Punjabi Khabarsaar
ਸਿੱਖਿਆ

ਨੈਸਨਲ ਵਿੱਦਿਅਕ ਮੁਕਾਬਲੇ ’ਚ ਇਸਮਾਨ ਨੇ ਉੱਚ ਰੈਂਕ ਹਾਸਲ ਕੀਤਾ

ਬਠਿੰਡਾ, 2 ਜੁਲਾਈ: ਨੈਸਨਲ ਓਲੰਪਿਡ ਐਸੋਸੀਏਸ਼ਨ ਲੰਡਨ ਵੱਲੋਂ ਸਾਲ 2023-24 ਦੇ ਜੂਨੀਅਰ ਵਿੱਦਿਅਕ ਮੁਕਾਬਲੇ ਕਰਵਾਏ ਗਏ, ਜਿਹਨਾਂ ਵਿੱਚ ਯੂਨਾਈਟਿਡ ਸਟੇਟਸ਼, ਇੰਗਲੈਂਡ, ਭਾਰਤ, ਯੂ ਏ ਈ, ਮਲੇਸੀਆ, ਸਿੰਘਾਪੁਰ, ਬੰਗਲਾ ਦੇਸ਼, ਸ੍ਰੀ ਲੰਕਾ, ਮੰਗੋਲੀਆ, ਕਤਰ, ਕੁਵੈਤ ਆਦਿ 14 ਦੇਸ਼ਾਂ ਦੇ ਪਹਿਲੀ ਜਮਾਤ ਦੇ ਕੁੱਲ 10 ਲੱਖ ਵਿਦਿਆਰਥੀਆਂ ਨੇ ਭਾਗ ਲਿਆ। ਇਸ ਮੁਕਾਬਲੇ ਵਿੱਚ ਜਨਰਲ ਨੌਲਿਜ, ਹਿਸਾਬ, ਸਾਇੰਸ ਤੇ ਅੰਗਰੇਜੀ ਦੇ ਆਨਲਾਈਨ ਪੇਪਰ ਲਏ ਗਏ ਸਨ।

ਐਸਐਚਓ ਦੀ ਗੁੰਡਾਗਰਦੀ,ਡਿਊਟੀ ਨੂੰ ਲੈ ਕੇ ਆਪਣੇ ਹੀ ਥਾਣੇਦਾਰ ਨੂੰ ਕੁੱਟ-ਕੁੱਟ ਕੇ ਕੀਤਾ ਅਧਮੋਇਆ

ਫਾਊਂਡੇਸਨ ਨੇ ਇਸ ਮੁਕਾਬਲੇ ਦਾ ਨਤੀਜਾ ਘੋਸਿਤ ਕਰਦਿਆਂ ਸਰਟੀਫਿਕੇਟ ਜਾਰੀ ਕੀਤੇ ਹਨ। ਸਥਾਨਕ ‘ਦ ਮਲੇਨੀਅਮ ਸਕੂਲ’ ਦੇ ਵਿਦਿਆਰਥੀ ਇਸ਼ਮਾਨ ਭੁੱਲਰ ਨੇ ਇਹਨਾਂ ਮੁਕਾਬਲਿਆਂ ਵਿੱਚ ‘ਏ ਪਲੱਸ’ ਗਰੇਡ ਹਾਸਲ ਕਰਦਿਆਂ ਜਨਰਲ ਨੌਲਿਜ ਚੋਂ 815ਵਾਂ ਰੈਂਕ ਪ੍ਰਾਪਤ ਕੀਤਾ ਹੈ, ਜਦ ਕਿ ਸਾਇੰਸ ਚੋਂ 1346ਵਾਂ, ਹਿਸਾਬ ਚੋਂ 1539ਵਾਂ ਅਤੇ ਅੰਗਰੇਜੀ ਚੋਂ 2444ਵਾਂ ਰੈਂਕ ਹਾਸਲ ਕੀਤਾ ਹੈ। ਸਕੂਲ ਸਟਾਫ਼ ਨੇ ਬੱਚੇ ਦੀ ਇਸ ਪ੍ਰਾਪਤੀ ਤੇ ਖੁਸ਼ੀ ਜਾਹਰ ਕਰਦਿਆਂ ਵਧਾਈ ਦਿੱਤੀ ਤੇ ਉਸਦੀ ਤਰੱਕੀ ਦੀ ਕਾਮਨਾ ਕੀਤੀ।

 

Related posts

ਗਿਆਨੀ ਜ਼ੈਲ ਸਿੰਘ ਸਕੂਲ ਆਫ਼ ਆਰਕੀਟੈਕਚਰ ਐਂਡ ਪਲੈਨਿੰਗ ਵਲੋਂ “ਮਾਡਲ ਮੇਕਿੰਗ ਅਤੇ ਕੰਸਟ੍ਰਕਸ਼ਨ ਮੈਟੀਰੀਅਲਜ਼” ‘ਤੇ ਇੱਕ ਰੋਜ਼ਾ ਵਰਕਸ਼ਾਪ ਦਾ ਆਯੋਜਨ

punjabusernewssite

ਪੰਜਾਬੀ ਯੂਨੀਵਰਸਿਟੀ ਰਿਜਨਲ ਸੈਂਟਰ ਨੇ ਵਿਭਾਗ ਵੱਲੋਂ ਤਿਆਰੀ ਕਰ ਰਹੇ ਵਿਦਿਆਰਥੀਆਂ ਨੂੰ ਮੁਫ਼ਤ ਕਿਤਾਬਾਂ ਵੰਡੀਆਂ

punjabusernewssite

ਐਸ.ਐਸ.ਡੀ ਗਰਲਜ਼ ਕਾਲਜ ਵਿਚ ਐਲੂਮਨੀ ਮੀਟ-2022 ਆਯੋਜਿਤ

punjabusernewssite