabarsaar
ਪਠਾਨਕੋਟ

ਐਸਐਚਓ ਦੀ ਗੁੰਡਾਗਰਦੀ,ਡਿਊਟੀ ਨੂੰ ਲੈ ਕੇ ਆਪਣੇ ਹੀ ਥਾਣੇਦਾਰ ਨੂੰ ਕੁੱਟ-ਕੁੱਟ ਕੇ ਕੀਤਾ ਅਧਮੋਇਆ

ਪਠਾਨਕੋਟ, 2 ਜੁਲਾਈ: ਪੁਲਿਸ ਵੱਲੋਂ ਆਮ ਲੋਕਾਂ ਦੀ ਕੁੱਟਮਾਰ ਦੀਆਂ ਖ਼ਬਰਾਂ ਤਾਂ ਅਕਸਰ ਹੀ ਸੁਣਨ ਨੂੰ ਮਿਲਦੀਆਂ ਹਨ ਪ੍ਰੰਤੂ ਜੇਕਰ ਕੋਈ ਪੁਲਿਸ ਅਧਿਕਾਰੀ ਆਪਣੇ ਹੀ ਮਾਤਹਿਤ ਨੂੰ ਬੇਰਹਿਮੀ ਨਾਲ ਕੁੱਟ ਦੇਵੇ ਤਾਂ ਫ਼ਿਰ ਇਸਦੀ ਚਰਚਾ ਹੋਣੀ ਸੁਭਾਵਿਕ ਹੈ। ਇਸੇ ਹੀ ਤਰ੍ਹਾਂ ਦਾ ਇੱਕ ਮਾਮਲਾ ਬੀਤੀ ਰਾਤ ਜ਼ਿਲ੍ਹੇ ਦੇ ਥਾਣਾ ਨਰੋਟ ਜੈਮਲ ਸਿੰਘ ਵਾਲਾ ਅਧੀਨ ਇੱਕ ਨਾਕੇ ਉਪਰ ਸਾਹਮਣੇ ਆਇਆ ਹੈ, ਜਿੱਥੇ ਕੋਲੀਆ ਨਾਕੇ ’ਤੇ ਡਿਊਟੀ ਦੀ ਬਜਾਏ ਸੁੱਤੇ ਪਏ ਇੱਕ ਸਹਾਇਕ ਥਾਣੇਦਾਰ ਅਰਜਨ ਸਿੰਘ ਉਪਰ ਐਸਐਚਓ ਸਾਹਿਬ ਇੰਨ੍ਹਾਂ ਗੁੱਸੇ ਹੋ ਗਏ ਕਿ ਲਿਖ਼ਤੀ ਵਿਭਾਗੀ ਕਾਰਵਾਈ ਕਰਨ ਦੀ ਬਜਾਏ ਉਸਨੂੰ ਡਾਂਗਾ ਨਾਲ ਕੁੱਟ-ਕੁੱਟ ਕੇ ਅਧਮੋਇਆ ਕਰ ਦਿੱਤਾ। ਇਸ ਗਲਤ ਕੰਮ ’ਚ ਐਸਐਚਓ ਦੇ ਗੰਨਮੈਂਨ ਤੇ ਡਰਾਈਵਰ ਨੇ ਵੀ ਸਾਥ ਦਿੱਤਾ।

Big Breaking: ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ AAP ‘ਚ ਸ਼ਾਮਲ

ਹੁਣ ਪੀੜਤ ਸਹਾਇਕ ਥਾਣੇਦਾਰ ਹਸਪਤਾਲ ਵਿਚ ਦਾਖ਼ਲ ਹੋ ਕੇ ਅਪਣਾ ਇਲਾਜ ਕਰਵਾ ਰਿਹਾ। ਹਸਪਤਾਲ ਵਿਚ ਪੀੜਤ ਸਹਾਇਕ ਥਾਣੇਦਾਰ ਦੀ ਪਤਨੀ ਨੇ ਇਨਸਾਫ਼ ਦੀ ਮੰਗ ਕੀਤੀ ਹੈ। ਪਤਾ ਲੱਗਿਆ ਹੈ ਕਿ ਮਾਮਲਾ ਸੀਨੀਅਰ ਪੁਲਿਸ ਅਧਿਕਾਰੀਆਂ ਦੇ ਧਿਆਨ ਵਿਚ ਆਉਣ ਤੋਂ ਬਾਅਦ ਥਾਣਾ ਨਰੋਟ ਜੈਮਲ ਸਿੰਘ ਵਾਲਾ ਦੇ ਮੁਖੀ ਇੰਸਪੈਕਟਰ ਸਰਬਜੀਤ ਸਿੰਘ ਅਤੇ ਉਸਦੇ ਗੰਨਮੈਂਨ ਤੇ ਡਰਾਈਵਰ ਵਿਰੁਧ ਸਖ਼ਤ ਕਾਰਵਾਈ ਕੀਤੀ ਹੈ। ਡੀਐਸਪੀ ਦਿਹਾਤੀ ਹਰਕ੍ਰਿਸ਼ਨ ਸਿੰਘ ਨੇ ਮੀਡੀਆ ਨੂੰ ਦਸਿਆ ਕਿ ਮਾਮਲੇ ਦੀ ਜਾਂਚ ਜਾਰੀ ਹੈ ਤੇ ਐਸਐਚਓ ਤੇ ਉਨ੍ਹਾਂ ਦੇ ਦੋਨਾਂ ਸਾਥੀਆਂ ਨੂੰ ਮੁਅੱਤਲ ਕਰਕੇ ਲਾਈਨ ਹਾਜ਼ਰ ਕਰ ਦਿੱਤਾ ਹੈ ਤੇ ਅਗਲੀ ਕਾਰਵਾਈ ਜਾਰੀ ਹੈ।

 

Related posts

ਪਠਾਨਕੋਟ ਨੂੰ ਵਿਸ਼ੇਸ਼ ਸਨਅਤੀ ਅਤੇ ਵਪਾਰਕ ਪੈਕੇਜ ਦੇਣ ਦੀ ਸੰਭਾਵਨਾ ਲੱਭਾਂਗੇ: ਮੁੱਖ ਮੰਤਰੀ

punjabusernewssite

ਕੀੜੀ ਵਿਖੇ ਰਾਵੀ ਦਰਿਆ ’ਤੇ ਬਣਾਏ ਜਾਣ ਵਾਲੇ ਪੁੱਲ ਦੇ ਨਿਰਮਾਣ ਕਾਰਜ ਨੂੰ ਲੈ ਕੇ ਕੈਬਨਿਟ ਮੰਤਰੀ ਨੇ ਕੀਤਾ ਵਿਸ਼ੇਸ਼ ਦੌਰਾ

punjabusernewssite

ਪਠਾਨਕੋਟ ’ਚ ਵਾਪਰਿਆਂ ਦਰਦਨਾਕ ਹਾਦਸਾ,ਕਾਰ ਨਹਿਰ ’ਚ ਡਿੱਗਣ ਕਾਰਨ ਦੋ ਨੌਜਵਾਨਾਂ ਦੀ ਹੋਈ ਮੌ+ਤ

punjabusernewssite