ਚੰਡੀਗੜ੍ਹ, 3 ਜੁਲਾਈ : ਪਿਛਲੇ ਦਿਨਾਂ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਵਿਚ ਪੈਦਾ ਹੋਈ ਬਗਾਵਤ ਦਾ ਕੇਂਦਰ ਬਿੰਦੂ ਬਣੀ ਸ਼੍ਰੋਮਣੀ ਗੁਰਦੂਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਤੇ ਡੇਰਾ ਬੇਗੋਵਾਲ ਦੀ ਪ੍ਰਬੰਧਕ ਬੀਬੀ ਜਗੀਰ ਕੌਰ ਦੀਆਂ ਆਉਣ ਵਾਲੇ ਦਿਨਾਂ ‘ਚ ਮੁਸ਼ਕਿਲਾਂ ਵਧ ਸਕਦੀਆਂ ਹਨ। ਡੇਰੇ ਦੇ ਪ੍ਰਬੰਧਕੀ ਵਾਲੇ ਸਕੂਲ ਸੰਤ ਪ੍ਰੇਮ ਸਿੰਘ ਖਾਲਸਾ ਹਾਈ ਸਕੂਲ ਦੀ ਜਮੀਨ ਦਾ ਕਥਿਤ ਅਣਅਧਿਕਾਰਤ ਕਬਜਾ ਨਾ ਲੈਣ ਦੇ ਮਾਮਲੇ ਵਿਚ ਲਾਪਰਵਾਹੀ ਵਰਤਣ ਸਬੰਧੀ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਵਿਜੀਲੈਂਸ ਬਿਊਰੋ ਨੂੰ ਕਾਰਵਾਈ ਕਰਨ ਦੇ ਹੁਕਮ ਦਿੱਤੇ ਗਏ ਹਨ। ਚਰਚਾ ਮੁਤਾਬਕ ਇਸ ਮਾਮਲੇ ਵਿਚ ਜਲਦ ਹੀ ਐਫ਼.ਆਈ.ਆਰ. ਦਰਜ ਹੋ ਸਕਦੀ ਹੈ।
ਭਾਈ ਅੰਮ੍ਰਿਤਪਾਲ ਸਿੰਘ ਦੇ ਮਾਪੇ ਮਿਲਣਗੇ ਲੋਕ ਦੇ ਸਪੀਕਰ ਨੂੰ,ਜਲਦੀ ਹੀ ਸਹੁੰ ਚੁੱਕ ਹੋਣ ਦੀ ਚਰਚਾ
ਦਸਣਾ ਬਣਦਾ ਹੈ ਕਿ ਨਗਰ ਪੰਚਾਇਤ ਬੇਗੋਵਾਲ ਦੀ 172 ਕਨਾਲ 15 ਮਰਲੇ ਜ਼ਮੀਨ ‘ਤੇ ਨਾਜਾਇਜ਼ ਕਬਜ਼ੇ ਦਾ ਮਾਮਲਾ ਕਾਫ਼ੀ ਲੰਮੇ ਸਮੇਂ ਤੋਂ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਤੇ ਸਿਕਾਇਤਾਂ ਕਰਨ ਦੇ ਬਾਵਜੂਦ ਕੋਈ ਕਾਰਵਾਈ ਨਾ ਹੋਣ ਦੇ ਕਾਰਨ ਇਹ ਮਾਮਲਾ ਹਾਈਕੋਰਟ ਪੁੱਜਿਆ ਸੀ ਜਿੱਥੇ ਅਦਾਲਤ ਨੇ ਇਹ ਹੁਕਮ ਦਿੱਤੇ ਹਨ। ਹਾਈਕੋਰਟ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਨਜਾਇਜ਼ ਕਬਜ਼ਾ ਨਾ ਛੁਡਵਾਉਣ ਵਾਲੇ ਸਬੰਧਤ ਵਿਭਾਗ ਦੇ ਅਧਿਕਾਰੀਆਂ ਵਿਰੁਧ ਮੁਕੱਦਮਾ ਦਰਜ਼ ਕਰਨ ਅਤੇ ਹੋਰ ਵਿਭਾਗੀ ਕਾਰਵਾਈ ਕਰਕੇ ਜਾਂਚ ਏਜੰਸੀ ਨੂੰ 6 ਮਹੀਨਿਆਂ ਦੇ ਅੰਦਰ ਆਪਣੀ ਰਿਪੋਰਟ ਅਦਾਲਤ ਸਾਹਮਣੇ ਪੇਸ਼ ਕਰਨ ਦੇ ਹੁਕਮ ਦਿੱਤੇ ਹਨ।
Share the post "ਬਾਗੀ ਅਕਾਲੀ ਆਗੂ ਬੀਬੀ ਜੰਗੀਰ ਕੌਰ ਦੀਆਂ ਵਧ ਸਕਦੀਆਂ ਹਨ ਮੁਸਕਿਲਾਂ, ਵਿਜੀਲੈਂਸ ਕਰੇਗੀ ਪਰਚਾ!"