ਪੀ.ਸੀ.ਏ.ਦੇ ਵਿੱਤ ਸਕੱਤਰ ਸੀ.ਏ. ਸੁਨੀਲ ਗੁਪਤਾ ਨੂੰ ਯਸ਼ਸਵੀ ਸੀ.ਏਜ਼ ਦਾ ਅਵਾਰਡ

Date:

spot_img

ਪੀ.ਸੀ.ਏ. ਪ੍ਰਧਾਨ ਅਮਰਜੀਤ ਮਹਿਤਾ ਨੇ ਦਿੱਤੀ ਵਧਾਈ
ਬਠਿੰਡਾ, 2 ਜੁਲਾਈ: ਪਾਰਲੀਮੈਂਟ ਦੇ ਇੱਕ ਐਕਟ ਦੁਆਰਾ ਸਥਾਪਿਤ ਦਿ ਇੰਸਟੀਚਿਊਟ ਆਫ਼ ਚਾਰਟਰਡ ਅਕਾਊਂਟੈਂਟਸ ਆਫ਼ ਇੰਡੀਆ ਦੀ ਸੰਸਥਾ, ਨਾਰਦਨ ਇੰਡੀਆ ਰਿਜ਼ਨਲ ਕੌਂਸਲ ਦੁਆਰਾ ਪੰਜਾਬ ਕ੍ਰਿਕੇਟ ਐਸੋਸੀਏਸ਼ਨ ਦੇ ਵਿੱਤ ਸਕੱਤਰ ਸੀ.ਏ. ਸੁਨੀਲ ਗੁਪਤਾ ਨੂੰ ਯਸ਼ਸਵੀ ਸੀ.ਏਜ਼ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਉਕਤ ਵੱਡਾ ਸਨਮਾਨ ਹਾਸਲ ਕਰਨ ’ਤੇ ਚਾਰਟਰਡ ਅਕਾਊਂਟੈਂਟ ਸੁਨੀਲ ਗੁਪਤਾ ਨੂੰ ਵਧਾਈ ਦਿੰਦਿਆਂ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਅਮਰਜੀਤ ਮਹਿਤਾ ਨੇ ਕਿਹਾ ਕਿ ਇਸ ਸਨਮਾਨ ਨਾਲ ਪੰਜਾਬ ਕ੍ਰਿਕਟ ਐਸੋਸੀਏਸ਼ਨ ਦਾ ਨਾਂ ਰੌਸ਼ਨ ਹੋਇਆ ਹੈ।

Big Breaking: ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ AAP ‘ਚ ਸ਼ਾਮਲ

ਉਨ੍ਹਾਂ ਨੇ ਇਸ ਸਨਮਾਨ ਲਈ ਦਿ ਇੰਸਟੀਚਿਊਟ ਆਫ ਚਾਰਟਰਡ ਅਕਾਊਂਟੈਂਟਸ ਆਫ ਇੰਡੀਆ’ ਦੀ ਸੰਸਥਾ, ਨਾਰਦਨ ਇੰਡੀਆ ਰਿਜ਼ਨਲ ਕੌਂਸਲ ਦੇ ਚੇਅਰਮੈਨ ਸੀ.ਏ. ਅਭਿਨਵ ਅਗਰਵਾਲ ਅਤੇ ਸਕੱਤਰ ਸੀ.ਏ. ਨਵਿਆ ਮਲਹੋਤਰਾ ਸਮੇਤ ਸਾਰੇ ਅਹੁਦੇਦਾਰਾਂ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਦੱਸਿਆ ਕਿ ਸੀ.ਏ. ਸੁਨੀਲ ਗੁਪਤਾ ਰਾਜ ਯੋਜਨਾ ਬੋਰਡ ਪੰਜਾਬ ਦੇ ਉਪ ਚੇਅਰਮੈਨ ਵਜੋਂ ਕੰਮ ਕਰ ਰਹੇ ਹਨ ਅਤੇ ਉਹ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਵਿੱਤ ਸਕੱਤਰ ਵਜੋਂ ਵੀ ਸੇਵਾਵਾਂ ਨਿਭਾ ਰਹੇ ਹਨ।

ਐਸਐਚਓ ਦੀ ਗੁੰਡਾਗਰਦੀ,ਡਿਊਟੀ ਨੂੰ ਲੈ ਕੇ ਆਪਣੇ ਹੀ ਥਾਣੇਦਾਰ ਨੂੰ ਕੁੱਟ-ਕੁੱਟ ਕੇ ਕੀਤਾ ਅਧਮੋਇਆ

ਅਮਰਜੀਤ ਮਹਿਤਾ ਨੇ ਕਿਹਾ ਕਿ ਚਾਰਟਰਡ ਅਕਾਊਂਟੈਂਟ ਸੁਨੀਲ ਗੁਪਤਾ ਪੰਜਾਬ ਕ੍ਰਿਕੇਟ ਐਸੋਸੀਏਸ਼ਨ ਦੇ ਵਿੱਤ ਸਕੱਤਰ ਵਜੋਂ ਇਮਾਨਦਾਰੀ ਨਾਲ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ, ਇਹ ਐਵਾਰਡ ਪ੍ਰਾਪਤ ਕਰਨਾ ਆਪਣੇ ਆਪ ਵਿੱਚ ਇੱਕ ਮਿਸਾਲ ਹੈ ਅਤੇ ਇਸ ਨਾਲ ਦੂਜੇ ਚਾਰਟਰਡ ਅਕਾਊਂਟੈਂਟਸ ਵੀ ਪ੍ਰਭਾਵਿਤ ਹੋਣਗੇ, ਜੋ ਸਮਰਪਣ ਦੀ ਭਾਵਨਾ ਨਾਲ ਸਮਾਜ ਵਿੱਚ ਕੰਮ ਕਰਨਗੇ।

 

LEAVE A REPLY

Please enter your comment!
Please enter your name here

spot_img

Share post:

Popular

More like this
Related

योग हमारी सनातन संस्कृति का अनमोल उपहार है : नायब सिंह सैनी

👉मुख्यमंत्री ने श्री कृष्ण आयुष विश्वविद्यालय के प्रांगण में...